BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅੱਗ ਲੱਗਣ ਕਾਰਨ ਤਿੰਨ ਏਕੜ ਕਣਕ ਅਤੇ ਕੰਬਾਈਨ ਸੜੀ

ਜਲਾਲਾਬਾਦ 17 ਅਪ੍ਰੈਲ(ਬਬਲੂ ਨਾਗਪਾਲ)- ਉੱਪ ਮੰਡਲ ਜਲਾਲਾਬਾਦ ਦੇ ਪਿੰਡ ਰੱਤਾ ਥੇੜ ਵਿਖੇ ਅੱਗ ਲੱਗਣ ਕਾਰਨ ਗਰੀਬ ਕਿਸਾਨਾਂ ਦੀ ਤਿੰਨ ਏਕੜ ਕਣਕ ਅਤੇ ਕੰਬਾਈਨ ਸੜ ਕੇ ਸੁਆਹ ਹੋ ਗਈ। ਜਾਣਕਾਰੀ ਅਨੁਸਾਰ ਪੁਰਾਣਾ ਤੇਲੂਪੁਰਾ ਨਿਵਾਸੀ ਭਗਵਾਨ ਚੰਦ ਪੁੱਤਰ ਲੱਧਾ ਰਾਮ ਆਪਣੀ ਜਮੀਨ ਵਿਚ ਪਿੰਡ ਰੱਤਾ ਥੇੜ ਵਿਖੇ ਕੰਬਾਈਨ ਨਾਲ ਕਣਕ ਵੱਢ ਰਿਹਾ ਸੀ, ਇਸ ਦੌਰਾਨ ਕੰਬਾਈਨ ਵਿਚੋਂ ਅੱਗ ਭੜਕਣ ਕਾਰਨ ਉਸ ਦੀ ਦੋ ਏਕੜ ਅਤੇ ਰੇਸ਼ਮ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਰੱਤਾ ਥੇੜ ਦੀ ਇਕ ਏਕਣ ਖੜੀ ਕਣਕ ਸੜਕ ਕੇ ਸੁਆਹ ਹੋ ਗਈ। ਅੱਗ ਜਿਆਦਾ ਹੋਣ ਕਾਰਨ ਕਣਕ ਨੂੰ ਵੱਢ ਰਹੀ ਬੂਟਾ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਮਹਾਲਮ ਦੀ ਕੰਬਾਈਨ ਵੀ ਅੱਗ ਦੀ ਲਪੇਟ ਵਿਚ ਆਉਣ ਕਾਰਨ ਸੜ ਗਈ। ਅੱਗ ਲੱਗਣ ਦੀ ਗੱਲ ਸੁਣਦਿਆਂ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਮੌਕੇ ਤੇ ਪਹੁੰਚ ਕੇ ਬੜੀ ਮੁਸ਼ਕਿਲ ਨਾਲ ਅੱਗ ਤੇ ਕਾਬੂ ਪਾਇਆ। ਪੀੜਤ ਲੋਕਾਂ ਨੇ ਦੱਸਿਆ ਕਿ ਉਨਾਂ ਵੱਲੋਂ ਵਾਰ-ਵਾਰ ਫਾਇਰ ਬਰਗੇਡ ਜਲਾਲਾਬਾਦ ਅਤੇ ਸ਼੍ਰੀ ਮੁਕਤਸਰ ਸਾਹਿਬ ਨੂੰ ਫੋਨ ਕੀਤਾ ਗਿਆ ਪਰ ਕੋਈ ਵੀ ਫਾਇਰ ਬਰਗੇਡ ਮੋਕੇ ਤੇ ਨਹੀਂ ਪਹੁੰਚਿਆ, ਜਿਸ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੀੜਤ ਛੋਟੇ ਕਿਸਾਨਾਂ ਨੇ ਪੰਜਾਬ ਸਰਕਾਰ ਸਮੇਤ ਜ਼ਿਲਾ ਡਿਪਟੀ ਕਮਿਸ਼ਨਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਅੱਗ ਦੀ ਖ਼ਬਰ ਸੁਣਦਿਆਂ ਪੁਲਿਸ ਚਾਕੀ ਲੱਧੂਵਾਲਾ ਉਤਾੜ ਅਤੇ ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਸੀ।

No comments: