BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਾਤਾ-ਪਿਤਾ ਦੀ ਸੇਵਾ ਤੇ ਸਤਿਕਾਰ ਵਿੱਚ ਹੀ ਸਾਰੇ ਸੁੱਖਾਂ ਦੀ ਪ੍ਰਾਪਤੀ-ਬ੍ਰਹਮ ਦਾਸ

ਜਲਾਲਾਬਾਦ, 3 ਅਪ੍ਰੈਲ (ਬਬਲੂ ਨਾਗਪਾਲ)-ਮਨੁੱਖ ਪ੍ਰੇਮ ਭਰਪੂਰ ਜੀਵਨ ਅਤੇ ਆਪਣੇ ਮਾਤਾ ਪਿਤਾ ਦੀ ਸੇਵਾ ਤੇ ਸਤਿਕਾਰ ਦੇ ਨਾਲ ਅਪਣੇ ਜੀਵਨ ਨੂੰ ਸੁੱਖ ਤੇ ਸ਼ਾਂਤੀ ਨਾਲ ਭਰਪੂਰ ਕਰ ਸਕਦਾ ਹੈ। ਇਹ ਵਿਚਾਰ ਬਾਬਾ ਬ੍ਰਹਮ ਦਾਸ ਗੱਦੀ ਨਸ਼ੀਨ ਬਾਬਾ ਭੁੰਮਣ ਸ਼ਾਹ ਡੇਰਾ ਸੰਗਰ ਸਾਧਾ ਨੇ ਸੰਗਤ ਦਰਸ਼ਨ ਪ੍ਰੋਗਰਾਮ ਦੇ ਤਹਿਤ ਬਲਾਕ ਲਾਧੂਕਾ ਦੇ ਪਿੰਡ ਨੁਰਸਮੰਦ ਵਿੱਚ ਸੰਗਤ ਨਾਲ ਸਾਂਝੇ ਕੀਤੇ। ਉਨਾਂ ਨੇ ਲੋਕਾਂ ਨੂੰ ਵੱਧ ਤੋ ਵੱਧ ਬੂਟੇ ਲਗਾ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋ ਬਚਾਉਣ ਲਈ ਵੀ ਪ੍ਰੇਰਿਤ ਕੀਤਾ ਉਹ ਇਸ ਬਲਾਕ ਵਿੱਚ ਲੋਕਾਂ ਨੂੰ ਪਰਮਾਰਥ ਦੇ ਨਾਲ ਜੋੜਨ ਲਈ ਤਿੰਨ ਦਿਨਾਂ ਦੇ ਦੌਰੇ ਤੇ ਆਏ ਹੋਏ ਹਨ ਇਸ ਦੋਰਾਨ ਪਿੰਡ ਦੀ ਸੰਗਤ ਵੱਲੋਂ ਅਤੁੱਟ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਤੇ ਨੰਬਰਦਾਰ ਫਕੀਰ ਚੰਦ, ਮਨੋਹਰ ਲਾਲ ਸਰਪੰਚ, ਪਰਮਾ ਨੰਦ ਕੰਬੋਜ਼, ਰਾਕੇਸ਼ ਕੰਬੋਜ਼ ਬੱਬੂ, ਰਮੇਸ਼ ਕੰਬੋਜ਼ ਲਾਧੂਕਾ, ਬਿਹਾਰੀ ਲਾਲ ਨੰਬਰਦਾਰ, ਰਾਮ ਲੁਭਾਇਆ ਸਾਬਕਾ ਸਰਪੰਚ, ਰਾਜ ਤਿਲਕ ਕੰਬੋਜ਼ ਆਦਿ ਹਾਜਰ ਸਨ।

No comments: