BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੱਤਰਕਾਰਤਾ ਦਾ ਚੌਥਾ ਸਤੰਬ ਵੀ ਅੱਜਕੱਲ ਸੁਰੱਖਿਅਤ ਨਹੀ-ਅਨੇਜਾ

ਜਲਾਲਾਬਾਦ, 17 ਅਪ੍ਰੈਲ (ਬਬਲੂ ਨਾਗਪਾਲ)-ਪੱਤਰਕਾਰਿਤਾ ਨੂੰ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ ਪਰ ਹਾਲ ਹੀ ਵਿੱਚ ਸੂਬੇ ਦੀ ਸੱਤਾ ਤੇ ਕਾਬਜ ਹੋਈ ਕਾਂਗਰਸ ਸਰਕਾਰ ਦੀ ਛਤਰਛਾਇਆ ਹੇਠ ਪਲ ਰਹੇ ਗੁੰਡਿਆਂ ਨੇ ਗਿੱਦੜਬਾਹਾ ਹਲਕੇ ਵਿੱਚ ਇੱਕ ਅਖਬਾਰ ਦੇ ਪੱਤਰਕਾਰ ਨਾਲ ਕੀਤੀ ਕੁੱਟਮਾਰ ਅਤੇ ਸ਼ਰਮਸਾਰ ਹਰਕਤਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਹੁਣ ਸੂਬੇ ਵਿੱਚ ਲੋਕਤੰਤਰ ਦਾ ਚੌਥਾ ਥੰਮ ਸੁਰੱਖਿਅਤ ਨਹੀਂ ਅਤੇ ਆਮ ਜਨਤਾ ਕਿਸ ਤਰਾਂ ਸੁਰੱਖਿਅਤ ਹੋ ਸਕਦੀ ਹੈ। ਉਨਾਂ ਕਿਹਾ ਕਿ ਭਾਵੇਂ ਸੂਬਾ ਸਰਕਾਰ ਵਲੋਂ ਫੌਰੀ ਕਾਰਵਾਈ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਪਰ ਪੱਤਰਕਾਰ ਭਾਈਚਾਰੇ ਨਾਲ ਅਜਿਹੀਆਂ ਹਰਕਤਾਂ ਨੂੰ ਅਕਾਲੀ ਦਲ ਕਿਤੇ ਵੀ ਸਹਿਣ ਨਹੀਂ ਕਰੇਗਾ ਅਤੇ ਉਨਾਂ ਦੇ ਅਧਿਕਾਰ ਖੋਹਣ ਵਾਲਿਆਂ ਦੇ ਖਿਲਾਫ ਡਟ ਕੇ ਖੜਾ ਹੋਵੇਗਾ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਅਸ਼ੋਕ ਅਨੇਜਾ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ 1 ਅਪ੍ਰੈਲ ਤੋਂ ਕਣਕ ਦੀ ਖਰੀਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ ਪਰ ਮੌਸਮ ਦੀ ਖਰਾਬੀ ਦੇ ਕਾਰਣ ਕਣਕ ਮੰਡੀਆਂ ਵਿੱਚ ਕਰੀਬ 8 ਤੋਂ 10 ਦਿਨ ਦੇਰੀ ਨਾਲ ਪਹੁੰਚੀ ਹੈ ਪਰ ਦੂਜੇ ਪਾਸੇ ਜਿਸ ਤਰਾਂ ਮੰਡੀਆਂ ਵਿੱਚ ਹਾਲ ਦੇਖਣ ਨੂੰ ਮਿਲ ਰਿਹਾ ਹੈ ਉਸ ਤੋਂ ਸਾਫ ਜਾਹਿਰ ਹੋ ਰਿਹਾ ਹੈ ਕਿ ਕਣਕ ਦੀ ਢੋਆ-ਢੋਆਈ ਦੇ ਨਾਅ ਤੇ ਆੜਤੀਆਂ ਕੋਲੋਂ 5 ਤੋਂ 6 ਹਜਾਰ ਰੁਪਏ ਡਾਲਾ ਵਸੂਲਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਮੰਡੀਆਂ ਵਿੱਚ ਕਣਕ ਦੇ ਗੱਟਿਆਂ ਦੇ ਅੰਬਾਰਾ ਲੱਗੇ ਹੋਏ ਹਨ ਕਈ ਫੋਕਲ ਪਵਾਇੰਟਾਂ ਦੀਆਂ ਮੰਡੀਆਂ ਵਿੱਚ ਤਾਂ ਕਣਕ ਦਾ ਇੱਕ ਗੱਟਾ ਵੀ ਲੋਡ ਨਹੀਂ ਕੀਤਾ ਗਿਆ ਅਤੇ ਆੜਤੀਆ ਵਲੋਂ ਮਜਬੂਰੀ ਵਿੱਚ ਸਟੈਕ ਲਗਵਾਏ ਜਾ ਰਹੇ ਹਨ ਅਤੇ ਕਈ ਆੜਤੀਏ ਟਰੱਕ ਆਪਰੇਟਰਾਂ ਨੂੰ ਡਾਲਾ ਦੇ ਕੇ ਮਾਲ ਦੀ ਢੋਆ-ਢੋਆਈ ਕਰ ਰਹੇ ਹਨ। ਸ਼੍ਰੀ ਅਨੇਜਾ ਨੇ ਕਿਹਾ ਜੇਕਰ ਅਜਿਹੇ ਹਾਲਾਤਾਂ ਵਿੱਚ ਮੌਸਮ ਖਰਾਬ ਹੁੰਦਾ ਹੈ ਤਾਂ ਨੁਕਸਾਨ ਲਈ ਕੌਣ ਜਿੰਮੇਵਾਰ ਹੋਵੇਗਾ। ਉਨਾਂ ਕਿਹਾ ਕਿ ਠੇਕੇਦਾਰ ਨੂੰ 3.50 ਰੁਪਏ ਪ੍ਰਤੀ ਗੱਟਾ ਢੋਆ-ਢੋਆਈ ਦੇ ਟੈਂਡਰ ਹੋਏ ਹਨ ਪਰ ਇਸ ਤੋਂ ਵੀ ਜਿਆਦਾ ਡਾਲੇ ਦੀ ਵਸੂਲੀ ਕੀਤੀ ਜਾ ਰਹੀ ਹੈ। ਪਰ ਦੂਜੇ ਪਾਸੇ ਕਾਂਗਰਸ ਪਾਰਟੀ ਆੜਤੀਆ ਦੀ ਹੋ ਰਹੀ ਲੁੱਟ ਨੂੰ ਸ਼ਰੇਆਮ ਦੇਖ ਰਹੀ ਹੈ। ਉਨਾਂ ਕਿਹਾ ਕਿ ਜਿਲਾ ਪ੍ਰਸ਼ਾਸ਼ਨ ਅਤੇ ਵੱਖ-ਵੱਖ ਖਰੀਦ ਏਜੰਸੀਆਂ ਮੰਡੀਆਂ ਵਿੱਚ ਢੋਆ-ਢੋਆਈ ਦਾ ਕੰਮ ਯਕੀਨੀ ਬਣਾਉਣ।

No comments: