BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਟੈ੍ਰਫਿਕ ਨਿਯਮਾਂ ਦੀ ਉਲਘੰਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਕੱਟੇ ਚਲਾਣ

ਜਲਾਲਾਬਾਦ, 4 ਅਪੈ੍ਰਲ (ਬਬਲੂ ਨਾਗਪਾਲ)-ਜ਼ਿਲਾ ਫਾਜ਼ਿਲਕਾ ਦੇ ਐਸ.ਐਸ.ਪੀ ਸ਼੍ਰੀ ਪਾਟਿਲ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸਥਾਨਕ ਡੀ.ਐਸ.ਪੀ ਸ਼੍ਰੀ ਸ਼ਰਮਾ ਦੀ ਯੋਗ ਅਗਵਾਈ ਹੇਠ ਸਥਾਨਕ ਟੈ੍ਰਫਿਕ ਪੁਲਿਸ ਇੰਚਾਰਜ ਦਾ ਅਹੁਦਾ ਸੰਭਾਲ ਰਹੇ ਟੈਫ੍ਰਿਕ ਇੰਚਾਰਜ ਹਰੀਸ਼ ਚੰਦਰ ਵੱਲੋਂ ਆਪਣੀ ਟੀਮ ਨਾਲ ਮਿਲ ਕੇ ਸਥਾਨਕ ਸ਼ਹਿਰ ਦੇ ਸ਼ਹੀਦ ਊਧਮ ਸਿੰਘ ਚੌਂਕ ਵਿੱਚ ਨਾਕਾਬੰਦੀ ਕੀਤੀ ਗਈ ਅਤੇ ਵਾਹਨਾਂ ਦੇ ਚਲਾਣ ਕੱਟੇ ਗਏ। ਨਾਕੇਬੰਦੀ ਦੇ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹਰੀਸ਼ ਚੰਦਰ ਨੇ ਦੱਸਿਆ ਕਿ ਉਨਾਂ ਵੱਲੋਂ ਟ੍ਰੈਫਿਕ ਪੁਲਿਸ ਕਰਮਚਾਰੀਆਂ ਨਾਲ ਮਿਲ ਕੇ ਵੱਖ ਵੱਖ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਵਾਹਨਾਂ ਦੀ ਚੈਕਿੰਗ ਦੇ ਦੌਰਾਨ ਜਿਹੜੇ ਵਾਹਨ ਟੈ੍ਰਫਿਕ ਦੇ ਨਿਯਮਾਂ ਦੀ ਉਲਘੰਣਾ ਕਰਦੇ ਪਾਏ ਜਾ ਰਹੇ ਹਨ, ਉਨਾਂ ਵਾਹਨਾਂ ਦੇ ਚਲਾਣ ਕੱਟੇ ਜਾ ਰਹੇ ਹਨ। ਟੈ੍ਰਫਿਕ ਇੰਚਾਰਜ ਹਰੀਸ਼ ਚੰਦਰ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਜਿਨਾਂ ਵਾਹਨ ਚਾਲਕਾਂ ਕੋਲ ਆਪਣੇ ਵਾਹਨਾਂ ਦੇ ਕਾਗਜ਼ਾਤ ਨਹੀਂ ਹਨ, ਉਹ ਆਪਣੇ ਵਾਹਨਾਂ ਦੇ ਕਾਗਜ਼ਾਤ ਪੂਰੇ ਕਰ ਲੈਣ ਦੇ ਨਾਲ ਨਾਲ ਆਪਣੇ ਵਾਹਨਾਂ 'ਤੇ ਨੰਬਰ ਪਲੇਟਾਂ ਜ਼ਰੂਰ ਲਗਵਾ ਲੈਣ ਤਾਂ ਜੋ ਵਾਹਨ ਚਾਲਕਾਂ ਨੂੰ ਰੋਡ 'ਤੇ ਚੱਲਣ ਸਮੇਂ ਕਿਸੇ ਵੀ ਪ੍ਰਕਾਰ ਦੀ ਪੇ੍ਰਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੇ ਨਾਲ ਟੈ੍ਰਫਿਕ ਇੰਚਾਰਜ ਹਰੀਸ਼ ਚੰਦਰ ਨੇ ਵਾਹਨ ਚਾਲਕਾਂ ਨੂੰ ਸਖ਼ਤ ਹਿਦਾਇਤ ਕੀਤੀ ਹੈ ਕਿ ਕੋਈ ਵੀ ਵਾਹਨ ਚਾਲਕ ਜੇਕਰ ਟੈ੍ਰਫਿਕ ਦੇ ਨਿਯਮਾਂ ਦੀ ਉਲੰਘਣਾ ਕਰਦਾ ਕਾਬੂ ਕੀਤਾ ਜਾਂਦਾ ਹੈ ਤਾਂ ਉਹ ਕਿਸੇ ਵੀ ਰਾਜਨੀਤਿਕ ਜਾਂ ਫਿਰ ਕਿਸੇ ਵੀ ਜੱੱਥੇਬੰਦੀ ਦੇ ਆਗੂ ਦੀ ਸਿਫਾਰਿਸ਼ ਬਿਲਕੁਲ ਨਾ ਕਰੇ। ਉਨਾਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸ਼ਨ ਮਾੜੇ ਅਨਸਰਾਂ ਨੂੰ ਕਾਬੂ ਕਰਨ ਦੇ ਲਈ ਸਖ਼ਤ ਹੁੰਦਾ ਹੈ ਤਾਂ ਜਨਤਾ ਪੁਲਿਸ ਪ੍ਰਸ਼ਾਸ਼ਨ ਦਾ ਪੂਰਨ ਸਹਿਯੋਗ ਕਰੇ। ਜੇਕਰ ਆਮ ਜਨਤਾ ਪੁਲਿਸ ਪ੍ਰਸ਼ਾਸ਼ਨ ਦਾ ਪੂਰਨ ਸਹਿਯੋਗ ਕਰਦੀ ਹੈ ਤਾਂ ਸਥਾਨਕ ਸ਼ਹਿਰ ਅੰਦਰ ਹੋ ਰਹੀਆਂ ਚੋੋਰੀਆਂ ਅਤੇ ਲੁੱਟਾਂ ਖੋਹਾਂ 'ਤੇ ਅੰਕੁਸ਼ ਲਗਾਇਆ ਜਾ ਸਕਦਾ ਹੈ। ਇਸ ਮੋਕੇ ਤੇ ਉਨਾਂ ਦੇ ਨਾਲ ਜਗਜੀਤ ਸਿੰਘ, ਮਹਿੰਦਰ ਸਿੰਘ, ਗੁਰਦੀਪ ਸਿੰਘ, ਆਸ਼ਾ ਰਾਣੀ ਲੇਡੀ ਕਾਂਸਟੇਬਲ ਸਮੇਤ ਵੱਡੀ ਗਿਣਤੀ ਵਿੱਚ ਟ੍ਰੈਫਿਕ ਪੁਲਿਸ ਦੇ ਕਰਮਚਾਰੀ ਮੌਜੂਦ ਸਨ।

No comments: