BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਿਸਾਨਾਂ ਵਲੋਂ ਨਾੜ ਨੂੰ ਸਾੜਨ ਦਾ ਸਿਲਸਿਲਾ ਜਾਰੀ

  • ਸ਼ਰੇਆਮ ਹਾਈਕੋਰਟ ਦੇ ਨਿਯਮਾਂ ਦੀਆਂ ਉਡਾਈਆਂ ਜਾ ਰਹੀਆਂ ਹਨ ਧੱਜਿਆਂ
ਜਲਾਲਾਬਾਦ, 28 ਅਪ੍ਰੈਲ (ਬਬਲੂ ਨਾਗਪਾਲ)- ਸਰਕਾਰ ਵਲੋਂ ਸਕੂਲਾਂ, ਕਾਲਜਾਂ ਅਤੇ ਕਈ ਹੋਰ ਜਨਤਕ ਥਾਵਾਂ 'ਤੇ ਸੈਮੀਨਾਰ ਲਗਾ ਕੇ ਲੋਕਾਂ ਨੂੰ ਵਾਤਾਵਰਣ ਸੰਭਾਲ ਸਬੰਧੀ ਜਾਗਰੂਕ ਕਰਨ ਦੀਆਂ ਅਨੇਕਾ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ, ਪਰ ਕਿਸਾਨਾਂ ਤੱਕ ਇਹ ਜਾਣਕਾਰੀਆਂ ਨਾ ਪਹੁੰਚਣ ਕਾਰਨ ਕਿਸਾਨ ਫਸਲਾਂ ਦੀ ਕਟਾਈ ਤੋਂ ਬਾਅਦ ਨਾੜ ਜਾ ਪਰਾਲੀ ਨੂੰ ਅੱਗ ਦੇ ਹਵਾਲੇ ਕਰਕੇ ਵਾਤਾਵਰਣ ਨਾਲ ਛੇੜਛਾੜ ਵਿੱਚ ਲੱਗੇ ਹੋਏ ਹਨ । ਸਰਕਾਰ ਵਲੋਂ ਹਰੇਕ ਸਾਲ ਫਸਲਾਂ ਵੱਢਣ ਤੋਂ ਬਾਅਦ ਝੋਨੇ ਦੀ ਪਰਾਲੀ ਤੇ ਕਣਕ ਦੇ ਨਾੜ ਨੂੰ ਸਾੜਨ 'ਤੇ ਪੂਰੀ ਤਰਾਂ ਪਾਬੰਧੀ ਲਗਾਈ ਗਈ ਹੈ। ਇਸ ਦੇ ਬਾਵਜੂਦ ਟੂਲ ਟੈਕਸ ਦੇ ਨਜਦੀਕ ਰਾਤ 6 ਵਜੇ ਦੇ ਕਰੀਬ ਹਾਈਵੇਅ ਰੋਡ ਦੇ ਬਿਲਕੁਲ ਨਾਲ ਲੱਗਦੀ ਜਮੀਨ ਵਿੱਚ ਨਾੜ ਨੂੰ ਅੱਗ ਲਗੀ ਹੋਈ ਸੀ ਤੇ ਸਾਰਾ ਧੂੰਆਂ ਸੜਕ 'ਤੇ ਆ ਰਿਹਾ ਸੀ ਤੇ ਰਾਹਗਿਰਾਂ ਨੂੰ ਆਪਣੇ ਵਹਿਕਲਾਂ ਦੀਆਂ ਲਾਈਟਾਂ ਜਗਾ ਕੇ ਲੰਘਣਾ ਪੇ ਰਿਹਾ ਸੀ ਤੇ ਸ਼੍ਰੀ ਮੁਕਤਸਰ ਸਾਹਿਬ ਰੋਡ 'ਤੇ ਪੈਦੇਂ ਪਿੰਡ ਮੋਹਕਮ ਵਾਲੀ ਵਾਂ ਤੇ ਐੱਫ.ਐੱਫ ਰੋਡ 'ਤੇ ਬਣੇ ਨਵੇਂ ਸਰਕਾਰੀ ਹਸਪਤਾਲ ਦੇ ਨਜਦੀਕ ਕਿਸਾਨਾਂ ਵਲੋਂ ਸ਼ਰੇਆਮ ਕਣਕ ਦੇ ਨਾੜ ਨੂੰ ਸਾੜਿਆ ਜਾ ਰਿਹਾ ਸੀ। ਇਸ ਨਾਲ ਨਾ ਸਿਰਫ ਵੱਢੀ ਮਾਤਰਾ ਵਿੱਚ ਧੂੰਆਂ ਹਵਾ ਵਿੱਚ ਮਿਲ ਕੇ ਵਾਤਾਵਰਣ ਨੂੰ ਦੂਸ਼ਿਤ ਕਰਦਾ ਹੈ, ਸਗੋਂ ਸੜਕਾਂ 'ਤੇ ਇਹ ਧੂੰਆਂ ਫੈਲਣ ਨਾਲ ਹਾਦਸੇ ਦਾ ਕਾਰਨ ਵੀ ਬਣਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਪੁਸ਼ਪਿਦਰ ਜੋਸਨ (ਭੂਸ਼ਨ) ਤੇ ਗੁਰਮੇਜ ਅਰਾਈਆਂ ਵਾਲਾ ਨੇ ਕਿਹਾ ਕਿ ਨਾੜ ਨੂੰ ਅੱਗ ਲਗਾਉਣ ਨਾਲ ਬਹੁਤ ਵਾਰ ਹਾਸਦੇ ਵਾਪਰ ਚੁੱਕੇ ਹਨ ਤੇ ਕਈ ਲੋਕਾਂ ਦੀਆਂ ਜਾਨਾਂ ਵੀ ਜਾ ਚੁੱਕਿਆਂ ਹਨ ਤੇ ਦੋ ਪਹਿਆ ਵਾਹਨਾ ਲਈ ਤਾਂ ਬਹੁਤ ਵੱਡੀ ਦਿੱਕਤ ਹੁੰਦੀ ਹੈ, ਜਦ ਉਹ ਇਸ ਧੂੰਏ ਚੋਂ ਲੰਘਦੇ ਹਨ ਤਾਂ ਉਨਾਂ ਦਾ ਦਮ ਘੁਟਨ ਦਾ ਵੀ ਖਤਰਾ ਬਣਿਆ ਰਹਿੰਦਾ ਹੈ, ਕਿਉਂਕੇ ਸੜਕ 'ਤੇ ਇਹ ਪਤਾ ਨਹੀ ਲੱਗਦਾ ਕਿ ਇਹ ਧੂੰਆਂ 1-2 ਜਾ ਕਿਲਿਆਂ ਤੱਕ ਫੇਲਿਆ ਏ ਜਾ ਇਸ ਤੋਂ ਵੀ ਜਿਆਦਾ, ਪਰ ਮਜਬੂਰੀ ਦੇ ਚੱਲਦਿਆਂ ਵਾਹਨ ਚਾਲਕ ਆਪਣੀ ਜਿੰਦਗੀ ਖਤਰੇ ਵਿੱਚ ਪਾ ਕੇ ਉਥੋਂ ਲੰਘਦੇ ਹਨ, ਜਿਸ ਕਾਰਨ ਕਈ ਵਾਰ ਹਾਸਦੇ ਵਾਪਰ ਚੁੱਕੇ ਹਨ। ਉਨਾਂ ਕਿਹਾ ਕਿ ਕਿਸਾਨਾਂ ਨੂੰ ਇਸ ਗੱਲ ਦਾ ਵੀ ਧਿਆਨ ਨਹੀ ਹੁੰਦਾਂ ਕਿ ਨਾੜ ਨੂੰ ਅੱਗ ਲਗਾਉਣ ਨਾਲ ਜਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ ਤੇ ਕਿਸਾਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਪਰਾਲੀ ਜਾ ਨਾੜ ਨੂੰ ਅੱਗ ਲਗਾਉਣ ਨਾਲ ਫਸਲਾਂ ਦਾ ਝਾੜ ਵੀ ਘੱਟ ਹੁੰਦਾ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਨਾੜ ਤੋਂ ਅਗਰ ਕਿਸਾਨ ਤੂੜੀ ਬਣਾ ਕੇ ਵੇਚੇ ਤਾਂ ਤੂੜੀ ਵੀ ਅੱਜ ਕੱਲ ਚੰਗੇ ਰੇਟਾਂ ਤੇ ਵਿਕ ਰਹੀ ਹੈ ਲੋੜ ਹੈ ਕਿਸਾਨਾਂ ਵਿੱਚ ਜਾਗਰੂਤਾ ਦੀ,। ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਉਹ ਵੀ ਇਸ ਪ੍ਰਤੀ ਸਖਤ ਕਦਮ ਚੁੱਕੇ ਤਾਂ ਕਿ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਜਦ ਇਸ ਸਬੰਧੀ ਬਲਾਕ ਖੈਤੀ-ਬਾੜੀ ਅਫ਼ਸਰ ਸਰਵਨ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਨੇ ਦੱਸਿਆ ਕਿ ਕਿਸਾਨਾ ਨੂੰ ਚਾਹੀਦਾ ਹੈ ਕਿ ਉਹ ਨਾੜ ਜਾ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਉਸ ਨੂੰ ਖੈਤ ਵਿੱਚ ਹੀ ਗਾਲਨ ਕਿਉਂਕੇ ਨਾੜ ਜਾ ਪਰਾਲੀ ਨੂੰ ਅੱਗ ਲਗਾਉਣ ਨਾਲ ਜਿਥੇ ਮਿੱਤਰ ਕੀੜੇ ਮਰ ਜਾਂਦੇ ਹਨ ਉਥੇ ਨਾਲ ਹੀ ਖੈਤਾਂ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ ਤੇ ਪ੍ਰਦੂਸ਼ਨ ਵਿੱਚ ਵੀ ਵਾਧਾ ਹੁੰਦਾ ਹੈ। ਸਰਵਨ ਕੁਮਾਰ ਨੇ ਦੱਸਿਆ ਕਿ ਅੱਜ ਕੱਲ ਤਾਂ ਤੂੜੀ ਦੇ ਰੇਟ ਹੀ ਬਹੁਤ ਚੰਗੇ ਮਿਲ ਜਾਂਦੇ ਹਨ। ਜਿਸ ਨਾਲ ਕਿਸਾਨਾ ਦੀ ਕਣਕ ਦੀ ਕਟਾਈ ਦਾ ਮੁੱਲ ਵਾਪਸ ਮੁੜ ਜਾਂਦਾ ਹੈ, ਇਸ ਲਈ ਕਿਸਾਨਾ ਨੂੰ ਜਲਦਬਾਜੀ ਦੀ ਬਜਾਏ ਥੋੜਾ ਜਿਹਾ ਜਾਗਰੂਕ ਹੋਣ ਦੀ ਲੋੜ ਹੈ ਤੇ ਉਨਾਂ ਨੇ ਕਿਸਾਨਾ ਨੂੰ ਅਪੀਲ ਕੀਤੀ ਤੇ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਨਾੜ ਜਾ ਪਰਾਲੀ ਨੂੰ ਅੱਗ ਨਾ ਲਗਾਉਣ ਨਹੀ ਤਾਂ ਉਨਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਜਿਨਾਂ ਖੈਤਾਂ ਵਿੱਚ ਅੱਗ ਲਗਾਈ ਗਈ ਹੈ, ਉਨਾਂ ਖੈਤਾਂ ਜੀ ਚੈਕਿੰਗ ਕਰਕੇ ਮਾਲਕਾਂ ਖਿਲਾਫ ਬਣਦੀ ਕਾਰਵਾਈ ਕਰਨਗੇ।

No comments: