BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਨੇ ਹਵਨ ਯੱਗ ਕਰਵਾ ਕੀਤਾ ਵਿਦਿਆਰਥੀਆਂ ਦਾ ਸਵਾਗਤ

ਜਲੰਧਰ 3 ਅਪ੍ਰੈਲ (ਗੁਰਕੀਰਤ ਸਿੰਘ)- ਵਿਦਿਆਰਥੀਆਂ ਦਾ ਨਵੇਂ ਸੈਸ਼ਨ ਵਿੱਚ ਸਵਾਗਤ ਕਰਣ ਅਤੇ ਉਨ੍ਹਾਂ ਦੇ ਸੁਨਹਰੇ ਭਵਿੱਖ ਦੀ ਕਾਮਨਾ ਕਰਣ ਦੇ ਮੰਤਵ ਨਾਲ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਲੰਬਾਪਿੰਡ ਵਲੋਂ ਹਵਨ ਯੱਗ ਕਰਵਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦੇਣ ਦੇ ਮੰਤਵ ਨਾਲ ਚੇਅਰਮੈਨ ਅਨਿਲ ਚੋਪੜਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਪ੍ਰਿੰਸੀਪ ਯਸ਼ਪਾਲ ਸ਼ਰਮਾ ਅਤੇ ਸਟਾਫ ਮੈਂਬਰਜ਼ ਵਲੋਂ ਕੀਤਾ ਗਿਆ। ਇਸ ਮੌਕੇ ਉੱਤੇ ਸਭ ਵਿਦਿਆਰਥੀ ਅਤੇ ਉਨਾਂ ਦਾ ਮਾਤਾ ਪਿਤਾ ਮੌਜੂਦ ਹੋਏ। ਸਭ ਨੇ ਹਵਨ ਵਿੱਚ ਆਹੁਤੀਆਂ ਪਾਕੇ ਸੰਸਥਾ ਦੀ ਸਫਲਤਾ, ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਪ੍ਰਿੰਸੀਪਲ ਯਸ਼ਪਾਲ ਸ਼ਰਮਾ ਨੇ ਪਿਛਲੇ ਸਾਲ ਦੇ ਨਤੀਜਿਆਂ, ਲੋਕਾਂ ਤੋਂ ਮਿਲ ਰਹੀ ਚੰਗੀ ਫੀਡਬੈਖ ਨਾਲ ਚੇਅਰਮੈਨ ਸ਼੍ਰੀ ਚੋਪਵਾ ਨੂੰ ਜਾਣੂ ਕਰਵਾਇਆ। ਸ਼੍ਰੀ ਚੋਪੜਾ ਨੇ ਇਸ ਸਾਲ ਸੰਸਥਾ ਨੂੰ ਜਿਆਦਾ ਤੋਂ ਜ਼ਿਆਦਾ ਸੁਵਿਧਾਵਾਂ ਦੇਣ ਦਾ ਭਰੋਸਾ ਦਿੱਤਾ ਅਤੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਸਕੀਮ ਦੇ ਬਾਰੇ ਵਿੱਚ ਦੱਸਿਆ।

No comments: