BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਛਾਬੜਾ ਬਿਰਾਦਰੀ ਸਭਾ ਵੱਲੋਂ ਨਾਮ ਚਰਚਾ ਨਾਲ ਕਰਵਾਇਆ ਗਿਆ ਸਲਾਨਾਂ ਧਾਰਮਿਕ ਸਮਾਗਮ ਅਤੇ ਪਰਿਵਾਰ ਮਿਲਣ ਸਮਾਰੋਹ

  • ਉਘੇ ਰਾਜਨੀਤਿਕ ਆਗੂ ਅਤੇ ਪ੍ਰਸਿੱਧ ਉਦਯੋਗਪਤੀ ਵਿਮਲ ਸਿਡਾਨਾ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ
  • ਸਿਆਸੀ ਪਾਵਰ ਦਾ ਲਾਭ ਤਾਂ ਹੀ ਹੈ ਜੇਕਰ ਅਸੀਂ ਆਮ ਜਨਤਾ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਈਏ: ਵਿਮਲ ਸਿਡਾਨਾ
ਸਮਾਰੋਹ ਦੇ ਦੌਰਾਨ ਮੁੱਖ ਮਹਿਮਾਨ ਨੂੰ ਸਨਮਾਨਿਤ ਕਰਦੇ ਹੋਈ ਛਾਬੜਾ ਬਿਰਾਦਰੀ ਅਤੇ ਨਾਲ ਹਾਜਰ ਛਾਬੜਾ ਬਿਰਾਦਰੀ ਦੀਆਂ ਔਰਤਾਂ।
ਜਲਾਲਾਬਾਦ 8 ਅਪ੍ਰੈਲ (ਬਬਲੂ ਨਾਗਪਾਲ)-ਛਾਬੜਾ ਬਿਰਾਦਰੀ ਸਭਾ ਵੱਲੋਂ ਹਰ ਸਾਲ ਦੀ ਤਰਾਂ ਬੀਤੀ ਰਾਤ ਵੀ ਸਥਾਨਕ ਜਨਤਾ ਭਵਨ ਵਿਖੇ ਸਲਾਨਾਂ ਧਾਰਮਿਕ ਸਮਾਗਮ ਅਤੇ ਪਰਿਵਾਰ ਮਿਲਣ ਸਮਾਰੋਹ ਦਾ ਆਯੋਜ਼ਨ ਕੀਤਾ ਗਿਆ, ਜਿਸ ਵਿੱਚ ਸਾਰੇ ਧਰਮਾਂ ਨੂੰ ਮਾਨਤਾ ਦੇਣ ਦੀ ਪ੍ਰਥਾ ਅਨੁਸਾਰ ਇਸ ਵਾਰ ਡੇਰਾ ਸੱਚਾ ਸੋਦਾ ਪ੍ਰੇਮੀਆਂ ਦੀ ਨਾਮ ਚਰਚਾ ਕਰਵਾਈ ਗਈ। ਇਸ ਮੌਕੇ ਛਾਬੜਾ ਬਿਰਾਦਰੀ ਸਭਾ ਨੇ ਸਮਾਜ ਵਿੱਚ ਏਕਤਾ ਅਤੇ ਆਪਸੀ ਭਾਈਚਾਰੇ ਦੀ ਮਿਸਾਲ ਪੇਸ਼ ਕਰਦਿਆਂ ਨਾ ਸਿਰਫ ਛਾਬੜਾ ਬਿਰਾਦਰੀ ਦੇ ਹੋਣਹਾਰ ਵਿਅਕਤੀਆਂ ਬਲਕਿ ਅਰੋੜਵੰਸ਼ ਨਾਲ ਸੰਬੰਧਤ ਹੋਣਹਾਰ ਵਿਅਕਤੀਆਂ ਵਿਚੋਂ ਕਿਸੇ ਇਕ ਨੂੰ ਸਮਾਗਮ ਵਿੱਚ ਸਨਮਾਨਤ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ, ਜਿਸ ਵਿੱਚ ਪਹਿਲੀ ਹਸਤੀ ਸ਼੍ਰੀ ਵਿਮਲ ਸਿਡਾਨਾ ਜੋ ਕਿ ਨਾ ਸਿਰਫ ਜਲਾਲਾਬਾਦ ਸ਼ਹਿਰ ਬਲਕਿ ਪੂਰੇ ਪੰਜਾਬ ਵਿੱਚ ਪ੍ਰਸਿੱਧ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਅਤਿਨਜ਼ਦੀਕੀ ਮਿੱਤਰ ਹਨ, ਨੂੰ ਮੁੱਖ ਮਹਿਮਾਨ ਵਜੋਂ ਬੁਲਾ ਕੇ ਸਨਮਾਨਤ ਕੀਤਾ ਗਿਆ। ਸਮਾਰੋਹ ਦੀ ਸ਼ੁਰੂਆਤ ਮੰਚ ਸੰਚਾਲਕ ਭਾਰਤ ਛਾਬੜਾ ਵੱਲੋਂ ਕੀਤੀ ਗਈ, ਜਿਸ ਵਿੱਚ ਉਨਾਂ ਪਿਛਲੇ ਕਰੀਬ 10 ਸਾਲਾਂ ਤੋਂ ਛਾਬੜਾ ਬਿਰਾਦਰੀ ਸਭਾ ਵੱਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਆਪਣੇ ਸੰਬੋਧਨ ਵਿੱਚ ਸਭਾ ਦੇ ਪ੍ਰਧਾਨ ਸ਼੍ਰੀ ਸ਼ਿਵ ਕੁਮਾਰ ਛਾਬੜਾ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਕਰਨ ਦਾ ਮਕਸਦ ਸਿਰਫ ਇਹੀ ਹੁੰਦਾ ਹੈ ਕਿ ਸ਼ਹਿਰ ਵਿੱਚ ਬਹੁਗਿਣਤੀ ਛਾਬੜਾ ਪਰਿਵਾਰ ਇਕ ਦੂਜੇ ਨੂੰ ਜਾਣ ਸਕਣ ਅਤੇ ਇਕ ਦੂਜੇ ਦੇ ਸੁੱਖ ਦੁੱਖ ਵਿੱਚ ਸ਼ਾਮਿਲ ਹੋਣ। ਉਨਾਂ ਦੱਸਿਆ ਕਿ ਛਾਬੜਾ ਬਿਰਾਦਰੀ ਲਈ ਇਹ ਬੜੇ ਮਾਨ ਵਾਲੀ ਗੱਲ ਹੈ ਕਿ ਜਲਾਲਾਬਾਦ ਸ਼ਹਿਰ ਨੂੰ ਵਸਾਉਣ ਵਾਲੇ ਪਹਿਲੇ 5 ਪਰਿਵਾਰਾਂ ਵਿੱਚ ਛਾਬੜਾ ਪਰਿਵਾਰ ਵੀ ਸ਼ਾਮਿਲ ਸੀ ਅਤੇ ਅੱਜ ਵੀ ਸ਼ਹਿਰ ਵਿੱਚ ਛਾਬੜਾ ਪਰਿਵਾਰਾਂ ਦੀ ਬਹੁਗਿਣਤੀ ਹੈ ਅਤੇ ਹਰੇਕ ਖੇਤਰ ਵਿੱਚ ਛਾਬੜਾ ਬਿਰਾਦਰੀ ਦੇ ਲੋਕ ਆਪਣਾ ਅਹਿਮ ਯੋਗਦਾਨ ਦੇ ਰਹੇ ਹਨ। ਡਾ. ਸ਼ਿਵ ਛਾਬੜਾ ਨੇ ਬਿਰਾਦਰੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਲਾਨਾਂ ਪਰਿਵਾਰ ਮਿਲਣ ਸਮਾਰੋਹ ਵਿੱਚ ਵਧ ਤੋਂ ਵਧ ਗਿਣਤੀ ਵਿੱਚ ਪਹੁੰਚਿਆ ਕਰਨ ਤਾਂ ਜੋ ਪਰਿਵਾਰਾਂ ਦੀ ਨਵੀਂ ਜੈਨੇਰੇਸ਼ਨ ਆਪਸ ਵਿੱਚ ਘੁੱਲ ਮਿਲ ਸਕੇ ਅਤੇ ਆਪਣੇ ਅਤੀਤ ਨੂੰ ਪਛਾਣਦੇ ਹੋਏ ਭਵਿੱਖ ਲਈ ਸੇਂਧ ਲੈ ਸਕੇ।
ਛਾਬੜਾ ਬਿਰਾਦਰੀ ਸਭਾ ਦੇ ਅਹੁਦੇਦਾਰਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਮੁੱਖ ਮਹਿਮਾਨ ਸ਼੍ਰੀ ਵਿਮਲ ਸਿਡਾਨਾ ਨੇ ਕਿਹਾ ਕਿ ਦੂਜੇ ਲੀਡਰਾਂ ਵਾਂਗ ਮਾਈਕ 'ਤੇ ਝੂਠੇ ਵਾਅਦੇ ਤਾਂ ਨਹੀਂ ਕਰਦੇ ਪਰੰਤੂ ਜਿਸ ਤਰਾਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਨੂੰ ਲੋਕਾਂ ਨੇ ਫਤਵਾ ਦਿੱਤਾ ਹੈ, ਉਸਤੋਂ ਉਹ ਕੈਪਟਨ ਅਮਰਿੰਦਰ ਸਿੰਘ ਜੀ ਦੇ ਬਿਹਾਫ 'ਤੇ ਇਹ ਵਿਸ਼ਵਾਸ ਜਨਤਾ ਨੂੰ ਜਰੂਰ ਦਿਵਾ ਸਕਦੇ ਹਨ ਕਿ ਹੁਣ ਜਨਤਾ ਨੂੰ ਮੁੱਢਲੀਆਂ ਸਹੂਲਤਾਂ ਲਈ ਤਰਸਨਾ ਨਹੀਂ ਪਵੇਗਾ ਅਤੇ ਦਿਨ ਬ ਦਿਨ ਸਰਕਾਰ ਵੱਲੋਂ ਬਣਾਈਆਂ ਜਾ ਰਹੀਆਂ ਪਾਲਸੀਆਂ ਦਾ ਲਾਭ ਸਮਾਜ ਦੇ ਗਰੀਬ ਤੇ ਜਰੂਰਤਮੰਦ ਵਰਗ ਨੂੰ ਜਰੂਰ ਮਿਲੇਗਾ ਭਾਵੇਂ ਉਹ ਕਿਸੇ ਵੀ ਜਾਤ ਬਿਰਾਦਰੀ ਨਾਲ ਸੰਬੰਧਤ ਹੋਣ। ਸ਼੍ਰੀ ਸਿਡਾਨਾ ਨੇ ਕਿਹਾ ਕਿ ਸਿਆਸੀ ਪਾਵਰ ਦਾ ਲਾਭ ਤਾਂ ਹੀ ਹੈ ਜੇਕਰ ਅਸੀਂ ਜਨਤਾ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾ ਸਕੀਏ ਅਤੇ ਮੈਂ ਜਲਾਲਾਬਾਦ ਵਿੱਚ ਇਸ ਮੁੱਦੇ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਉਮੀਦ ਹੈ ਕਿ ਕੁੱਝ ਹੀ ਦਿਨਾਂ ਵਿੱਚ ਜਲਾਲਾਬਾਦ ਦੇ ਲੋਕਾਂ ਨੂੰ ਅਜਿਹਾ ਮਾਹੌਲ ਮਿਲੇਗਾ ਕਿ ਲੋਕ ਸੁਰੱਖਿਆ ਦੀ ਭਾਵਨਾਂ ਮਹਿਸੂਸ ਕਰਨਗੇ। ਸਮਾਰੋਹ ਵਿੱਚ ਛਾਬੜਾ ਬਿਰਾਦਰੀ ਸਭਾ ਦੇ ਸਕੱਤਰ ਸੁਭਾਸ਼ ਛਾਬੜਾ, ਸਹਿ ਸਕੱਤਰ ਅਰੁਣ ਛਾਬੜਾ, ਮੁੱਖ ਖਜਾਨਚੀ ਚਮਨ ਲਾਲ ਛਾਬੜਾ, ਖਜਾਨਚੀ ਰਜਨੀਸ਼ ਕੁਮਾਰ, ਕਾਨੂੰਨੀ ਸਲਾਹਕਾਰ ਭਾਰਤ, ਕਰਨ, ਗੌਰਵ, ਵਿਕਾਸ ਛਾਬੜਾ, ਕਾਰਜਕਾਰਨੀ ਮੈਂਬਰ ਵਿਜੇ, ਜਵਾਹਰ, ਪ੍ਰੇਮ, ਰਘੁਬੀਰ, ਗੁਰਦੀਪ ਸਿੰਘ, ਪਵਨ, ਕ੍ਰਿਸ਼ਨ ਲਾਲ, ਰਤਨ ਲਾਲ, ਓਮ ਪ੍ਰਕਾਸ਼, ਸਵਤੰਤਰ, ਸਤਪਾਲ, ਪਰਮਿੰਦਰ, ਮੋਹਨ ਲਾਲ ਛਾਬੜਾ, ਵਿਵਾਦ ਨਿਵਾਰਨ ਕਮੇਟੀ ਦੇ ਰਾਮ ਲੁਭਾਇਆ, ਮਿਠਨ ਲਾਲ, ਵਿਸ਼ਾਲ, ਪਵਨ ਕੁਮਾਰ, ਸੁਰਿੰਦਰ, ਕਸ਼ਮੀਰ ਲਾਲ, ਵਰਿੰਦਰ ਪ੍ਰਤਾਪ, ਜਗਦੀਸ਼ ਕੁਮਾਰ, ਦਰਸ਼ਨ ਲਾਲ, ਸੁਸ਼ੀਲ ਕੁਮਾਰ, ਅਸ਼ੋਕ ਕੁਮਾਰ ਛਾਬੜਾ ਮੌਜੂਦ ਰਹੇ। ਇਸ ਮੌਕੇ ਛਾਬੜਾ ਬਿਰਾਦਰੀ ਦੇ ਸੱਭਤੋਂ ਜ਼ਿਆਦਾ ਉਮਰ ਵਾਲੇ ਸ਼੍ਰੀ ਦੇਸ ਰਾਜ ਛਾਬੜਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ ਅਤੇ ਸਾਰਿਆਂ ਨੇ ਉਨਾਂ ਦਾ ਆਸ਼ੀਰਵਾਦ ਲਿਆ। ਇਸਤੋਂ ਇਲਾਵਾ ਨਾਮ ਚਰਚਾ ਕਰਨ ਵਾਲੇ ਸ਼੍ਰੀ ਵਿਸ਼ਵਾਮਿੱਤਰ ਧਮੀਜਾ ਅਤੇ ਉਨਾਂ ਦੇ ਸਾਥੀਆਂ ਨੂੰ ਵੀ ਸਭਾ ਵੱਲੋਂ ਸਨਮਾਨਤ ਕੀਤਾ ਗਿਆ।

No comments: