BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਮ ਲੋਕਾਂ ਨਾਲ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ-ਰਵਨੀਤ ਸਿੰਘ ਬਿੱਟੂ

ਵਰਕਰਾਂ ਨੂੰ ਬਿੱਟੂ ਨੂੰ ਦੱਸੀ ਹਾਰ ਦੀ ਹਕੀਕਤ
ਜਲਾਲਾਬਾਦ, 17 ਅਪ੍ਰੈਲ (ਬਬਲੂ ਨਾਗਪਾਲ)-
ਸਥਾਨਕ ਵਿਧਾਨ ਸਭਾ ਹਲਕਾ ਤੋਂ ਕਾਂਗਰਸ ਪਾਰਟੀ ਚੋਣ ਲੜ ਚੁੱਕੇ ਸਾਂਸਦ ਰਵਨੀਤ ਸਿੰਘ ਬਿੱਟੂ ਵਲੋਂ ਸਰਕਾਰ ਬਣਨ ਤੋਂ ਬਾਅਦ ਪਹਿਲੀ ਵਾਰ ਵਰਕਰਾਂ ਨੂੰ ਐਮ.ਆਰ.ਕੇ.ਸੀ. ਰਾਈਸ ਮਿੱਲ ਤੇ ਵਰਕਰਾਂ ਨੂੰ ਮਿਲੇ। ਜਿੱਥੇ ਕੈਪਨਟ ਅਮਰਿੰਦਰ ਸਿੰਘ ਦੇ ਕਰੀਬੀ ਬਿਮਲ ਸਿਡਾਨਾ ਅਤੇ ਸ਼ਹਿਰ ਵਾਸੀਆਂ ਵਲੋਂ ਉਨਾਂ ਦਾ ਸਵਾਗਤ ਕੀਤਾ ਗਿਆ ਅਤੇ ਵਰਕਰਾਂ ਵਲੋਂ ਭੜਾਸ ਵੀ ਕੱਢੀ ਗਈ। ਇਸ ਮੌਕੇ ਗੁਰਇਕਬਾਲ ਸਿੰਘ, ਬਿਮਲ ਸਿਡਾਨਾ, ਕਾ. ਮਹਿਤਾਬ ਸਿੰਘ, ਕਾਕਾ ਕੰਬੋਜ, ਸੁਧੀਰ ਮਿੱਢਾ, ਗੋਲਡੀ ਕੰਬੋਜ, ਕੁਲਵੰਤ ਸਿੰਘ, ਵਿੱਕੀ ਕੁੱਕੜ, ਡਾ.ਬੀਡੀ ਕਾਲੜਾ, ਸ਼ੇਰ ਸਿੰਘ ਕਮਰਾ, ਡਾ. ਸ਼ਿਵ ਕੁਮਾਰ ਛਾਬੜਾ, ਜਸਵਿੰਦਰ ਵਰਮਾ ਆਦਿ ਮੌਜੂਦ ਸਨ।
ਇਸ ਮੌਕੇ ਰਾਕੇਸ਼ ਕੁਮਾਰ ਲੁੱਡੀ ਅਰਨੀਵਾਲਾ, ਹਰੀਸ਼ ਗੁੰਬਰ, ਪ੍ਰਾਣਨਾਥ ਘੁਬਾਇਆ, ਡਾ. ਸ਼ਿਵ ਕੁਮਾਰ ਛਾਬੜਾ ਨੇ ਆਪਣੇ ਸੰਬੋਧਨ ਵਿੱਚ ਰਵਨੀਤ ਸਿੰਘ ਬਿੱਟੂ ਦੀ ਹਾਰ ਦੀ ਹਕੀਕਤ ਬਾਰੇ ਚਾਨਣਾ ਪਾਇਆ ਅਤੇ ਆਉਣ ਵਾਲੇ ਸਮੇਂ ਵਿੱਚ ਉਨਾਂ ਲੋਕਾਂ ਕੋਲੋਂ ਸੁਚੇਤ ਰਹਿਣ ਲਈ ਕਿਹਾ ਜਿੰਨਾਂ ਨੇ ਕਾਂਗਰਸ ਵਿੱਚ ਰਹਿ ਕੇ ਕਾਂਗਰਸ ਪਾਰਟੀ ਨੂੰ ਪਿੱਛੇ ਧੱਕਣ ਵਿੱਚ ਕੋਈ ਕਸਰ ਨਹੀਂ ਛੱਡੀ। ਇਸ ਤੋਂ ਇਲਾਵਾ ਵਰਕਰਾਂ ਨੇ ਜਲਾਲਾਬਾਦ ਦੀ ਵਾਂਗਡੋਰ ਨੂੰ ਆਪਣੇ ਹੱਥਾਂ ਵਿੱਚ ਲੈਣ ਬਾਰੇ ਵੀ ਅਪੀਲ ਕੀਤੀ ਤਾਂਕਿ ਇਥੋਂ ਦੇ ਵਰਕਰ ਅਤੇ ਆਮ ਲੋਕਾਂ ਨਾਲ ਧੱਕਾ ਨਾ ਹੋ ਸਕੇ।
ਇਸ ਮੌਕੇ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਭਵਿੱਖ ਵਿੱਚ ਉਹ ਜਲਾਲਾਬਾਦ ਹਲਕੇ ਨਾਲ ਪੂਰਾ ਤਾਲਮੇਲ ਰੱਖਣਗੇ ਅਤੇ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਮੈਂ ਹਰ ਸਮੇਂ ਉਨਾਂ ਦੇ ਲਈ ਤਿਆਰ ਰਹਾਂਗਾ ਅਤੇ ਵਰਕਰਾਂ ਨੂੰ ਪੂਰਾ ਮਾਨ ਸਤਿਕਾਰ ਦਿੱਤਾ ਜਾਵੇਗਾ ਅਤੇ ਆਮ ਲੋਕਾਂ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ।

No comments: