BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਚੱਕ ਖੜੂੰਜ ਵਿਚ ਭਰਾ ਨੇ ਭਰਾ ਕੁੱਟ ਕੇ ਕੀਤਾ ਜਖਮੀ

ਜਖਮੀ ਵਿਅਕਤੀ
ਜਲਾਲਾਬਾਦ, 29 ਅਪ੍ਰੈਲ (ਬਬਲੂ ਨਾਗਪਾਲ)-ਪਿੰਡ ਚੱਕ ਖੜੁੰਜ ਵਿੱਚ ਹੋਈ ਲੜਾਈ ਵਿੱਚ ਜਖਮੀ ਹੋਇਆ ਸਕੱਤਰ ਸਿੰਘ ਪੁੱਤਰ ਅਜੈਬ ਸਿੰਘ  ਸਿਵਲ ਹਸਪਤਾਲ ਵਿੱਚ ਦਾਖਲ ਹੈ। ਇਸ ਨੇ ਦੱਸਿਆ ਕਿ ਇਹਨਾਂ ਦੀ ਮੋਟਰ ਦਾ ਰਸਤਾ ਮੇਰਾ ਭਰਾ ਜਾਣਬੁਝ ਕੇ ਬੰਦ ਕਰ ਦਿੰਦਾ ਹੈ ਅਤੇ ਕਦੇ ਪਾਣੀ ਕੱਟ ਦਿੰਦਾ ਹੈ ਜਿਸ ਨਾਲ ਸਾਡੇ ਪੱਠੇ ਸੁੱਕ ਜਾਂਦੇ ਹਨ। ਕੱਲ ਮੈਂ ਘਰ ਦੇ ਬਾਹਰ ਟਰੈਕਟਰ ਲੈ ਕੇ ਖੜਾ ਸੀ ਤਾਂ ਮੇਰਾ ਭਾਈ ਆਪਣੇ ਪਰਿਵਾਰ ਨਾਲ ਆ ਕੇ ਮੇਰੇ ਗੱਲ ਪੈ ਗਿਆ ਅਤੇ ਕੁੱਟਮਾਰ ਕਰਕੇ ਮੈਨੁੰ ਆਪਣੇ ਵੱਲੋਂ ਮਾਰ ਕੇ ਸੁੱਟ ਗਿਆ। ਇਹ ਜਾਂਦੇ ਹੋਏ ਮੇਰੀ ਜੇਬ ਵਿਚੋਂ 40 ਹਜਾਰ ਰੁਪਏ ਅਤੇ ਮੇਰਾ ਟਰੈਕਟਰ ਸਮੇਤ ਸੰਦਾਂ ਦੇ ਲੈ ਗਿਆ। ਉਸ ਨੇ ਦੱਸਿਆ ਕਿ ਭਰਾ ਕੋਲ ਬੰਦੂਕ ਹੈ ਅਤੇ ਅਕਸਰ ਹੀ ਬੰਦੂਕ ਕੱਢ ਕੇ ਮੈਨੁੰ ਡਰਾਂਦਾ ਰਹਿੰਦਾ ਹੈ। ਸਕੱਤਰ ਸਿੰਘ ਨੇ ਉਸ ਦਾ ਅਸਲਾ ਜਮਾਂ ਕਰਨ ਦੀ ਮੰਗ ਵੀ ਕੀਤੀ।

No comments: