BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਲੜਕੀਆਂ ਦੀ ਸਿੱਖਿਆ ਦੇ ਵਿਸ਼ੇ ਤੇ ਸੈਮੀਨਾਰ ਆਯੋਜਿਤ

ਜਲਾਲਾਬਾਦ, 28 ਅਪ੍ਰੈਲ (ਬਬਲੂ ਨਾਗਪਾਲ)- ਲਾਗਲੇ ਪਿੰਡ ਅਮੀਰ ਖਾਸ ਦੇ ਸਰਕਾਰੀ ਮਿਡਲ ਸਕੂਲ ਵਿੱਚ ਲੜਕੀਆਂ ਦੀ ਸਿੱਖਿਆ ਦੇ ਵਿਸ਼ੇ ਤੇ ਇੱਕ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਪਿੰਡ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਪੁਰਸ਼ਾ ਨੇ ਭਾਗ ਲਿਆ। ਸ਼੍ਰੀਮਤੀ ਚੰਦਰ ਕਾਂਤਾ ਪ੍ਰਿੰਸੀਪਲ ਸਰਕਾਰੀ ਕੰਨਿਆ ਸਕੂਲ ਜਲਾਲਾਬਾਦ ਦੇ ਦਿਸ਼ਾ ਨਿਰਦੇਸ਼ ਅਧੀਨ ਹੋਏ ਇਸ ਸੈਮੀਨਾਰ ਦਾ ਆਯੋਜਨ ਵਿੱਚ ਅਧਿਆਪਕ  ਰਾਜੇਸ਼ ਨਾਰੰਗ ਦੀ ਮੁੱਖ ਭੂਮਿਕਾ ਰਹੀ। ਇਸ ਸੈਮੀਨਾਰ ਵਿੱਚ ਸ਼੍ਰੀਮਤੀ ਗੁਰਜੀਤ ਕੌਰ ਰਿਟਾਇਰ ਲੈਕਚਰਾਰ ਮੁੱਖ ਬੁਲਾਰੇ ਪਹੁੰਚੇ ਅਤੇ ਪ੍ਰਧਾਨਗੀ ਮੰਡਲ ਵਿੱਚ ਸਰਪੰਚ ਸ਼੍ਰੀ ਅਮ੍ਰਿਤ ਪਾਲ ਤੇ ਚੇਅਰਮੈਨ ਐਸਐਮਸੀ ਮਹਿੰਦਰ ਪਾਲ ਸਨ। ਸ਼੍ਰੀਮਤੀ ਗੁਰਜੀਤ ਕੌਰ ਨੇ ਆਪਣੇ ਜੀਵਨ ਦੀਆਂ ਉਦਾਰਣਾਂ ਦਿੰਦਿਆਂ ਲੜਕੀਆਂ ਨੂੰ ਪੜਾਉਣ ਦਾ ਸੁਨੇਹਾ ਦਿੱਤਾ। ਉਨਾਂ ਦੱਸਿਆ ਕਿ ਔਰਤਾਂ ਸਮਾਜ ਦਾ ਮਜਬੂਤ ਅੰਗ ਹਨ ਅਤੇ ਔਰਤਾਂ ਵਿੱਚ ਵੀ ਮਜਬੂਤ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ। ਉਨਾਂ ਕਿਹਾ ਕਿ ਜੇਕਰ ਔਰਤ ਆਪਣੇ ਅੰਦਰ ਠਾਣ ਲਵੇ ਤਾਂ ਅਨੇਕਾਂ ਮਰਦਾਂ ਦਾ ਮੁਕਾਬਲਾ ਉਹ ਇਕੱਲੀ ਕਰ ਸਕਦੀ ਹੈ ਅਤੇ ਲੜਕੀਆਂ ਦੇ ਸਵੈਭਰੋਸਾ ਤੇ ਸਵੈਮਾਨ ਹੋਣਾ ਚਾਹੀਦਾ ਹੈ। ਅਧਿਆਪਕ ਛਿੰਦਰਪਾਲ ਬੱਤਰਾ ਨੇ ਸਰਕਾਰ ਵਲੋਂ ਲੜਕੀਆਂ ਦੀ ਸਿੱਖਿਆ ਲਈ ਮਿਲਦੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਸਕੂਲ ਮੁੱਖ ਅਧਿਆਪਕ ਲਲਿਤ ਕੁਮਾਰ ਸਰਕਾਰੀ ਸਕੂਲ ਵਿੱਚ ਬੱਚਿਆਂ ਦੇ ਦਾਖਿਲੇ ਦਾ ਫਾਇਦੇ ਦੱਸੇ। ਮੰਚ ਸੰਚਾਲਨ ਦੀ ਭੂਮਿਕਾ ਰਾਜੇਸ਼ ਨਾਰੰਗ ਨੇ ਕੀਤੀ। ਇਸ ਮੌਕੇ ਸ਼੍ਰੀਮਤੀ ਮੀਨੂੰ ਬਾਲਾ, ਗੁਰਮੀਤ ਕੌਰ ਅਤੇ ਸਮੂਹ ਮਿਡ-ਡੇ ਮੀਲ ਅਮਲੇ ਵਲੋਂ ਸੈਮੀਨਾਰ ਦੇ ਆਯੋਜਨ ਵਿੱਚ ਆਪਣਾ ਯੋਗਦਾਨ ਦਿੱਤਾ।

No comments: