BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਿਡਲ ਸਕੂਲ ਜੈਮਲਵਾਲਾ 'ਚ ਨਵੀਂ ਇਮਾਰਤ ਦਾ ਉਦਘਾਟਨ

ਜਲਾਲਾਬਾਦ 11 ਅਪ੍ਰੈਲ (ਬਬਲੂ ਨਾਗਪਾਲ)- ਸਰਕਾਰੀ ਮਿਡਲ ਸਕੂਲ ਚੱਕ ਖੇੜੇ ਵਾਲਾ ਜੈਮਲਵਾਲਾ ਵਿਖੇਅਵਤਾਰ ਸਿੰਘ ਠੁਕਰਾਲ ਚੇਅਰਮੈਨ ਮੈਨੇਜਮੈਂਟ ਕਮੇਟੀ ਦੀ ਅਗਵਾਈ ਹੇਠ ਸਕੂਲ 'ਚ ਨਵੀਂ ਬਣਾਈ ਬਿਲਡਿੰਗ ਦਾ ਉਦਘਾਟਨ ਤੇ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਕੀਤਾ ਗਿਆ, ਜਿਸ ਤਹਿਤ ਸਕੂਲ 'ਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਸਾਲਾਨਾ ਇਨਾਮ ਵੰਡ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਜਗਸੀਰ ਸਿੰਘ ਬੱਬੂ ਜੈਮਲਵਾਲਾ ਨੇ ਸ਼ਿਰਕਤ ਕੀਤੀ। ਇਸ ਮੌਕੇ ਸਕੂਲ ਦੀ ਸਾਲਾਨਾ ਪ੍ਰਗਤੀ ਰਿਪੋਰਟ ਪੜੀ ਗਈ ਤੇ ਪਹਿਲੇ, ਦੂਸਰੇ ਸਥਾਨ 'ਤੇ ਰਹਿਣ ਵਾਲੇ ਬੱਚਿਆਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਅੰਗਰੇਜ ਸਿੰਘ, ਕੁਲਬੀਰ ਸਿੰਘ ਮੈਂਬਰ, ਰੰਗਾ ਰਾਮ ਮੈਂਬਰ, ਜਸਮੇਲ ਸਿੰਘ ਮੈਂਬਰ,ਮੋਹਰ ਸਿੰਘ, ਬੂਟਾ ਸਿੰਘ, ਕੁਲਵੰਤ ਸਿੰਘ, ਮਾਂ ਵਜੀਰ ਚੰਦ, ਮਾਂ ਪ੍ਰਿਤਪਾਲ ਸਿੰਘ, ਸ਼ਨੀਲ ਕੁਮਾਰ, ਜੋਗਿੰਦਰ ਸਿੰਘ, ਮਨੀਸ਼ ਕੁਮਾਰ, ਤਰਵਿੰਦਰ ਸਿੰਘ, ਮੈਡਮ ਅਨੂਪਮ ਧੂੜੀਆਂ, ਮਨੀਸ਼ਾ ਸੋਢੀ, ਸ਼ਿਵਾਨੀ ਚੁੱਘ, ਰਾਜਵਿੰਦਰ ਕੌਰ ਤੇ ਪਿੰਡ ਵਾਸੀ ਹਾਜ਼ਰ ਸਨ।

No comments: