BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅੱਗ ਲੱਗਣ ਕਰਕੇ ਝੁਲਸੀ ਮਹਿਲਾ ਦੀ ਹੋਈ ਮੌਤ

ਅੱਗ ਲੱਗਣ ਕਰਕੇ ਝੁਲਸੀ ਮਹਿਲਾ ਸੋਮਾ ਰਾਣੀ ਦੀ ਪੁਰਾਣੀ ਤਸਵੀਰ
ਜਲਾਲਾਬਾਦ 26 ਅਪ੍ਰੈਲ (ਬਬਲੂ ਨਾਗਪਾਲ)- ਬੀਤੀ 20 ਅਪੈ੍ਰਲ ਦੀ ਸਵੇਰ ਨੂੰ ਨਜ਼ਦੀਕੀ ਪਿੰਡ ਕਮਰੇ ਵਾਲਾ ਵਿਖੇ ਰਹਿੰਦੀ ਮਹਿਲਾ ਸੋਮਾ ਰਾਣੀ (36) ਪਤਨੀ ਗੁਰਦੀਪ ਸਿੰਘ ਨੂੰ ਸ਼ੱਕੀ ਹਾਲਾਤਾਂ ਵਿੱਚ ਅੱਗ ਲੱਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ। ਅੱਗ ਲੱਗਣ ਤੋਂ ਕਈ ਦਿਨ ਬਾਅਦ ਉਕਤ ਮਹਿਲਾ ਜਿੰਦਗੀ ਅਤੇ ਮੌਤ ਦੀ ਲੜਾਈ ਲੜਦੀ ਰਹੀ ਅਤੇ ਬੀਤੀ ਕੱਲ ਦੇਰ ਸ਼ਾਮ ਨੂੰ ਸੋਮਾ ਰਾਣੀ ਮੌਤ ਦੇ ਹੱਥੋਂ ਆਪਣੀ ਜਿੰਦਗੀ ਹਾਰ ਗਈ। ਜਿਸ ਨਾਲ ਉਸਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ 20 ਅਪ੍ਰੈਲ ਦੀ ਸਵੇਰੇ 9 ਵਜੇ ਦੇ ਕਰੀਬ ਸੋਮਾ ਰਾਣੀ ਅੱਗ ਲੱਗਣ ਕਰਕੇ ਮਹਿਲਾ ਬੂਰੀ ਤਰਾਂ ਝੁਲਸ ਗਈ ਸੀ। ਜਿਸ ਤੋਂ ਬਾਅਦ ਉਸਦੇ ਦੇ ਪਰਿਵਾਰਕ ਮੈਂਬਰਾਂ ਨੇ ਉਸਨੂੰ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਸਰਕਾਰੀ ਹਸਪਤਾਲ ਦੇ ਡਾਕਟਰਾਂ ਵੱਲੋਂ ਅੱਗ ਨਾਲ ਝੁਲਸੀ ਮਹਿਲਾ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਕਿਸੇ ਵੱਡੇ ਹਸਪਤਾਲ ਵਿੱਚ ਵਧੇਰੇ ਇਲਾਜ ਕਰਵਾਉਣ ਦੇ ਲਈ ਰੈਫਰ ਕਰ ਦਿੱਤਾ ਗਿਆ ਸੀ। ਲੇਕਿਨ ਉਕਤ ਮਹਿਲਾ ਜ਼ਖਮਾਂ ਦੀ ਤਾਬ ਨੂੰ ਨਾ ਝਲਦੀ ਹੋਈ ਬੀਤੀ ਕੱਲ ਦੇਰ ਸ਼ਾਮ ਨੂੰ ਦਮ ਤੋੜ ਗਈ ਹੈ। ਮਹਿਲਾ ਸੋਮਾ ਰਾਣੀ ਦਾ ਅੱਜ ਸਵੇਰੇ 9 ਵਜੇ ਦੇ ਕਰੀਬ ਉਸਦੇ ਸੁਹਰੇ ਪਿੰਡ ਕਮਰੇ ਵਾਲਾ ਵਿਖੇ ਬਣੇ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਸੋਮਾ ਰਾਣੀ ਆਪਣੇ ਪਿੱਛੇ ਤਿੰਨ ਲੜਕੀਆਂ ਅਤੇ ਇੱਕ ਲੜਕਾ ਛੱਡ ਗਈ ਹੈ।

No comments: