BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਫਾਰਮੈਸੀ ਵਿਦਿਆਰਥੀਆਂ ਨੇ ਪਿੰਡ ਨੁੱਸੀ ਦੇ ਲੋਕਾਂ ਲਈ ਲਗਾਇਆ ਫ੍ਰੀ ਮੈਡੀਕਲ ਕੈਂਪ

ਜਲੰਧਰ 6 ਅਪ੍ਰੈਲ (ਗੁਰਕੀਰਤ ਸਿੰਘ)- ਸੇਂਟ ਸੋਲਜਰ ਇੰਸਟੀਚਿਊਟ ਆਫ ਫਾਰਮੈਸੀ ਦੇ ਫਾਇਨਲ ਯੀਅਰ ਦੇ ਵਿਦਿਆਰਥੀਆਂ ਵਲੋਂ ਪਿੰਡ ਨੁੱਸੀ ਵਿੱਚ ਕੰਮਿਊਨਿਟੀ ਫਾਰਮੈਸੀ ਵਿਜੀਟ ਕੀਤੀ ਗਈ ਜਿਸ ਵਿੱਚ ਪਿੰਡ ਦੇ ਲੋਕਾਂ ਲਈ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੌਕੇ ਉੱਤੇ ਐਨ.ਆਈ.ਟੀ ਤੋਂ ਡਾ.ਤਰੁਣ ਸਹਿਗਲ, ਸੇਂਟ ਸੋਲਜਰ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਪ੍ਰੋ.ਮਨਹਰ ਅਰੋੜਾ, ਕਾਲਜ ਪ੍ਰਿੰਸੀਪਲ ਅਮਰਪਾਲ ਸਿੰਘ, ਅਜੀਤ ਪਾਲ ਸਿੰਘ ਖਾਸ ਰੂਪ ਵਿੱਚ ਮੌਜੂਦ ਹੋਏ। ਡਾ.ਤਰੁਣ ਸਹਿਗਲ, ਸਟਾਫ ਅਤੇ ਫਾਇਨਲ ਯੀਅਰ ਵਿਦਿਆਰਥੀਆਂ ਨੇ ਆਧੁਨਿਕ ਤਕਨੀਕ ਅਤੇ ਉਪਕਰਣਾਂ ਦੇ ਨਾਲ ਬਲਡ ਟੈਸਟ, ਬਲਡ ਪ੍ਰੈਸ਼ਰ, ਬਲਡ ਸ਼ੁਗਰ, ਐਚ ਬੀ ਆਦਿ ਟੈਸਟ ਕੀਤੇ। ਡਾ.ਸਹਿਗਲ ਨੇ ਮਰੀਜਾਂ ਨੂੰ ਉਨ੍ਹਾਂ ਦੀ ਪ੍ਰਾਬਲਮ ਅਤੇ ਉਨਾਂ ਦੇ ਇਲਾਜ ਦੇ ਬਾਰੇ ਵਿੱਚ ਦੱਸਿਆ। ਇਸਦੇ ਨਾਲ ਹੀ ਲੋਕਾਂ ਨੂੰ ਫ੍ਰੀ ਦਵਾਈਆਂ ਵੀ ਵੰਡੀਆਂ ਗਈਆਂ। ਪਿੰਡ ਵਾਸੀਆਂ ਨੇ ਸੇਂਟ ਸੋਲਜਰ ਵਿਦਿਆਰਥੀਆਂ ਅਤੇ ਡਾ.ਸਹਿਗਲ ਦਾ ਧੰਨਵਾਦ ਕੀਤਾ। ਐਮ.ਡੀ ਪ੍ਰੋ.ਮਨਹਰ ਅਰੋੜਾ ਨੇ ਕਿਹਾ ਕਿ ਵਿਦਿਆਰਥੀਆਂ ਲਈ ਫੀਲਡ ਵਿੱਚ ਜਾਣ ਤੋਂ ਪਹਿਲਾਂ ਉਨ੍ਹਾਂਵਿੱਚ ਕੰਮਿਉਨਿਟੀ ਸੇਵਾ ਦਾ ਹੋਣਾ ਬਹੁਤ ਜਰੂਰੀ ਹੈ ਇਸ ਮੰਤਵ ਨਾਲ ਸੇਂਟ ਸੋਲਜਰ ਵਲੋਂ ਸਮੇਂ ਸਮੇਂ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

No comments: