BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੰਜਾਬ ਯੂਨੀਵਰਸਿਟੀ ਫੀਸਾਂ ਵਿੱਚ ਕੀਤਾ ਵਾਧਾ ਤੁਰੰਤ ਵਾਪਸ ਲਵੇ-ਜ਼ਿੰਦਰ ਪਾਇਲਟ

ਜਲਾਲਾਬਾਦ 15 ਅਪ੍ਰੈਲ(ਬਬਲੂ ਨਾਗਪਾਲ)- ਪੰਜਾਬ ਯੂਨੀਵਰਸਿਟੀ ਚੰਡੀਗੜ ਵਿੱਚ 11 ਅਪ੍ਰੈਲ ਨੂੰ ਫੀਸਾਂ ਦੇ ਅਥਾਹ ਵਾਧੇ ਦੇ ਵਿਰੁੱਧ ਮੁਜਾਹਰਾ ਕਰ ਰਹੇ ਵਿਦਿਆਰਥੀਆਂ 'ਤੇ ਪ੍ਰਸ਼ਾਸਨ ਵਲੋਂ ਪੁਲਿਸ ਦੇ ਲੱਠਾਮਾਰਾਂ ਤੋਂ ਵਿਦਿਆਰਥੀਆਂ ਦੀ ਅੰਨੇਵਾਹ ਕੁੱਟ ਦੀ ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਪੰਜਾਬ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦੀ ਹੈ। ਇਹ ਵਿਚਾਰ ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਫਾਜਿਲਕਾ ਦੇ ਜਿਲਾ ਪ੍ਰਧਾਨ ਜ਼ਿੰਦਰ ਪਾਇਲਟ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦਿੱਤੇ। ਉਨਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ, ਕੇਂਦਰ ਸਰਕਾਰ ਦੇ ਨਿਯੰਤਰਨ ਵਾਲੀ ਯੂਨੀਵਰਸਿਟੀ ਹੈ। ਅਸਲੀ ਕਾਰਨ ਇਹ ਹੈ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਨੂੰ ਚਲਾਉਣ ਲਈ ਲੋੜੀਦਾ ਬਜਟ ਨਹੀਂ ਦੇ ਰਹੀਆਂ ਹਨ, ਜਿਸ ਕਰਕੇ ਯੂਨੀਵਰਸਿਟੀ ਵਲੋਂ 1100 ਗੁਣਾ ਫੀਸਾਂ ਵਿੱਚ ਵਾਧਾ ਕੀਤਾ ਗਿਆ ਹੈ ਪਰੰਤੂ ਫੀਸਾਂ ਦੇ ਵਾਧੇ ਦੇ ਵਿਰੁੱਧ ਸ਼ਾਂਤਮਈ ਮੁਜਾਹਰਾ ਕਰ ਰਹੇ ਵਿਦਿਆਰਥੀਆਂ 'ਤੇ ਅੰਨੇਵਾਹ ਲੱਠਾਮਾਰ ਪੁਲਿਸ ਬੱਲ ਵਲੋਂ ਤਸ਼ੱਦਦ ਕਰਨਾ  ਗੈਰ-ਮਨੁੱਖੀ ਵਰਤਾਰਾ ਹੈ। ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਪੰਜਾਬ ਵਿਦਿਆਰਥੀਆਂ 'ਤੇ ਹੋਏ ਬੇਤਹਾਸ਼ਾ ਲਾਠੀਚਾਰਜ ਦੀ ਕਰੜੀ ਨਿੰਦਿਆ ਕਰਦੀ ਹੈ ਅਤੇ ਮੰਗ ਕਰਦੇ ਹਾਂ ਕਿ ਹਿਰਾਸਤ ਵਿੱਚ ਲਏ ਵਿਦਿਆਰਥੀ ਤੇ ਵਿਦਿਆਰਥਣਾਂ ਨੂੰ ਤੁਰੰਤ ਬਿਨਾ ਸ਼ਰਤ ਰਿਹਾਅ ਕੀਤਾ ਜਾਵੇ।
ਪੰਜਾਬ ਯੂਨੀਵਰਸਿਟੀ ਫੀਸਾਂ ਵਿੱਚ ਕੀਤਾ ਵਾਧਾ ਤੁਰੰਤ ਵਾਪਸ ਲਵੇ ਅਤੇ ਹਿਰਾਸਤ ਵਿੱਚ ਲਏ ਵਿਦਿਆਰਥੀਆਂ ਨਾਲ ਥਾਣੇ ਅੰਦਰ ਧੱਕੇਸ਼ਾਹੀ ਤੇ ਬਦਸਲੂਕੀ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਹ ਵੀ ਮੰਗ ਕਰਦੇ ਹਾਂ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਜਲਦ ਤੋਂ ਜਲਦ ਯੂਨੀਵਰਸਿਟੀ ਲਈ ਲੋੜੀਦਾ ਬਜਟ ਜਾਰੀ ਕਰੇ।

No comments: