BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਾਤਾ ਗੁਜਰੀ ਪਬਲਿਕ ਸਕੂਲ ਦੇ ਵਿਦਿਆਰੀਆਂ ਨੇ ਯੂਨੀਫਾਰਮ ਵਿੱਚ ਮਨਾਈ ਵਿਦਾਇਗੀ ਪਾਰਟੀ

ਵਿਦਾਇਗੀ ਪਾਰਟੀ ਦੌਰਾਨ ਸਕੂਲ ਵਿਦਿਆਰਥੀ ਅਤੇ ਸਟਾਫ ਮੈਂਬਰ
ਜਲਾਲਾਬਾਦ, 12 ਅਪ੍ਰੈਲ (ਬਬਲੂ ਨਾਗਪਾਲ)- ਮਾਤਾ ਗੁਜਰੀ ਪਬਲਿਕ ਸਕੂਲ ਆਪਣੇ ਸਕੂਲ ਦੀਆਂ ਵਿਲੱਖਣ ਗਤੀਵਿਧੀਆਂ ਸਦਕਾ ਮੋਹਰੀ ਰਿਹਾ ਹੈ। ਸਕੂਲ ਵਿੱਚ ਸਮੇਂ ਸਮੇਂ ਤੇ ਕੋਈ ਨਾ ਕੋਈ ਪ੍ਰੋਗਰਾਮ ਕਰਵਾ ਦਿੱਤਾ ਜਾਂਦਾ ਹੈ ਜਿਸਦੇ ਸਦਕਾ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਅੰਦਰੂਨੀ ਖੁਸ਼ੀ ਦੀ ਲਹਿਰੀ ਦੌੜ ਜਾਂਦੀ ਹੈ। ਇਸਦੇ ਚੱਲਦੇ ਹੀ ਸਕੂਲ ਵਿੱਚ ਪਿਛਲੇ ਸੈਸ਼ਨ ਦੇ ਦੱਸਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਨਵੇਂ ਸੈਸ਼ਨ ਦੇ ਵਿਦਿਆਰਥੀਆਂ ਨੇ ਆਪਣੇ ਸੀਨੀਅਰ ਨੂੰ ਬਹੁਤ ਹੀ ਸਤਿਕਾਰ ਭਰੇ ਲਿਹਾਜੇ ਵਿੱਚ ਜਾ ਆਇਆ ਕਿਹਾ ਅਤੇ ਆਪਣੇ ਸੀਨੀਅਰ ਨਾਲ ਬਤਾਏ ਗਏ ਮਿੱਠੇ ਪਲਾਂ ਤੇ ਵਿਦਿਆਰਥੀਆਂ ਦੀ ਸਖਸ਼ੀਅਤ ਨੂੰ ਪ੍ਰਗਟ ਕਰਦੇ ਹਿੰਦੀ, ਪੰਜਾਬੀ ਗੀਤ ਦੀਆਂ ਧੁਨੀਆਂ ਨਾਲ ਉਜਾਗਰ ਕੀਤਾ। ਇਸ ਵਿਦਾਇਗੀ ਪਾਰਟੀ ਦੀ ਖਾਸੀਅਤ ਇਹ ਰਹੀ ਇਹ ਪਾਰਟੀ ਵਿਦਿਆਰਥੀਆਂ ਵਲੋਂ ਸਕੂਲ ਯੂਨੀਫਾਰਮ ਨੂੰ ਸਤਿਕਾਰ ਦਿੰਦੇ ਅਤੇ ਆਪਣੇ ਮਾਪਿਆਂ ਦੀ ਫਜੂਲ ਖਰਚ ਨਾ ਕਰਨ ਦੇ ਇਰਾਦੇ ਸਦਕਾ ਸਕੂਲ ਯੂਨੀਫਾਰਮ ਵਿੱਚ ਹੀ ਮਨਾਈ ਗਈ। ਸਕੂਲ ਪ੍ਰਿੰਸੀਪਲ ਮੈਡਮ ਪਰਵਿੰਦਰ ਜੀਤ ਕੌਰ ਅਤੇ ਉਪ ਪ੍ਰਿੰਸੀਪਲ ਮੈਡਮ ਅਨੁਪ੍ਰੀਤ ਕੌਰ ਅਤੇ ਐਚ.ਐਲ.ਖੁਰਾਨਾ ਨੇ ਵਿਦਿਾਰਥੀਅ ਨਾਲ ਕੇਕ ਕੱਟਣ ਦੀ ਰਸਮ ਅਦਾ ਕੀਤੀ ਸਕੂਲ ਪ੍ਰਿੰਸੀਪਲ ਮੈਡਮ ਪਰਵਿੰਦਰ ਜੀਤ ਕੌਰ ਜੀ ਨੂੰ ਵਿਦਾਇਗੀ ਪਾਰਟੀ ਵਿੱਚ ਹਾਜਰ ਵਿਦਿਆਰਥੀਆਂ ਨੂੰ ਸਕੂਲ ਯੂਨੀਫਾਰਮ ਵਿੱਚ ਵੇਖ ਕੇ ਖੂਬ ਪ੍ਰਸ਼ੰਸਾ ਕੀਤੀ ਤੇ ਭਵਿੱਖ ਵਿੱਚ ਤਰੱਕੀ ਕਰਨ ਦਾ ਆਸ਼ੀਰਵਾਦ ਦਿੱਤਾ।

No comments: