BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਹਿਰ ਦੇ ਘੋਨੇ ਪੁਲ ਕਾਰਨ ਟਰੈਕਟਰ ਪਲਟਿਆਂ

ਘੋਨੇ ਪੁਲ ਦੇ ਕਾਰਨ ਨਹਿਰ ਵਿੱਚ ਡਿੱਗੇ ਟਰੈਕਟਰ ਦਾ ਦ੍ਰਿਸ਼
ਜਲਾਲਾਬਾਦ 17 ਅਪ੍ਰੈਲ (ਬਬਲੂ ਨਾਗਪਾਲ)- ਲਾਧੂਕਾ ਤੋਂ ਪਿੰਡ ਹੌਜ ਗੌਧੜ  ਨੂੰ ਜਾਂਦੀ ਸੜਕ ਦੇ ਰਸਤੇ ਵਿੱਚ ਆਉਂਦੀ ਤਰੋਬੜੀ ਮਾਇਨਰ ਦੇ ਪੁਲ ਤੇ ਰਾਤ ਨੂੰ ਇਕ  ਟਰੈਕਟਰ ਪਲਟ ਗਿਆ, ਜਿਸ ਕਾਰਨ ਟਰੈਕਟਰ ਚਾਲਕ ਸੁਖਦੇਵ ਸਿੰਘ ਜ਼ਖਮੀ ਹੋ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰਾਹਗੀਰਾ ਲੋਕਾ ਨੇ ਦੱਸਿਆ ਕਿ  ਟਰੈਕਟਰ ਚਾਲਕ ਸੁਖਦੇਵ ਸਿੰਘ ਵਾਸੀ ਪਿੰਡ ਕਿੜਿਆਵਾਲਾ ਰਾਤ ਨੂੰ ਆਪਣੇ ਟਰੈਕਟਰ ਤੇ ਮੰਡੀ ਲਾਧੂਕਾ  ਤੋਂ ਆਪਣੇ ਪਿੰਡ ਕਿੜਿਆਵਾਲਾ ਨੂੰ ਜਾ ਰਿਹਾ ਸੀ, ਜਦ  ਉਹ ਨਹਿਰ ਦੇ ਕੋਲ ਪਹੁੰਚਾ ਤਾਂ ਅਚਾਨਕ ਹੀ ਨਹਿਰ  ਦਾ ਪੁਲ ਘੋਨਾ ਹੋਣ ਕਰਕੇ ਟਰੈਕਟਰ ਥੱਲੇ ਡਿੱਗ ਕੇ ਪਲਟ ਗਿਆ, ਜਿਸ ਨਾਲ ਸੁਖਦੇਵ ਸਿੰਘ ਦੇ ਕਾਫੀ ਸੱਟਾਂ ਲੱਗਣ ਦੇ ਕਾਰਨ 108 ਐਂਬਲੈਂਸ ਰਾਹੀ ਹਸਪਤਾਲ ਫਾਜਿਲਕਾ ਵਿੱਚ ਦਾਖਲ ਕਰਵਾਇਆ ਗਿਆ।

No comments: