BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਤੇਜ਼ ਹਵਾਵਾਂ ਤੇ ਹਲਕੀ ਗੜੇਮਾਰੀ ਕਾਰਨ ਕਿਸਾਨ ਪ੍ਰੇਸ਼ਾਨ

  • ਰਾਹਗੀਰਾਂ ਨੂੰ ਵੀ ਹੋਈਆਂ ਮੁਸ਼ਕਿਲਾਂ
ਜਲਾਲਾਬਾਦ, 6 ਮਾਰਚ (ਬਬਲੂ ਨਾਗਪਾਲ)- ਮੰਗਲਵਾਰ ਤੇ  ਬੁੱਧਵਾਰ ਨੂੰ ਮੌਸਮ ਦੇ ਬਦਲੇ ਮਿਜਾਜ਼ ਨੇ ਕਿਸਾਨਾਂ ਦਿਆਂ ਬੁੱਲਾਂ ਤੋਂ ਹਾਸੇ ਨੂੰ ਗਾਇਬ ਕਰ ਕੇ ਰੱਖ ਦਿੱਤਾ ਹੈ ਤੇ ਅੱਜ ਸ਼ਾਮ ਹੋਈ ਹਲਕੀ ਗੜੇਮਾਰੀ ਤੇ ਬਾਰਿਸ਼ ਨੇ ਕਿਸਾਨਾਂ ਦੇ ਸਾਹ ਸੁੱਕਣੇ ਪਾ ਦਿੱਤੇ ਹਨ। ਜਾਣਕਾਰੀ ਦਿੰਦੇ ਹੋਏ ਕਿਸਾਨ ਬਲਵੰਤ ਸਿੰਘ, ਬਲਜਿੰਦਰ ਸਿੰਘ, ਚਰਨਜੀਤ ਸਿੰਘ, ਮਹਿੰਦਰ ਸਿੰਘ, ਭੋਲਾ ਸਿੰਘ, ਜਗਸੀਰ ਸਿੰਘ, ਕਲਦੀਪ ਸਿੰਘ ਆਦਿ ਨੇ ਦੱਸਿਆ ਕਿ ਕੱਲ ਤੇ ਅੱਜ ਪਈ ਹਲਕੀ ਬਾਰਿਸ਼ ਕਾਰਨ ਉਨਾਂ ਦੀਆਂ ਕਣਕਾਂ ਨੂੰ ਨੁਕਸਾਨ ਹੋ ਰਿਹਾ ਹੈ ਤੇ ਅੱਜ ਸ਼ਾਮ ਹੋਈ ਹਲਕੀ ਗੜੇਮਾਰੀ ਤੇ ਮੀਂਹ ਨੇ ਉਨਾਂ ਨੂੰ ਪੇ੍ਰਸ਼ਾਨੀਆਂ ਵਿੱਚ ਪਾ ਦਿੱਤਾ ਹੈ। ਉਨਾਂ ਦੱਸਿਆ ਕਿ ਇਸ ਵੇਲੇ ਕਣਕ ਤੇ ਸਰੋਂ ਪੱਕ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਜਿਸ 'ਤੇ ਗੜੇਮਾਰੀ ਹੋਣ ਕਾਰਨ ਉਨਾਂ ਦੇ ਝਾੜੇ ਜਾਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਉਨਾਂ ਦੱਸਿਆ ਕਿ ਨਜ਼ਦੀਕੀ ਪਿੰਡਾਂ ਘੁਬਾਇਆ, ਹਜ਼ਾਰਾ ਰਾਮ ਸਿੰਘ ਵਾਲਾ, ਫੱਤੂਵਾਲਾ, ਸੁਖੇਰਾ ਬੋਦਲਾ, ਚੱਕ ਭਾਬੜਾ ਆਦਿ ਪਿੰਡਾਂ ਵਿੱਚ ਹੋਈ ਗੜੇਮਾਰੀ ਕਾਰਨ ਫ਼ਸਲਾਂ ਦਾ ਨੁਕਸਾਨ ਵੇਖਣ ਨੂੰ ਮਿਲ ਰਿਹਾ ਹੈ। ਉਨਾਂ ਇਹ ਵੀ ਦੱਸਿਆ ਕਿ ਗੜੇਮਾਰੀ ਤੇ ਤੇਜ਼ ਹਵਾਵਾਂ ਕਾਰਨ ਫ਼ਸਲਾਂ ਕਈ ਥਾਈਂ ਧਰਤੀ 'ਤੇ ਵਿਛ ਚੁੱਕੀਆਂ ਹਨ ਜਿਨਾਂ ਕਾਰਨ ਫ਼ਸਲਾਂ ਦਾ ਝਾੜ ਘਟਣ ਦੇ ਵੀ ਆਸਾਰ ਹਨ ਅਤੇ ਪੱਸ਼ੂਆ ਦਾ ਹਰਾ ਚਾਰਾ ਤੇ ਹਰੀਆ ਸਬਜੀਆ ਦਾ ਵੀ ਇਸ ਗੜੇ ਪੈਣ ਨਾਲ ਨੁਕਸਾਨ ਹੋ ਗਿਆ ਹੈ। ਕੱਲ ਦੀ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਕਾਰਨ ਰਾਹਗੀਰਾਂ ਨੂੰ ਵੀ ਖ਼ਾਸੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

No comments: