BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅਰਨੀਵਾਲਾ ਕੈਂਟਰ ਯੂਨੀਅਨ 'ਤੇ ਵੀ ਕਾਂਗਰਸ ਦਾ ਕਬਜ਼ਾ

ਜਲਾਲਾਬਾਦ, 3 ਅਪ੍ਰੈਲ (ਬਬਲੂ ਨਾਗਪਾਲ)-ਸੱਤਾ ਬਦਲੀ ਉਪਰੰਤ ਵੱਖ ਵੱਖ ਯੂਨੀਅਨਾ ਅਤੇ ਸੰਸਥਾਵਾਂ ਦੇ ਅਹੁਦੇਦਾਰਾਂ ਨੂੰ ਬਦਲਣ ਦੇ ਸਿਲਸਿਲੇ ਤਹਿਤ ਅਰਨੀਵਾਲਾ ਦੀ ਕੈਂਟਰ ਯੂਨੀਅਨ ਦੀ ਅਹੁਦੇਦਾਰੀ ਨੂੰ ਵੀ ਬਦਲ ਦਿੱਤਾ ਗਿਆ ਹੈ। ਇਸ ਯੂਨੀਅਨ 'ਤੇ ਵੀ ਕਾਂਗਰਸ ਨੇ ਕਬਜ਼ਾ ਕਰ ਲਿਆ ਹੈ। ਕਾਗਰਸ ਦੇ ਗੋਰਾ ਸੰਧੂ ਨੂੰ ਪ੍ਰਧਾਨ ਅਤੇ ਬੱਗੀ ਸੰਧੂ ਨੂੰ ਵਾਈਸ ਪ੍ਰਧਾਨ ਬਣਾਇਆ ਗਿਆ ਹੈ। ਕੈਂਟਰ ਯੂਨੀਅਨ ਦੀ ਕੀਤੀ ਨਵੀਂ ਚੋਣ ਵਿਚ ਯੂਥ ਕਾਗਰਸ ਅਤੇ ਸੀਨੀਅਰ ਕਾਗਰਸ ਨਾਲ ਜੁੜੇ ਵੱਖ-ਵੱਖ ਅਹੁਦੇਦਾਰ ਵੱਡੀ ਗਿਣਤੀ ਵਿਚ ਹਾਜਰ ਸਨ। ਯੂਥ ਕਾਗਰਸੀ ਆਗੂ ਕੰਵਲ ਕਾਲੜਾ, ਕੁਲਦੀਪ ਸਿੰਘ ਗੁੱਗਾ, ਗੁਰਪ੍ਰੀਤ ਸਿੰਘ ਗੋਰਾ, ਰਾਜਵੀਰ ਸਿੰਘ ਸੰਧੂ, ਰੋਬਿਨ ਚੁੱਘ , ਬੱਬੂ ਬੱਤਰਾ, ਹਨੀ ਖੁੰਗਰ ਅਤੇ ਸ਼ਿੰਦੀ ਮੁੰਜਾਲ ਸਮੇਤ ਕਈਆਂ ਨੇ ਨਵੇਂ ਬਣੇ ਪ੍ਰਧਾਨ ਗੋਰਾ ਸੰਧੂ ਅਤੇ ਵਾਈਸ ਪ੍ਰਧਾਨ ਬੱਗੀ ਸੰਧੂ ਨੂੰ ਮੁਬਾਰਕਬਾਦ ਦਿੱਤੀ ਹੈ।

No comments: