BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦਫ਼ਤਰੀ ਅਧਿਕਾਰੀਆਂ ਦੇ ਤੁਗਲਗੀ ਫਰਮਾਨ ਤੋਂ ਐਸ.ਐਸ.ਏ ਅਧਿਆਪਕ ਪਰੇਸ਼ਾਨ

ਐਸ.ਐਸ.ਏ ਰਮਸਾ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਦਾ ਕੰਮ ਜਲਦੀ ਪੂਰਾ ਕੀਤਾ ਜਾਵੇ
ਜਲਾਲਾਬਾਦ ,  27 ਅਪ੍ਰੈਲ (ਬਬਲੂ ਨਾਗਪਾਲ):
ਐਸ.ਐਸ.ਏ ਰਮਸਾ ਅਧਿਆਪਕ ਯੂਨੀਅਨ ਜਲਾਲਾਬਾਦ ਦੇ ਆਗੂ ਰਮਨਦੀਪ ਅਤੇ ਸੁਮਿਤ ਨਾਰੰਗ ਨੇ ਮੀਡੀਆ ਨੂੰ ਸਾਂਝੇ ਤੌਰ 'ਤੇ ਜਾਰੀ ਕੀਤੇ ਪੈ੍ਰਸ ਨੋਟ ਵਿੱਚ ਦੱਸਿਆ ਕਿ ਪਿਛਲੇਂ ਦਿਨੀਂ ਐਸ.ਐਸ.ਏ ਰਮਸਾ ਅਧਿਆਪਕ ਯੂਨੀਅਨ ਦਾ ਇੱਕ ਵਫ਼ਦ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਦੇ ਦਫ਼ਤਰ ਵਿੱਚ ਡਿਪਟੀ ਡਾਇਰੈਕਟਰ ਸ਼੍ਰੀ ਅਜੈ ਸ਼ਰਮਾ ਨੂੰ ਮਿਲਿਆ ਸੀ। ਉਨਾਂ ਨੇ ਦੱਸਿਆ ਕਿ ਸਰਵ ਸਿੱਖਿਆ ਅਭਿਆਨ ਦੇ ਸਕੂਲਾਂ (ਉਹ ਜੋ ਸਰਵ ਸਿੱਖਿਆ ਅਭਿਆਨ ਦੀ ਫੰਡਿੰਗ ਤੋਂ ਅਪਗ੍ਰੇਡ ਹੋਏ ਹਨ) ਵਿੱਚ ਭੇਜਿਆ ਜਾਵੇਗਾ। ਇਸ ਗੱਲ ਦਾ ਅਧਿਆਪਕ ਆਗੂਆਂ ਨੇ ਮੋਕੇ ਤੇ ਵਿਰੋਧ ਦਰਜ ਕੀਤਾ। ਲੇਕਿਨ ਅੱਗੋਂ ਅਧਿਕਾਰੀ ਵੱਲੋਂ ਕੋਈ ਤਸੱਲੀ ਬਖਸ਼ ਜਵਾਬ ਨਾ ਮਿਲਿਆ। ਅਧਿਆਪਕ ਆਗੂਆਂ ਨੇ ਸਪੱਸ਼ਟ ਕੀਤਾ ਕਿ ਐਮ.ਐਚ.ਆਰ.ਡੀ ਵੱਲੋਂ ਕਈ ਵਾਰ ਪੰਜਾਬ ਸਰਕਾਰ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਸਰਵ ਸਿੱਖਿਆ ਅਭਿਆਨ ਕੋਈ ਵੱਖਰੇ ਸਕੂਲ ਨਹੀਂ ਹਨ। ਸਾਰੇ ਪੰਜਾਬ ਦੇ ਵਿਭਾਗੀ ਸਕੂਲ ਹਨ ਅਤੇ ਨਾ ਹੀ ਐਸ.ਐਸ.ਏ ਦਾ ਵੱਖਰਾ ਕਾਡਰ ਹੈ ਅਤੇ ਨਾ ਹੀ ਬਣਾਇਆ ਜਾ ਸਕਦਾ ਹੈ। ਸਰਵ ਸਿੱਖਿਆ ਅਭਿਆਨ ਦਾ ਕੰਮ ਸਿਰਫ ਫੰਡ ਭੇਜਣਾ ਹੈ।
ਲੇਕਿਨ ਅਧਿਕਾਰੀਆਂ ਵੱਲੋਂ ਆਏ ਦਿਨ ਨਿਯਮਾਂ ਦੇ ਉਲਟ ਪਾਲਸੀਆਂ ਬਣਾ ਕੇ ਅਧਿਆਪਕਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ, ਉਥੇ ਹੀ ਪੰਜਾਬ ਸਰਕਾਰ ਦਾ ਮੁਲਾਜ਼ਮ ਪੱਖੀ ਅਕਸ ਵੀ ਖਰਾਬ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਅਧਿਕਾਰੀਆਂ ਵੱਲੋਂ ਪਹਿਲਾਂ ਹੀ ਤੁਗਲਗੀ ਫਰਮਾਨ ਜਾਰੀ ਕਰਕੇ ਐਸ.ਐਸ.ਏ ਰਮਸਾ ਅਧੀਨ ਕੰਮ ਕਰ ਰਹੇ ਅਧਿਆਪਕਾਂ ਦੇ ਕੰਟਰੈਕਟ ਰੀਨਿਊ ਰੋਕੇ ਹੋਏ ਹਨ। ਜਿਸ ਦਾ ਅਧਿਆਪਕਾਂ ਵੱਲੋਂ ਪਹਿਲਾਂ ਵੀ ਵਿਰੋਧ ਕੀਤਾ ਗਿਆ ਸੀ। ਜੇਕਰ ਉਕਤ ਮੁਲਾਜ਼ਮ ਵਿਰੋਧੀ ਫਰਮਾਨ ਵਾਪਸ ਨਾ ਲਏ ਤਾਂ ਯੂਨੀਅਨ ਵੱਲੋਂ ਜਿਲਾ ਅਤੇ ਰਾਜ ਪੱਧਰੀ ਧਰਨੇ ਦਿੱਤੇ ਜਾਣਗੇ। ਸਮੂਹ ਅਧਿਆਪਕਾਂ ਨੇ ਡਾਇਰੈਕਟਰ ਜਰਨਲ ਸਕੂਲ ਸਿੱਖਿਆ ਤੋਂ ਮੰਗ ਕੀਤੀ ਹੈ ਕਿ ਐਸ.ਐਸ.ਏ ਰਮਸਾ ਅਧਿਆਪਕਾਂ ਦਾ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਦਾ ਕੰਮ ਜਲਦੀ ਪੂਰਾ ਕੀਤਾ ਜਾਵੇ ਅਤੇ ਕਈ ਮਹੀਨਿਆਂ ਤੋਂ ਰੁਕੀਆਂ ਹੋਈਆਂ ਤਨਖਾਹਾਂ ਜਾਰੀ ਕੀਤੀਆਂ ਜਾਣ। ਰਮਸਾ ਦਾ 2015-16 ਦਾ ਬਕਾਇਆ ਜਾਰੀ ਕੀਤਾ ਜਾਵੇ, ਮਹਿਲਾ ਅਧਿਆਪਕਾਂ ਦੀ ਛੇ ਮਹੀਨਿਆਂ ਦੀ ਪ੍ਰਸੂਤਾ ਛੁੱਟੀ ਲਾਗੂ ਕੀਤੀ ਜਾਵੇ ਅਤੇ ਪਹਿਲਾਂ ਤੋਂ ਹੀ ਮਾਨਸਿਕ ਤੌਰ 'ਤੇ ਪੇ੍ਰਸ਼ਾਨ ਹੋ ਰਹੇ ਅਧਿਆਪਕਾਂ ਨੂੰ ਹੋਰ ਪੇ੍ਰਸ਼ਾਨੀ ਵਿੱਚ ਨਾ ਪਾਇਆ ਜਾਵੇ। ਇਸ ਮੋਕੇ ਅਧਿਆਪਕ ਸਾਥੀ ਵਰਿੰਦਰ ਸਿੰਘ, ਰਜਿੰਦਰ ਹਾਂਡਾ, ਕਿਰਨ ਕੁਮਾਰ, ਪ੍ਰਦੀਪ ਸਿੰਘ, ਸੁਨੀਲ ਕੁਮਾਰ, ਮੈਡਮ ਹਰਪ੍ਰੀਤ ਕੌਰ, ਮੋਨਿਕਾ ਰਾਣੀ, ਸਰਬਮੀਤ ਕੌਰ ਅਤੇ ਤਮਿੰਦਰ ਕੌਰ ਆਦਿ ਹਾਜਰ ਸਨ।

No comments: