BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਣਕ ਦੀ ਫਸਲ ਪੱਕਣ ਕਾਰਣ ਬੱਦਲਵਾਈ ਅਤੇ ਮੀਂਹ ਤੋਂ ਪਰੇਸ਼ਾਨ ਹੋਇਆ ਅੰਨਦਾਤਾ

12 ਪ੍ਰਤੀਸ਼ਤ ਤੋਂ ਵੱਧ ਨਮੀਂ ਵਾਲੀ ਕਣਕ ਦੀ ਖਰੀਦ ਨਹੀਂ ਕਰਨਗੀਆਂ ਖਰੀਦ ਏਜੰਸੀਆਂ
ਜਲਾਲਾਬਾਦ, 4 ਅਪੈ੍ਰਲ (ਬਬਲੂ ਨਾਗਪਾਲ)- ਇੱਕ ਪਾਸੇ ਕਿਸਾਨ ਕਣਕ ਦੀ ਫਸਲ ਦੀ ਕਟਾਈ ਦੀ ਤਿਆਰੀ ਕਰ ਰਿਹਾ ਹੈ ਉਥੇ ਦੂਜੇ ਪਾਸੇ ਮੰਗਲਵਾਰ ਸਵੇਰੇ ਤੇਜ ਹਵਾਵਾਂ, ਬੱਦਲਵਾਈ ਅਤੇ ਮੀਂਹ ਦੇ ਕਾਰਣ ਸੂਬੇ ਦਾ ਅੰਨਦਾਤਾ ਪਰੇਸ਼ਾਨੀਆਂ ਨਾਲ ਘਿਰਿਆ ਦਿਖਾਈ ਦੇ ਰਿਹਾ ਹੈ ਅਤੇ ਜੇਕਰ ਮੌਸਮ ਸਾਫ ਨਾ ਹੋਇਆ ਤਾਂ ਭਵਿੱਖ ਵਿੱਚ ਕਿਸਾਨਾਂ ਨੂੰ ਕਣਕ ਦੀ ਫਸਲ ਸੰਬੰਧੀ ਕਾਫੀ ਪਰੇਸ਼ਾਨੀਆਂ ਦਾ ਸਾਮਣਾ ਕਰਨਾ ਪੈ ਸਕਦਾ ਹੈ।
ਜਾਨਕਾਰੀ ਅਨੁਸਾਰ ਕੁੱਝ ਹੀ ਦਿਨਾਂ ਵਿੱਚ ਕਣਕ ਦੀ ਫਸਲ ਦੀ ਕਟਾਈ ਸ਼ੁਰੂ ਹੋਣ ਵਾਲੀ ਹੈ ਪਰ ਮੌਸਮ ਦਾ ਮਿਜਾਜ਼ ਦਿਨੋਂ ਦਿਨ ਵਿਗੜਦਾ ਜਾ ਰਿਹਾ ਹੈ। ਮੰਗਲਵਾਰ ਸਵੇਰੇ ਹੀ ਆਸਮਾਨ ਵਿੱਚ ਛਾਈਆਂ ਕਾਲੀਆਂ ਘਟਾਵਾਂ, ਮੀਂਹ ਅਤੇ ਤੇਜ ਹਵਾਵਾਂ ਨੇ ਕਿਸਾਨਾਂ ਲਈ ਚਿੰਤਾਵਾਂ ਪੈਦਾ ਕਰ ਦਿੱਤੀਆਂ। ਮੌਸਮ ਨੂੰ ਦੇਖਦੇ ਹੋਏ ਕਿਸਾਨਾਂ ਨੇ ਨਮੀ ਵਾਲੀ ਕਣਕ ਦੀ ਫਸਲ ਨੂੰ ਕੱਟਣ ਦਾ ਮੰਨ ਬਣਾ ਲਿਆ ਹੈ। ਜੇਕਰ ਨਮੀ ਵਾਲੀ ਕਣਕ ਮੰਡੀਆਂ ਵਿੱਚ ਆਉਂਦੀ ਹੈ ਤਾਂ ਆੜਤੀਆਂ ਦੇ ਨਾਲ-ਨਾਲ ਕਿਸਾਨਾਂ ਨੂੰ ਵੀ ਪਰੇਸ਼ਾਨੀ ਆਵੇਗੀ ਕਿਉਂਕਿ ਨਮੀਂ ਵਾਲੀ ਕਣਕ ਖਰੀਦ ਏਜੰਸੀਆਂ ਲੈਣ ਨੂੰ ਤਿਆਰ ਨਹੀਂ ਹੋਣਗੀਆਂ। ਉਧਰ ਆੜਤੀਆਂ ਵਲੋਂ ਵੱਖ-ਵੱਖ ਪਿੰਡਾਂ ਦੇ ਅੰਦਰ ਵਲੋਂ ਆਪਣੇ ਆਪਣੇ ਪੱਧਰ ਤੇ ਸੂਚਨਾਵਾਂ ਦਿੱਤੀਆਂ ਜਾ ਰਹੀਆਂ ਹਨ ਕਿ ਕਿਸਾਨ ਜਲਦਬਾਜੀ ਵਿੱਚ ਨਮੀ ਵਾਲੀ ਕਣਕ ਮੰਡੀਆਂ ਵਿੱਚ ਨਾ ਲਿਆਉਣ ਕਿਉਂਕਿ ਖਰੀਦ ਏਜੰਸੀਆਂ ਨੇ 12 ਪ੍ਰਤੀਸ਼ਤ ਤੋਂ ਵੱਧ ਨਮੀਂ ਵਾਲੀ ਕਣਕ ਨਹੀਂ ਖਰੀਦ ਕਰਨੀ ਹੈ।
ਜੇਕਰ ਦੇਖਿਆ ਜਾਵੇ ਤਾਂ ਵਰਤਮਾਨ ਸਮੇਂ ਅੰਦਰ ਕਿਸਾਨਾਂ ਲਈ ਕਾਫੀ ਪਰੇਸ਼ਾਨੀਆਂ ਸਾਮਣੇ ਆ ਰਹੀਆਂ ਹਨ ਕਿਉਂਕਿ ਕਿਸਾਨਾਂ ਵਲੋਂ ਆਪਣੇ ਪੁੱਤਾਂ ਵਾਂਗ ਪਾਲੀ ਹੋਈ ਫਸਲ ਮੌਸਮ ਦੀ ਵਜਾ ਕਾਰਣ ਖਰਾਬ ਹੁੰਦੀ ਹੈ ਤਾਂ ਕਿਸਾਨ ਜਲਦਬਾਜੀ ਵਿੱਚ ਹੀ ਕਣਕ ਦੀ ਕਟਾਈ ਕਰਨ ਲਈ ਮਜਬੂਰ ਹੋਵੇਗਾ।

No comments: