BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਮਨਾਲੇ ਦੀ ਟੁੱਟੀ ਰੇਲਿੰਗ ਕਾਰਨ ਵਾਪਰ ਸਕਦੈ ਹਾਦਸਾ

ਜਲਾਲਾਬਾਦ, 11 ਅਪ੍ਰੈਲ (ਬਬਲੂ ਨਾਗਪਾਲ)- ਪਿੰਡ ਕਾਠਗੜ ਦੇ ਨਜਦੀਕ ਪੈਂਦੇ ਸੇਮਨਾਲੇ ਦੀ ਪਿਛਲੇ ਲੰਮੇ ਸਮੇਂ ਤੋਂ ਰੇਲਿੰਗ (ਗਰਿੱਲ) ਟੁੱਟੇ ਹੋਣ ਕਾਰਨ ਕਿਸੇ ਸਮੇਂ ਵੀ ਵੱਡਾ ਹਾਦਸਾ ਵਾਪਰ ਸਕਦੈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਕਾਠਗੜ ਦੇ ਵਾਸੀਆਂ ਨੇ ਕਿਹਾ ਕਿ ਇਸ ਸੇਮਨਾਲੇ ਦੇ ਪੁੱਲ ਦਾ ਮੋੜ ਬਹੁਤ ਹੀ ਖਤਰਨਾਖ ਹੈ ਜਿਸ ਕਰਕੇ ਕਈ ਵਾਰ ਹਾਦਸੇ ਵਾਪਰ ਚੁੱਕੇ ਹਨ, ਤੇ ਇਥੇ ਟ੍ਰੈਕਟਰ ਟਰਾਲੀ ਦੇ ਪਲਟਨ ਨਾਲ ਇਹ ਗਰਿੱਲਾਂ ਟੁੱਟ ਗਈਆਂ ਸਨ, ਤੇ ਗਰਿੱਲਾਂ ਨਾ ਹੋਣ ਕਾਰਨ ਇਥੇ ਹਾਦਸਾ ਹੋਣ ਦਾ ਖਤਰਾ ਹੋਰ ਵੱਧ ਜਾਂਦਾ ਹੈ। ਪਿੰਡ ਵਾਸੀਆਂ ਨੇ ਸਬੰਧਤ ਵਿਭਾਗ ਅੱਗੇ ਮੰਗ ਕੀਤੀ ਹੈ ਕਿ ਸੇਮਨਾਲੇ ਦੀਆਂ ਗਰਿੱਲਾਂ ਜਲਦੀ ਲਗਾਈਆਂ ਜਾਣ ਤਾਂ ਜੋ ਭਵਿੱਖ ਵਿੱਚ ਕੋਈ ਹਾਦਸਾ ਨਾ ਵਾਪਰੇ। 

No comments: