BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬੀ.ਡੀ.ਪੀ.ਓ ਦਫ਼ਤਰ ਨਾਲ ਸੰਬੰਧਤ ਕੰਮਾਂ ਸੰਬੰਧੀ ਆਮ ਜਨਤਾ ਨੂੰ ਨਹੀਂ ਕਰਨਾ ਪਵੇਗਾ ਪੇ੍ਰਸ਼ਾਨੀ ਦਾ ਸਾਹਮਣਾ-ਬੀ.ਡੀ.ਪੀ.ਓ ਪਿਆਰ ਸਿੰਘ

ਜਲਾਲਾਬਾਦ ,  27 ਅਪ੍ਰੈਲ (ਬਬਲੂ ਨਾਗਪਾਲ):ਨਵ-ਨਿਯੁਕਤ ਬੀ.ਡੀ.ਪੀ.ਓ ਜਲਾਲਾਬਾਦ ਪਿਆਰ ਸਿੰਘ ਨੇ ਸਮੂਹ ਫੀਲਡ ਸਟਾਫ ਤੇ ਦਫ਼ਤਰੀ ਸਟਾਫ ਨਾਲ ਵਿਕਾਸ ਦੇ ਕੰਮਾਂ ਸੰਬੰਧੀ ਵਿਚਾਰ ਕਰਦੇ ਹੋਏ ਪੰਜਾਬ ਸਰਕਾਰ ਦੀਆਂ ਵਿਕਾਸ ਸੰਬੰਧੀ ਸਕੀਮਾਂ ਨੂੰ ਸਹੀ ਢੰਗ ਦੇ ਨਾਲ ਨੇਪਰੇ ਚੜਾਉਣ ਦੇ ਲਈ ਹਦਾਇਤਾਂ ਕੀਤੀਆਂ ਗਈਆਂ। ਨੂਰ ਮਹਿਲ ਤੋਂ ਬਦਲ ਕੇ ਜਲਾਲਾਬਾਦ ਵਿੱਚ ਆਏ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਜਲਾਲਾਬਾਦ ਪਿਆਰ ਸਿੰਘ ਨੇ ਕਿਹਾ ਕਿ ਬੀ.ਡੀ.ਪੀ.ਓ ਦਫ਼ਤਰ ਨਾਲ ਸੰਬੰਧਤ ਕੰਮਾਂ ਸੰਬੰਧੀ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਪ੍ਰੇਸ਼ਾਨੀ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੋਕੇ ਤੇ ਉਨਾਂ ਦੇ ਨਾਲ ਰਜਿੰਦਰ ਕੁਮਾਰ ਪੰਚਾਇਤ ਅਫਸਰ, ਬਲਕਾਰ ਸਿੰਘ ਅਕਾਊਟੈਂਟ, ਰਾਜ ਕੁਮਾਰ ਪੰਚਾਇਤ ਅਫਸਰ ਨੂਰ ਮਹਿਲ, ਭੁਪਿੰਦਰ ਸਿੰਘ ਪੰਚਾਇਤ ਸੈਕਟਰੀ ਪ੍ਰਧਾਨ ਪੰਚਾਇਤ ਸਕੱਤਰ ਯੂਨੀਅਨ ਜਲਾਲਾਬਾਦ, ਪ੍ਰਵੇਸ਼ ਖੰਨਾ ਪੰਚਾਇਤ ਸਕੱਤਰ, ਰਕੇਸ਼ ਕੁਮਾਰ ਗੂੰਬਰ ਜੇ.ਈ, ਗੁਰਮੀਤ ਸਿੰਘ ਕਾਠਪਾਲ ਪੰਚਾਇਤ ਸਕੱਤਰ, ਰਜੀਵ ਸ਼ਰਮਾ, ਦੇਵੀ ਲਾਲ, ਬਲਬੀਰ ਸਿੰਘ ਅਤੇ ਹਰੀਸ਼ ਕੁਮਾਰ ਪਟਵਾਰੀ ਆਦਿ ਮੌਜੂਦ ਸਨ।

No comments: