BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੰਗਲਾਤ ਮਹਿਕਮੇ ਦੀ ਜ਼ਮੀਨ 'ਤੇ ਕਈ ਥਾਈਂ ਕਿਸਾਨਾਂ ਦਾ ਕਬਜ਼ਾ ਵਿਭਾਗ ਗੂਹੜੀ ਨੀਂਦ ਸੁੱਤਿਆ

366 ਦੇ ਕਰੀਬ ਏਕੜ ਵਿੱਚੋਂ 60-70 ਏਕੜ 'ਤੇ ਕਬਜ਼ੇ ਦਾ ਖ਼ਦਸ਼ਾ
 
ਜਲਾਲਾਬਾਦ, 11 ਅਪ੍ਰੈਲ (ਬਬਲੂ ਨਾਗਪਾਲ)- ਜਲਾਲਾਬਾਦ ਬਲਾਕ ਅਧੀਨ ਆਉਂਦੇ ਪਿੰਡਾਂ ਵਿੱਚ ਜੰਗਲਾਤ ਮਹਿਕਮੇ ਦੀ ਜ਼ਮੀਨ 'ਤੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਵੱਲੋਂ ਕਬਜ਼ਾ ਕੀਤਾ ਹੋਇਆ ਹੈ ਜਿਸ ਕਾਰਨ ਜੰਗਲਾਤ ਅਧੀਨ ਜ਼ਮੀਨ ਬਹੁਤ ਘਟ ਬਚੀ ਹੈ। ਸੂਤਰਾਂ ਅਨੁਸਾਰ ਜਲਾਲਾਬਾਦ ਬਲਾਕ ਦੇ ਅਧੀਨ ਪਿੰਡ ਬੱਘੇ ਕਿ, ਪਿੰਡ ਪ੍ਰਭਾਬ ਸਿੰਘ ਵਾਲਾ ਅਤੇ ਸਤੋਖ ਸਿੰਘ ਵਾਲਾ ਆਦਿ ਪਿੰਡਾ ਦਾ ਰਕਬਾ ਚੱਕਸਰਕਾਰ ਮੁਹਾਜੀ 'ਚ ਜੰਗਲਾਤ ਮਹਿਕਮੇ ਦੀ ਕੁੱਲ ਜ਼ਮੀਨ 366 ਏਕੜ ਦੇ ਕਰੀਬ ਹੈ, ਜਿਸ ਵਿੱਚੋਂ 60-70 ਏਕੜ ਜ਼ਮੀਨ 'ਤੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਵੱਲੋਂ ਕਬਜ਼ਾ ਕੀਤਾ ਹੋਇਆ ਹੈ। ਜੰਗਲਾਤ ਮਹਿਕਮੇ ਵੱਲੋਂ 10-15 ਸਾਲ ਪਹਿਲਾਂ ਜੰਗਲਾਤ ਮਹਿਕਮੇ ਅਧੀਨ ਆਉਂਦੀ ਜ਼ਮੀਨ 'ਤੇ ਕਿਸਾਨਾਂ ਵੱਲੋਂ ਕੀਤੇ ਗਏ ਕਬਜ਼ੇ ਨੂੰ ਛੁਡਵਾਇਆ ਗਿਆ ਸੀ ਤੇ ਕਬਜ਼ੇ ਵਾਲੀ ਜ਼ਮੀਨ 'ਤੇ ਬੋਰ ਕੀਤੇ ਗਏ ਸਨ ਤੇ ਦਰੱਖ਼ਤ ਵੀ ਲਗਵਾਏ ਗਏ ਸਨ ਤਾਂ ਜੋ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਹਰਿਆਲੀ ਵਧਾਈ ਜਾਵੇ ਪਰ ਉਸ ਤੋਂ ਬਾਅਦ ਮਹਿਕਮੇ ਨੇ ਇਸ ਵੱਲ ਉੱਕਾ ਹੀ ਧਿਆਨ ਦੇਣਾ ਬੰਦ ਕਰ ਦਿੱਤਾ ਗਿਆ। ਕਈ ਥਾਈਂ ਉਚਿਤ ਤਰੀਕੇ ਨਾਲ਼ ਜੰਗਲਾਤ ਮਹਿਕਮੇ ਦੀ ਖ਼ਾਲੀ ਪਈ ਜ਼ਮੀਨ 'ਤੇ ਘਾਹ-ਬੂਟ ਹੀ ਉੱਗਿਆ ਹੋਇਆ ਹੈ ਤੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ। ਇਸ ਸਬੰਧੀ ਜੰਗਲਾਤ ਮਹਿਕਮੇ ਦੇ ਗਾਰਡ ਸਾਹਿਲ ਨਾਲ਼ ਗੱਲ ਕੀਤੀ ਤਾਂ ਉਨਾਂ ਦੱਸਿਆ ਕਿ ਉਸ ਵੱਲੋਂ ਸਾਲ ਕੁ ਪਹਿਲਾਂ ਇਹ ਡਿਊਟੀ ਨਿਭਾਈ ਜਾ ਰਹੀ ਹੈ ਪਰ ਉਚਿਤ ਨਿਸ਼ਾਨਦੇਹੀ ਨਾ ਹੋਣ ਕਾਰਨ ਕਬਜ਼ਾ ਨਹੀਂ ਛੁਡਵਾਇਆ ਜਾ ਸਕਿਆ।
ਜਦ ਇਸ ਸਬੰਧੀ ਡੀ.ਓ. ਫੂ ਸਵਰਨ ਸਿੰਘ ਨਾਲ਼ ਗੱਲ ਕੀਤੀ ਤਾਂ ਉਨਾਂ ਵੀ ਆਪਣਾ ਪੱਲਾ ਝਾੜਦੇ ਹੋਏ ਕਿਹਾ ਕਿ ਮੈ ਵੀ ਸਾਲ ਦੇ ਕਰੀਬ ਇਸ ਮਹਿਕਮੇ ਵਿੱਚ ਆਏ ਹਾਂ ਤੇ ਉਦੋਂ ਹੀ ਜੰਗਲਾਤ ਮਹਿਕਮੇ ਦੀ ਨਿਸ਼ਾਨਦੇਹੀ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨਾਂ ਇਹ ਵੀ ਦੱਸਿਆ ਕਿ ਇਲਕੈਸ਼ਨ ਹੋਣ ਕਾਰਨ ਇਹ ਨਿਸ਼ਾਨਦੇਹੀ ਨਹੀਂ ਹੋ ਸਕੀ ਤੇ ਹੁਣ ਜਲਦ ਤੋਂ ਜਲਦ ਨਿਸ਼ਾਨਦੇਹੀ ਕਰਵਾ ਕੇ ਕਬਜ਼ਾਧਾਰੀਆਂ ਤੋਂ ਜੰਗਲਾਤ ਮਹਿਕਮੇ ਦੀ ਜ਼ਮੀਨ ਛੁਡਵਾਈ ਜਾਵੇਗੀ ਤੇ ਉਸ ਜ਼ਮੀਨ 'ਤੇ ਰੁੱਖ ਲਗਾਏ ਜਾਣਗੇ।

No comments: