BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅਭੁੱਨ ਦੇ ਨਿੱਜੀ ਸਕੂਲ ਖਿਲਾਫ ਕਾਰਵਾਈ ਲਈ ਡੀ. ਸੀ. ਨੂੰ ਸੋਪਿਆ ਪੱਤਰ

ਜਲਾਲਾਬਾਦ, 27 ਅਪ੍ਰੈਲ (ਬਬਲੂ ਨਾਗਪਾਲ): ਫ਼ਾਜ਼ਿਲਕਾ ਦੇ ਪਿੰਡ ਚੱਕ ਖਿਓਵਾਲਾ ਦੀ ਵਾਸੀ ਛਿੰਦਰ ਪਾਲ ਕੌਰ ਨੇ ਪਿੰਡ ਅਭੁੱਨ ਦੇ ਇਕ ਨਿੱਜੀ ਸਕੂਲ 'ਤੇ ਫ਼ੀਸਾਂ ਦੇ ਨਾਂਅ 'ਤੇ ਕੀਤੀ ਜਾਂਦੀ ਲੁੱਟ ਦੇ ਦੋਸ਼ ਲਗਾਏ ਹਨ। ਡਿਪਟੀ ਕਮਿਸ਼ਨਰ ਨੂੰ ਸਾਪੇ ਪੱਤਰ 'ਚ ਉਸ ਨੇ ਦੋਸ਼ ਲਗਾਇਆ ਕਿ ਉਸ ਦੀ ਲੜਕੀ ਅਸ਼ਨੀਤ ਕੌਰ ਨੇ ਨੌਵੀ ਜਮਾਤ ਪਾਸ ਕੀਤੀ ਸੀ, ਪਰ ਫ਼ੀਸਾਂ ਜਿਆਦਾ ਹੋਣ ਕਾਰਨ ਉਹ ਆਪਣੀ ਲੜਕੀ ਨੂੰ ਉਸ ਸਕੂਲ 'ਚ ਨਹੀ ਪੜਾ ਸਕੀ। ਜਿਸ ਤੋਂ ਬਾਅਦ ਉਸ ਨੇ ਸਕੂਲ ਜਾ ਕੇ ਬੇਟੀ ਦੇ ਸਕੂਲ ਛੱਡਣ ਦੇ ਸਰਟੀਫਿਕੇਟ ਦੀ ਮੰਗ ਕੀਤੀ, ਪਰ ਸਕੂਲ ਮੈਨੇਜਮੈਂਟ ਨੇ ਸਰਟੀਫਿਕੇਟ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਪ੍ਰਿੰਸੀਪਲ ਨੇ ਲੜਕੀ ਨੂੰ ਫੇਲ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ। ਉਸ ਨੇ ਜ਼ਿਲਾ ਪ੍ਰਸ਼ਾਸਨ ਤੋਂ ਉਕਤ ਸਕੂਲ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਜਦੋਂ ਇਸ ਸਬੰਧੀ ਸਕੂਲ ਸੰਚਾਲਕ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੋਸ਼ਾਂ ਨੂੰ ਸਿਰੇ ਤੋ ਨਕਾਰਦੇ ਕਿਹਾ ਸਰਟੀਫਿਕੇਟ ਬੋਰਡ ਵੱਲੋਂ ਆਉਣਾ ਹੁੰਦਾ ਹੈ, ਜੋ ਅਜੇ ਨਹੀ ਆਇਆ, ਜਦੋਂ ਵੀ ਆਇਆ ਤਾਂ ਦੇ ਦਿੱਤਾ ਜਾਵੇਗਾ। ਫ਼ੀਸਾਂ ਸਬੰਧੀ ਉਨਾਂ ਕਿਹਾ ਕਿ ਸਕੂਲ ਵੱਲੋਂ ਪ੍ਰਸ਼ਾਸਨ ਵੱਲੋਂ ਦਿੱਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਨਾ ਕੀਤੀ ਜਾਂਦੀ ਹੈ।

No comments: