BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਹਿਰੀ ਬੰਦੀ ਕਾਰਨ ਕਿਸਾਨਾਂ ਨੇ ਜਤਾਇਆ ਰੋਸ

ਜਲਾਲਾਬਾਦ , 10 ਅਪ੍ਰੈਲ (ਬਬਲੂ ਨਾਗਪਾਲ) : ਨਹਿਰੀ ਵਿਭਾਗ ਵੱਲੋਂ ਕੀਤੀ ਗਈ ਨਹਿਰੀ ਬੰਦੀ ਨੂੰ ਕਿਸਾਨਾਂ ਲਈ ਨੁਕਸਾਨਦੇਹ ਦੱਸਦਿਆਂ ਅਰਨੀਵਾਲਾ ਮੰਡੀ ਦੇ ਇਕੱਤਰ ਕਿਸਾਨਾਂ ਨੇ ਰੋਸ ਜਤਾਇਆ ਹੈ ਅਤੇ ਇਸ ਗੱਲ ਦਾ ਖ਼ਦਸ਼ਾ ਜ਼ਾਹਿਰ ਕੀਤਾ ਹੈ ਕਿ ਵਿਭਾਗ ਵੱਲੋਂ 16 ਅਪ੍ਰੈਲ ਦੇ ਮਿਥੇ ਗਏ ਸਮੇਂ ਤੱਕ ਵੀ ਪਾਣੀ ਨਹੀ ਪੁੱਜ ਸਕਦਾ। ਵੱਡੀ ਗਿਣਤੀ ਵਿਚ ਇਕੱਤਰ ਕਿਸਾਨਾਂ ਨੇ ਚਿੰਤਾ ਪ੍ਰਗਟ ਕਰਦਿਆ ਕਿਹਾ ਕਿ ਵਿਭਾਗ ਵੱਲੋਂ ਪਿਛਲੇ ਕਈ ਸਾਲਾਂ ਤੋਂ ਨਰਮੇ ਦੀ ਫਸਲ ਦੀ ਬਿਜਾਈ ਮੌਕੇ ਪਾਣੀ ਬੰਦੀ ਕੀਤਾ ਹੋਣ ਕਾਰਨ ਫਸਲ ਦੀ ਬਿਜਾਈਾ ਪ੍ਰਭਾਵਿਤ ਹੋਈ ਹੈ ਅਤੇ ਫਸਲ ਤੇ ਬੀਮਾਰੀਆਂ ਦਾ ਹਮਲਾ ਵਧਿਆ ਹੈ। ਕਿਸਾਨ ਰਜਿੰਦਰ ਸਿੰਘ ਸੰਧੂ, ਲਖਵੀਰ ਸਿੰਘ ਸਾਬਕਾ ਸਰਪੰਚ, ਗੁਰਦੀਪ ਸਿੰਘ, ਜਰਨੈਲ ਸਿੰਘ ਸੰਧੂ, ਭਾਨ ਸਿੰਘ, ਕਰਤਾਰ ਚੰਦ, ਚੌਧਰੀ ਰਾਮ ਕ੍ਰਿਸ਼ਨ, ਦਿਆਲ ਸਿੰਘ ਐਮ.ਸੀ, ਬਲਦੇਵ ਟੁਟੇਜਾ, ਗੁਰਤੇਜ ਸਿੰਘ , ਰਮੇਸ਼ ਮੈਂਬਰ, ਦੇਸ ਰਾਜ ਅਤੇ ਹੋਰਾਂ ਨੇ ਵਿਭਾਗ ਤੋਂ ਮੰਗ ਕੀਤੀ ਕਿ ਅਰਨੀਵਾਲਾ ਮਾਈਨਰ ਵਿਚ ਤੁਰੰਤ ਪਾਣੀ ਛੱਡਿਆ ਜਾਵੇ।

No comments: