BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੇਕ ਕੱਟ ਕੇ ਡਾ.ਭੀਮ ਰਾਓ ਅੰਬੇਦਕਾਰ ਦਾ ਜਨਮ ਦਿਨ ਮਨਾਇਆ

ਜਲਾਲਾਬਾਦ 15 ਅਪ੍ਰੈਲ(ਬਬਲੂ ਨਾਗਪਾਲ)- ਭਾਰਤੀਯ ਵਾਲਮੀਕਿ ਯੂਥ ਫੈਡਰੇਸ਼ਨ (ਰਜ਼ਿ.) ਫਾਜਿਲਕਾ ਦੇ ਪ੍ਰਧਾਨ ਪ੍ਰੇਮ ਕੁਮਾਰ ਸਾਰਵਨ ਅਤੇ ਚੌਧਰੀ ਨੱਥੂ ਰਾਮ ਦੀ ਪ੍ਰਧਾਨਗੀ ਹੇਠ ਸਥਾਨਕ ਸ਼ਹਿਰ ਦੇ ਰੇਲਵੇ ਰੋਡ 'ਤੇ ਸਥਿਤ ਭਗਵਾਨ ਵਾਲਮੀਕਿ ਮੰਦਰ ਵਿਖੇ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਦਕਾਰ ਜੀ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ। ਇਸ ਦੌਰਾਨ ਸਭ ਤੋਂ ਪਹਿਲਾਂ ਚੌਧਰੀ ਨੱਥੂ ਰਾਮ ਅਤੇ ਪ੍ਰਧਾਨ ਪ੍ਰੇਮ ਸਾਰਵਨ ਨੇ ਆਏ ਮਹਿਮਾਨਾਂ ਅਤੇ ਵਰਕਰਾਂ ਦੇ ਨਾਲ ਮਿਲ ਕੇ ਕੱਟ ਕੱਟਿਆ ਗਿਆ ਅਤੇ ਉਸਤੋਂ ਬਾਅਦ ਲੱਡੂ ਵੰਡੇ ਗਏ। ਇਸ ਮੌਕੇ ਐਡਵੋਕੇਟ ਭਾਰਤ ਛਾਬੜਾ ਅਤੇ ਭਾਰਤੀਯ ਵਾਲਮੀਕਿ ਯੂਥ ਫੈਡਰੇਸ਼ਨ ਦੇ ਜਿਲਾ ਸਲਾਹਕਾਰ ਅਤੇ ਜਿਲਾ ਫਿਰੋਜਪੁਰ ਕਾਂਗਰਸ ਕਮੇਟੀ ਬੁੱਧੀਜੀਵੀ ਸੈਲ ਦੇ ਵਾਇਸ ਚੇਅਰਮੈਨ ਡਾ.ਓਮ ਹਿਸਾਨ ਵਾਲਾ ਵਿਸ਼ੇਸ਼ ਤੌਰ 'ਤੇ ਪੁੱਜੇ ਅਤੇ ਡਾ.ਭੀਮ ਰਾਓ ਅੰਬੇਦਕਾਰ ਦੇ ਜੀਵਨ 'ਤੇ ਵਿਸਥਾਰ ਨਾਲ ਚਾਨਣਾ ਪਾਇਆ। ਉਨਾਂ ਕਿਹਾ ਕਿ ਬਾਬਾ ਜੀ ਗਰੀਬਾਂ ਅਤੇ ਦਲਿਤਾਂ ਦੇ ਮਸੀਹਾ ਸਨ, ਜਿਨਾਂ ਨੇ ਦਲਿਤਾਂ ਲਈ ਨਾਅਰਾ ਦਿੱਤਾ  ਕਿ ਸਿੱਖਿਅਤ ਰਹੋ, ਸੰਗਠਤ ਰਹੋ ਅਤੇ ਸੰਘਰਸ਼ ਕਰੋ। ਉਨਾਂ ਕਿਹਾ ਕਿ ਡਾ.ਭੀਮ ਰਾਓ ਅੰਬੇਦਕਾਰ ਨੇ ਹੀ ਭਾਰਤੀ ਸੰਵਿਧਾਨ ਲਿੱਖਿਆ ਹੈ। ਜਿਨਾਂ ਦੀ ਬਹੁਤ ਦੇਣ ਹੈ ਅਤੇ ਸਾਨੂੰ ਉਨਾਂ ਨੂੰ ਯਾਦ ਕਰਨਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਪ ਪ੍ਰਧਾਨ ਅਜੈ ਕੁਮਾਰ, ਸਾਬਰ ਸ਼ਹਿਰੀ ਪ੍ਰਧਾਨ, ਦਰਸ਼ਨ ਲਾਲ, ਕੁਲਦੀਪ ਧਵਨ, ਵਾਇਸ ਚੇਅਰਮੈਨ ਜਿਲਾ ਫਾਜਿਲਕਾ ਇਕਬਾਲ ਸਿੰਘ ਨਾਹਰ, ਮਾ.ਭੋਲਾ, ਸੰਦੀਪ ਚੌਹਾਨ, ਵਿਨੋਦ ਰੋਜੀਆ, ਸੰਨੀ ਪ੍ਰਧਾਨ, ਸਤੀਸ਼ ਛਾਬੜਾ, ਰਤੀ ਰਾਮ, ਸੋਨੂੰ, ਸਾਹਿਲ ਸਾਰਵਨ, ਵਿੱਕੀ ਮਹੰਤ, ਵਿਜੇ ਜੰਗਾਲੀਆਂ, ਰਵੀ ਕੁਮਾਰ ਪ੍ਰਧਾਨ, ਬਿੱਟੂ ਦਰੋਗਾ, ਰਾਜੂ ਖੇੜਾ ਸਰਕਾਰ ਪ੍ਰਧਾਨ ਸ਼ਿਅਦ ਸ਼ਹਿਰੀ, ਲਖਨ, ਸੋਨੀ ਕੁਮਾਰ ਜੰਗਾਲੀਆਂ, ਵਿੱਕੀ ਸਾਰਵਨ, ਪ੍ਰਿੰਸ ਮਲਹੋਤਰਾ, ਮਹਿਲਾ ਵਿੰਗ ਦੀ ਪ੍ਰਧਾਨ ਮਨਜੀਤ ਕੌਰ ਆਦਿ ਮੌਜੂਦ ਸਨ।

No comments: