BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੁਦਰਤੀ ਆਫ਼ਤਾਂ ਤੋਂ ਬਚਾਅ ਲਈ ਵਿਦਿਆਰਥੀਆਂ ਨੂੰ ਦਿੱਤੀ ਟਰੇਨਿੰਗ

ਜਲਾਲਾਬਾਦ ,  29 ਅਪ੍ਰੈਲ (ਬਬਲੂ ਨਾਗਪਾਲ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਰਾਸ਼ਟਰੀ ਆਫ਼ਤ ਪ੍ਰਬੰਧਨ ਬੱਲ (ਐਨ ਡੀ ਆਰ ਐਫ) ਦੀ 7ਵੀ ਬਟਾਲੀਅਨ ਵੱਲੋਂ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਸਕੂਲ ਸਟਾਫ, ਵਿਦਿਆਰਥੀਆਂ ਤੇ ਹਾਜਰ ਪਤਵੰਤਿਆਂ ਨੂੰ ਟਰੇਨਿੰਗ ਦਿੱਤੀ ਗਈ। ਟੀਮ ਦੇ ਮੁੱਖੀ ਆਕਾਂਤ ਪਾਂਡੇ ਸਹਾਇਕ ਅਫਸਰ ਯੂ ਡੀ ਜੋਸ਼ੀ ਤੇ ਧਰਮਿੰਦਰ ਸਿੰਘ ਨੇ ਭੂਚਾਲ, ਹੜ, ਸੁਨਾਮੀ, ਅੱਗ ਲੱਗਣ ਤੇ ਹਾਰਟ ਅਟੈਕ ਆਉਣ 'ਤੇ ਪੀੜਤ ਲੋਕਾਂ ਨੂੰ ਸਹਾਇਤਾ ਦੇਣ ਸਬੰਧੀ ਟਰੇਨਿੰਗ ਦਿੱਤੀ ਗਈ ਤੇ ਆਈ ਆਫ਼ਤ ਨਾਲ ਨਜਿੱਠਣ ਲਈ ਤਰੀਕੇ ਦੱਸੇ। ਇਸ ਮੌਕੇ ਪ੍ਰਿੰਸੀਪਲ ਹਰੀ ਚੰਦ ਕੰਬੋਜ਼, ਗੁਰਨਾਮ ਸਿੰਘ, ਜਿੰਦਰ ਪਾਇਲਟ, ਰਵਿੰਦਰ ਕੁਮਾਰ, ਪਰਮਜੀਤ ਸਿੰਘ, ਮੈਡਮ ਵਨੀਤਾ ਰਾਣੀ, ਗੁਰਪ੍ਰੀਤ ਕੌਰ, ਧਰਮ ਚੰਦ ਤੇ ਡੀ ਪੀ ਪ੍ਰਵੀਨ ਕੁਮਾਰ ਆਦਿ ਹਾਜ਼ਰ ਸਨ।

No comments: