BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਮੀਂ ਵਾਲੀ ਕਣਕ ਦੀ ਫਸਲ ਦੀਆਂ ਟ੍ਰਾਲੀਆਂ ਭੇਜੀਆ ਵਾਪਸ

ਕਣਕ ਦੀ ਟ੍ਰਾਲੀ ਤੋਂ ਨਮੀ ਚੈਕ ਕਰਦੇ ਹੋਏ ਕਮੇਟੀ ਅਧਿਕਾਰੀ
ਜਲਾਲਾਬਾਦ, 9 ਅਪ੍ਰੈਲ (ਬਬਲੂ ਨਾਗਪਾਲ)- ਪੰਜਾਬ ਸਰਕਾਰ ਦੀਆਂ ਹਿਦਾਇਤਾਂ ਮੁਤਾਬਿਕ ਕਿਸਾਨਾਂ ਨੂੰ ਨਮੀ ਵਾਲੀ ਕਣਕ ਮੰਡੀਆਂ ਵਿੱਚ ਨਾ ਲਿਆਉਣ ਦੇ ਨਿਰਦੇਸ਼ ਜਾਰੀ ਕੀਤੇ ਹੋਏ ਹਨ। ਇਸੇ ਤਹਿਤ ਅੱਜ ਜਿੱਥੇ ਕਿਸਾਨਾਂ ਵਲੋਂ ਕਣਕ ਦੀ ਫਸਲ ਕਟਾਈ ਕਰਕੇ ਮੰਡੀਆਂ ਵਿੱਚ ਲਿਆਂਦੀ ਗਈ ਉਥੇ ਮਾਰਕੀਟ ਕਮੇਟੀ ਦੇ ਸੈਕਟਰੀ ਪ੍ਰੀਤ ਕੰਵਰ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਮੇਟੀ ਅਧਿਕਾਰੀ ਲਖਵਿੰਦਰ ਸਿੰਘ ਦੀ ਅਗੁਵਾਈ ਹੇਠ ਮੰਡੀ ਦੇ ਮੁੱਖ ਗੇਟ ਤੇ ਆਉਣ ਵਾਲੀਆਂ ਕਣਕ ਦੀਆਂ ਟ੍ਰਾਲੀਆਂ ਦੀ ਨਮੀ ਚੈਕ ਕੀਤੀ ਗਈ। ਇਸ ਚੈਕਿੰਗ ਦੇ ਦੌਰਾਨ ਕਰੀਬ 15 ਤੋਂ 20 ਟ੍ਰਾਲੀਆਂ ਵਾਪਸ ਭੇਜੀਆਂ ਗਈਆਂ। ਇਸ ਮੌਕੇ ਜਾਨਕਾਰੀ ਦਿੰਦਿਆਂ ਲਖਵਿੰਦਰ ਸਿੰਘ ਨੇ ਦੱਸਿਆ ਕਿ ਕਣਕ ਦੀ ਫਸਲ ਵਿੱਚ 12.5 ਤੋਂ ਵੱਧ ਕਣਕ ਦੀ ਨਮੀ ਵਾਲੀਆਂ ਟ੍ਰਾਲੀਆਂ ਨੂੰ ਵਾਪਸ ਭੇਜਿਆ ਗਿਆ ਹੈ ਅਤੇ ਕਿਸਾਨਾਂ ਨੂੰ ਸਖਤ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਮੰਡੀਆਂ ਵਿੱਚ ਸੁੱਕੀ ਕਣਕ ਲੈ ਕੇ ਆਉਣ ਤਾਂ ਕਿ ਉਨਾਂ ਨੂੰ ਕਣਕ ਵੇਚਣ ਸੰਬੰਧੀ ਕੋਈ ਵੀ ਪਰੇਸ਼ਾਨੀ ਨਾ ਆਵੇ। ਇਸ ਤੋਂ ਇਲਾਵਾ ਮੰਡੀਆਂ ਵਿੱਚ ਕਣਕ ਦੀ ਆਵਕ ਸ਼ੁਰੂ ਹੋ ਗਈ ਹੈ।

No comments: