BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅਰਨੀਵਾਲਾ ਤੋਂ ਜੰਡਵਾਲਾ ਭੀਮੇਸ਼ਾਹ ਸੜਕ 'ਤੇ ਪਏ ਪੱਥਰ ਕਾਰਨ ਰਾਹਗੀਰ ਪ੍ਰੇਸ਼ਾਨ

ਜਲਾਲਾਬਾਦ ,  29 ਅਪ੍ਰੈਲ (ਬਬਲੂ ਨਾਗਪਾਲ): ਅਰਨੀਵਾਲਾ ਤੋਂ ਜੰਡਵਾਲਾ ਭੀਮੇਸ਼ਾਹ ਵਾਇਆ ਝੋਟਿਆਵਾਲੀ ਸੜਕ ਦੇ ਚੱਲ ਰਹੇ ਨਿਰਮਾਣ ਕਾਰਜ ਸਿਰੇ ਨਹੀਂ ਲੱਗ ਰਹੇ ਤੇ ਇੱਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਸੜਕ 'ਤੇ ਕਈ ਮਹੀਨਿਆਂ ਤੋਂ ਵਿਛੇ ਮੋਟੇ ਪੱਥਰ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੜਕ ਦਾ ਪੰਜਾਬ ਮੰਡੀ ਬੋਰਡ ਵੱਲੋਂ ਨਿਰਮਾਣ ਕਰਵਾਇਆ ਜਾ ਰਿਹਾ ਹੈ ਤੇ ਇਸ ਨੂੰ ਬਣਾਉਣ ਲਈ ਠੇਕੇਦਾਰ ਵੱਲੋਂ ਕਈ ਥਾਵਾਂ 'ਤੇ ਪੱਥਰ ਸੁੱਟ ਕੇ ਖਿਲਾਰਿਆ ਹੋਇਆ ਹੈ। ਸੜਕ ਦੇ ਨਵੀਨੀਕਰਨ ਕਾਰਨ ਇਸ ਨੂੰ ਚੌੜਾ ਵੀ ਕੀਤਾ ਜਾ ਰਿਹਾ ਹੈ। ਪਰ ਨਾ ਤਾ ਕਿਧਰੇ ਇਸ ਦੇ ਨਿਰਮਾਣ ਨੂੰ ਲੈ ਕੇ ਕੋਈ ਸੂਚਨਾ ਦਰਸਾਉਂਦਾ ਬੋਰਡ ਲਗਾਇਆ ਗਿਆ ਹੈ ਤੇ ਨਾ ਹੀ ਵਿਭਾਗ ਨੇ ਇਸ ਵਿਚਲੀ ਪੈਣ ਵਾਲੀ ਸਮੱਗਰੀ ਬਾਰੇ ਲਿਖਿਆ ਹੋਇਆ ਹੈ। ਸੜਕ ਦੇ ਨਿਰਮਾਣ ਦਾ ਕੰਮ ਸੁਸਤ ਰਫ਼ਤਾਰ ਨਾਲ ਚੱਲ ਰਿਹਾ ਹੈ। ਲੋਕਾਂ ਨੂੰ ਇਹ ਵੀ ਪਤਾ ਨਹੀ ਕਿ ਇਸ ਨਿਰਮਾਣ ਕੰਮ ਦਾ ਸਮਾਂ ਕਦੋਂ ਤੱਕ ਨਿਰਧਾਰਿਤ ਹੈ। ਇਲਾਕਾ ਵਾਸੀਆਂ ਦੀ ਮੰਗ ਹੈ ਕਿ ਇਸ ਸੜਕ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ।

No comments: