BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹਾਦਸਿਆਂ ਦਾ ਕਾਰਨ ਬਣ ਰਹੀ ਹੈ ਸੜਕਾਂ 'ਤੇ ਖਿਲਾਰੀ ਘੁੰਡੀਆਂ ਵਾਲੀ ਕਣਕ

ਜਲਾਲਾਬਾਦ ,  30 ਅਪ੍ਰੈਲ (ਬਬਲੂ ਨਾਗਪਾਲ): ਇੱਥੋਂ ਦੀ ਲਾਧੂਕਾ ਅਨਾਜ ਮੰਡੀ ਦੇ ਗੇਟ ਦੇ ਅੱਗੋਂ ਲੰਘਦੀ ਪਿੰਡ ਲਾਧੂਕਾ ਦੀ ਰੋਡ 'ਤੇ ਆਵਾਜਾਈ ਜਿਆਦਾ ਹੋਣ ਕਰਕੇ ਮਜਦੂਰ ਅਕਸਰ ਇਸ ਸੜਕ 'ਤੇ ਘੁੰਡੀਆਂ ਤੇ ਮਿੱਟੀ ਵਾਲੀ ਕਣਕ ਨੂੰ ਸਾਫ ਕਰਨ ਲਈ ਸੜਕ ਦੇ ਉੱਪਰ ਖਿਲਾਰ ਦਿੰਦੇ ਹਨ ਜਿਹੜੀ ਹਾਦਸਿਆਂ ਦਾ ਕਾਰਨ ਬਣ ਰਹੀ ਹੈ। ਇਸ ਘੁੰਡੀਆਂ ਵਾਲੀ ਕਣਕ ਤੋ ਸਲਿਪ ਹੋ ਕੇ ਕਈ ਵਹੀਕਲ ਚਾਲਕ ਹਾਦਸਾਗ੍ਰਸਤ ਹੋ ਚੁੱਕੇ ਹਨ ਕਈ ਰਾਹਗੀਰ ਇਸ ਤੋਂ ਸਲਿਪ ਹੋ ਕੇ ਆਪਣੀਆਂ ਲੱਤਾਂ ਤੇ ਬਾਂਹਾਂ ਤੁੜਵਾ ਚੁੱਕੇ ਹਨ ਪਰ ਪ੍ਰਸ਼ਾਸਨ ਨੇ ਇਸ ਤੋ ਕੋਈ ਸਬਕ ਨਹੀ ਸਿੱਖਿਆ। ਇਸ ਸੜਕ 'ਤੇ ਕਣਕ ਸੁੱਟਣ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ। ਪਿੰਡ ਲਾਧੂਕਾ ਦੇ ਨੰਬਰਦਾਰ ਬਿਹਾਰੀ ਲਾਲ, ਰਾਜ ਤਿਲਕ, ਗੁਰਬਿੰਦਰ ਸਿੰਘ, ਸੁਰੇਸ਼ ਕੰਬੋਜ਼ ਰਿੰਕੂ, ਪ੍ਰੇਮ ਕੰਬੋਜ਼ ਬੁੱਘੀ ਨੇ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਕੇ ਇਸ ਸੜਕ 'ਤੇ ਇਸ ਤਰਾਂ ਕਣਕ ਸੁੱਟਣ ਵਾਲੇ ਲੋਕਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਸਥਾਨਕ ਪੁਲਿਸ ਚੌਕੀ 'ਚ ਨਿਯੁਕਤ ਕਾਰਜਕਾਰੀ ਇੰਚਾਰਜ਼ ਪੂਰਨ ਚੰਦ ਦੇ ਨਾਲ ਸੰਪਰਕ ਕੀਤਾ ਗਿਆ ਤਾ ਉਨਾਂ ਕਿਹਾ ਹੈ ਕੇ ਉਹ ਅੱਜ ਹੀ ਮਜ਼ਦੂਰਾਂ ਨੂੰ ਸੜਕ 'ਤੇ ਘੁੰਡੀਆਂ ਵਾਲੀ ਕਣਕ ਸੁੱਟਣ ਤੋ ਰੋਕ ਦੇਣਗੇ।

No comments: