BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੁਰਦੁਆਰਾ ਮਾਤਾ ਸਾਹਿਬ ਕੌਰ ਤੋਂ ਸਜਿਆ ਵਿਸ਼ਾਲ ਨਗਰ ਕੀਰਤਨ-ਸੰਗਤਾਂ ਦਾ ਭਾਰੀ ਇਕੱਠ

ਹਮਿਲਟਨ ਸ਼ਹਿਰ ਵਿੱਚ ਪਹਿਲੀ ਵਾਰ ਨਗਰ ਕੀਰਤਨ
 
ਗੁਰਦੁਆਰਾ ਮਾਤਾ ਸਾਹਿਬ ਕੌਰ ਹਮਿਲਟਨ ਵਿਖੇ ਸਜਾਏ ਗਏ ਨਗਰ ਕੀਰਤਨ ਦੌਰਾਨ ਸਜੇ ਪੰਜ ਪਿਆਰੇ ਅਤੇ ਸ਼ਾਮਿਲ ਸੰਗਤਾਂ ਦਾ ਇਕੱਠ
ਆਕਲੈਂਡ-16 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਆਕਲੈਂਡ ਤੋਂ ਲਗਪਗ ਸਵਾ ਸੌ ਕਿਲੋਮੀਟਰ ਦੂਰ ਪੌਣੇ 2 ਲੱਖ ਦੀ ਅਬਾਦੀ ਵਾਲੇ ਸ਼ਹਿਰ ਹਮਿਲਟਨ ਵਿਖੇ ਬੀਤੀ 14 ਅਪ੍ਰੈਲ ਨੂੰ ਪਹਿਲੀ ਵਾਰ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਗੁਰਦੁਆਰਾ ਮਾਤਾ ਸਾਹਿਬ ਕੌਰ ਮੈਨੇਜਮੈਂਟ ਨੇ ਖਾਲਸਾ ਸਾਜਨਾ ਦਿਵਸ (ਵਿਸਾਖੀ) ਨੂੰ ਸਮਰਪਿਤ ਪਹਿਲੇ ਨਗਰ ਕੀਰਤਨ ਨੂੰ ਬੜੇ ਜੋਸ਼ੋ-ਖਰੋਸ਼ ਨਾਲ ਨੇਪਰੇ ਚਾੜਿਆ। ਇਲਾਕੇ ਭਰ ਤੋਂ ਸੰਗਤ ਅਤੇ ਦੇਸ਼ ਦੇ ਕਈ ਸੰਸਦ ਮੈਂਬਰਾਂ ਨੇ ਇਸ ਦੇ ਵਿਚ ਸ਼ਿਰਕਤ ਕੀਤੀ। ਸਵੇਰੇ ਪਹਿਲਾਂ ਸ੍ਰੀ ਅਖੰਠ ਪਾਠ ਸਾਹਿਬ ਆਰੰਭ ਕੀਤੇ ਗਏ ਜਿਨੰਾਂ ਦੇ ਭੋਗ ਕੱਲ ਪਾਏ ਜਾਣਗੇ। ਕੱਲ ਨਿਸ਼ਾਨ ਸਾਹਿਬ ਦਾ ਚੋਲੀ ਵੀ ਬਦਲਿਆ ਜਾਵੇਗਾ ਅਤੇ ਕਥਾ-ਕੀਰਤਨ ਦੀਵਾਨ ਸਜਣਗੇ। ਨਗਰ ਕੀਰਤਨ ਦੀ ਸ਼ੁਰੂਆਤ ਦੁਪਹਿਰ 1 ਵਜੇ ਸ਼ੁਰੂ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਇਕ ਸੁੰਦਰ ਸਜਾਏ ਟਰੱਕ ਦੇ ਵਿਚ ਬਿਰਾਜਮਾਨ ਕੀਤਾ ਗਿਆ ਸੀ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਅਤੇ ਪੰਜ ਨਿਸ਼ਾਨਚੀ ਕਰ ਰਹੇ ਸਨ। ਸਿੱਖ ਮਾਰਸ਼ਲ ਆਰਟ ਦੇ ਲਈ ਦੋ ਗਤਕੇ ਦੀਆਂ ਟੀਮਾਂ ਆਪਣੇ ਜੌਹਰ ਵਿਖਾ ਰਹੀਆਂ ਸਨ। ਰਸਤੇ ਵਿਚ ਕੁਝ ਸੰਗਤਾਂ ਵੱਲੋਂ ਜਿੱਥੇ ਸਟਾਲ ਲਗਾਏ ਗਏ ਸਨ ਉਥੇ ਰਾਹਗੀਰਾਂ ਨੂੰ ਵੀ ਡਰਿੰਕਸ ਅਤੇ ਫਲ ਵਰਤਾਏ ਗਏ। ਆਵਾਜ਼ਾਈ ਦੇ ਸਾਧਨਾਂ ਨੂੰ ਟ੍ਰੈਫਿਕ ਕੰਟਰੋਲ ਅਤੇ ਸਿਟੀ ਕੌਂਸਿਲ ਦੇ ਸਹਿਯੋਗ ਨਾਲ ਨਿਯੰਤਰਣ ਕੀਤਾ ਗਿਆ। ਇਕ ਅੰਦਾਜੇ ਮੁਤਾਬਿਕ 2000 ਦੇ ਕਰੀਬ ਗਿਣਤੀ ਵਿਚ ਸੰਗਤ ਇਸ ਨਗਰ ਕੀਰਤਨ ਦੇ ਵਿਚ ਸ਼ਾਮਿਲ ਹੋਈ। ਗੁਰੂ ਕਾ ਲੰਗਰ ਦੇਰ ਸ਼ਾਮ ਤੱਕ ਅਤੁੱਟ ਵਰਤਦਾ ਰਿਹਾ। ਮੌਸਮ ਵਿਭਾਗ ਦੀ 'ਕੁੱਕ ਸਾਇਕਲੋਨ' ਬਾਰੇ ਸਖਤ ਚੇਤਾਵਨੀ ਦੇ ਬਾਵਜੂਦ ਮੌਸਮ ਨਗਰ ਕੀਰਤਨ ਦੌਰਾਨ ਖੁਸ਼ਗਵਾਰ ਰਿਹਾ ਅਤੇ ਸੰਗਤਾਂ ਨੇ ਇਸ ਸਬੰਧੀ ਬਹੁਤ ਅਰਦਾਸਾਂ ਵੀ ਕੀਤੀਆਂ ਹੋਈਆਂ ਸਨ। ਸਾਰਿਆਂ ਨੇ ਵਾਹਿਗੁਰੂ ਦਾ ਧੰਨਵਾਦ ਕੀਤਾ ਕਿ ਮੌਸਮ ਸੁਹਾਵਣਾ ਹੋਣ ਕਰਕੇ 3 ਕਿਲੋਮਟੀਰ ਨਗਰ ਕੀਰਤਨ ਦਾ ਸਫਰ ਡੇਢ ਘੰਟੇ ਵਿਚ ਪੂਰਾ ਹੋ ਗਿਆ। ਸਫਰ ਦੌਰਾਨ ਰਾਗੀ ਸਿੰਘ ਤੇ ਬੱਚੇ ਕੀਰਤਨ ਰਹੇ। ਬੀਬੀਆਂ ਵੀ ਸ਼ਬਦ ਅਤੇ ਜਾਪ ਕਰਦੀਆਂ ਰਹੀਆਂ।
ਧੰਨਵਾਦ:ਨਗਰ ਕੀਰਤਨ ਦੀ ਸਫਲਤਾ ਉਤੇ ਸਮੂਹ ਮੈਨੇਜਮੈਂਟ ਕਮੇਟੀ ਨੇ ਸਮੁੱਚੀ  ਸੰਗਤ ਦਾ, ਪ੍ਰਸ਼ਾਸਨ ਦਾ, ਸੇਵਾਦਾਰਾਂ ਦਾ, ਸਾਰੇ ਪਰਫਾਰਮਰਜ਼ ਦਾ ਅਤੇ ਰਾਗੀ ਸਿੰਘਾਂ ਦਾ ਧੰਨਵਾਦ ਕੀਤਾ ਹੈ।

No comments: