BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਲਸ ਪੋਲਿਓ ਮੁਹਿੰਮ ਤਹਿਤ ਨਿੱਕੜਿਆਂ ਨੂੰ ਪਿਆਈਆਂ ਗਈਆਂ ਦੋ ਬੂੰਦਾਂ ਜਿੰਦਗੀ ਦੀਆਂ


ਜਲਾਲਾਬਾਦ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੋਡ 'ਤੇ ਨਿੱਕੜੇ ਨੂੰ ਪਲਸ ਪੋਲਿਓ ਦੀਆਂ ਬੂੰਦਾਂ ਪਿਆਉਂਦੇ ਹੋਈ ਟੀਮ
ਜਲਾਲਾਬਾਦ, 2 ਅਪ੍ਰੈਲ (ਬਬਲੂ ਨਾਗਪਾਲ)- ਸਿਹਤ ਵਿਭਾਗ ਵੱਲੋਂ 2 ਤੋਂ 4 ਅਪੈ੍ਰਲ ਤੱਕ ਮਨਾਏ ਜਾ ਰਹੇ ਪਲਸ ਪੋਲਿਓ ਅਭਿਆਨ ਤਹਿਤ ਅੱਜ ਸਵੇਰੇ ਸਥਾਨਕ ਸ਼ਹਿਰ ਅੰਦਰ ਵੱਖ ਵੱਖ ਥਾਵਾਂ 'ਤੇ ਬੂਥ ਲਗਾ ਕੇ 0 ਤੋਂ 5 ਸਾਲ ਤੱਕ ਦੇ ਨਿੱਕੜਿਆਂ ਨੂੰ ਪਲਸ ਪੋਲਿਓ ਦੀਆਂ ਬੂੰਦਾਂ ਪਿਆਈਆਂ ਗਈਆਂ। ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੋਡ 'ਤੇ ਟੀਮ ਵੱਲੋਂ ਪੋਲਿਓ ਦੀਆਂ ਬੂੰਦਾਂ ਪਿਆਉਣ ਦੇ ਲਈ ਲਗਾਏ ਗਏ ਬੂਥ 'ਤੇ ਮੌਜੂਦ ਮਹਿਲਾ ਡਾਕਟਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪੋਲਿਓ ਦੀ ਬਿਮਾਰੀ ਨੂੰ ਜੜ ਤੋਂ ਖ਼ਤਮ ਕਰਨ ਦੇ ਲਈ ਇਹ ਪਲਸ ਪੋਲਿਓ ਦੀ ਮੁਹਿੰਮ ਚਲਾਈ ਗਈ ਹੈ। ਉਨਾਂ ਦੱਸਿਆ ਕਿ ਸਰਕਾਰੀ ਹਸਪਤਾਲ ਦੇ ਐਸ.ਐਸ.ਓ ਦੀ ਅਗਵਾਈ ਹੇਠ ਸਥਾਨਕ ਸ਼ਹਿਰ ਦੀਆਂ ਵੱਖ ਵੱਖ ਸਮਾਜਸੇਵੀ ਸੰਸਥਾਵਾਂ ਅਤੇ ਐਨ.ਜੀ.ਓਜ਼ ਕਮੇਟੀਆਂ ਦੇ ਸਹਿਯੋਗ ਨਾਲ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਅਤੇ ਇਹ ਟੀਮਾਂ ਅੱਜ ਸਥਾਨਕ ਸ਼ਹਿਰ ਦੇ ਵੱਖ ਵੱਖ ਗਲੀਆਂ-ਮੁਹੱਲਿਆਂ, ਬਜ਼ਾਰਾਂ ਅਤੇ ਬਸਤੀਆਂ ਵਿੱਚ ਬੂਥ ਲਗਾ ਕੇ 0 ਤੋਂ 5 ਸਾਲ ਤੱਕ ਦੇ ਨਿੱਕੜਿਆਂ ਨੂੰ ਪਲਸ ਪੋਲਿਓ ਦੀਆਂ ਬੂੰਦਾਂ ਪਿਆਉਣਗੀਆਂ। ਉਨਾਂ ਦੱਸਿਆ ਕਿ 3 ਅਤੇ 4 ਅਪੈ੍ਰਲ ਨੂੰ ਇਹ ਟੀਮਾਂ ਡੋਰ ਟੂ ਡੋਰ ਜਾ ਕੇ ਬਾਕੀ ਰਹਿੰਦੇ ਨਿੱਕੜਿਆਂ ਨੂੰ ਪਲਸ ਪੋਲਿਓ ਦੀਆਂ ਬੂੰਦਾਂ ਪਿਆਉਣਗੀਆਂ ਤਾਂ ਜੋ ਕੋਈ ਵੀ ਬੱਚਾ ਇਸ ਇਹ ਪਲਸ ਪੋਲਿਓ ਬੂੰਦਾਂ ਪੀਣ ਤੋਂ ਨਾ ਰਹਿ ਜਾਏ ਅਤੇ ਪੋਲਿਓ ਦੀ ਬਿਮਾਰੀ ਨੂੰ ਜੜ ਤੋਂ ਖਤਮ ਕੀਤਾ ਜਾ ਸਕੇ।

No comments: