BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੈਪਟਨ ਸਰਕਾਰ ਐਸ.ਐਸ.ਏ/ ਰਮਸਾ ਅਧਿਆਪਕਾਂ ਨੂੰ ਰੈਗੂਲਰ ਕਰੇ-ਸੰਦੀਪ ਕੰਬੋਜ਼

ਜਲਾਲਾਬਾਦ, 11 ਅਪ੍ਰੈਲ (ਬਬਲੂ ਨਾਗਪਾਲ)- ਸਰਵ ਸਿੱਖਿਆ ਅਭਿਆਨ ਤੇ ਰਾਸ਼ਟਰੀ ਮਾਧਿਅਮ ਸਿੱਖਿਆ ਅਭਿਆਨ ਦੇ ਜਿਲਾ ਫਿਰੋਜਪੁਰ ਦੇ ਯੂਨੀਅਨ ਆਗੂ ਸੰਦੀਪ ਕੰਬੋਜ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਹਿਲੀ ਵਾਰ 2008 ਤੇ ਫਿਰ ਲਗਾਤਾਰ 2009,2011 ਤੇ 2013 ਵਿੱਚ ਪੰਜਾਬ ਤੇ ਕੇਂਦਰ ਸਰਕਾਰ ਦੇ ਸਾਂਝੇ ਪ੍ਰੋਗ੍ਰਾਮ ਤਹਿਤ ਸਮੇਂ ਸਮੇਂ ਤੇ ਸਰਵ ਸਿੱਖਿਆ ਅਭਿਆਨ ਤੇ ਰਾਸ਼ਟਰੀ ਮਾਧਿਅਮ ਸਿੱਖਿਆ ਅਭਿਆਨ ਅਧਿਆਪਕਾਂ ਦੀ ਭਰਤੀ ਨਿਯਮਾਂ ਅਨੁਸਾਰ ਕੀਤੀ ਗਈ। ਇਹ ਅਧਿਆਪਕ ਅਤੇ ਲੈਬ ਅਟੈਂਡਟ ਪਿਛਲੇ 8 ਸਾਲਾਂ ਤੋਂ ਆਪਣੀਆਂ ਸੇਵਾਵਾਂ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਵਾਉਣ ਲਈ ਸੰਘਰਸ਼ ਕਰ ਰਹੇ ਹਾਂ। ਪਿਛਲੀ ਅਕਾਲੀ ਭਾਜਪਾ ਸਰਕਾਰ ਵਲੋਂ ਇਨਾਂ ਅਧਿਆਪਕਾਂ ਨਾਲ ਅਨੇਕਾਂ ਮੀਟਿੰਗਾਂ ਕੀਤੀਆਂ ਗਈਆਂ। ਭਰੋਸਾ ਦਿੱਤਾ ਗਿਆ ਕਿ ਪਰ ਅੰਤ ਵਿੱਚ ਇਨਾਂ ਅਧਿਆਪਕਾਂ ਅਤੇ ਲੈਬ ਅਟੈਡਟ ਨਾਲ ਵਾਅਦਾ ਖਿਲਾਫੀ ਕੀਤੀ ਗਈ। ਜਿਸ ਕਰਕੇ ਐਸ.ਐਸ.ਏ ਲੈਬ ਅਟੈਂਡਟ ਦੀ ਤਨਖਾਹ ਵਿੱਚ ਪਿਛਲੇ 3 ਸਾਲ ਤੋਂ ਕੋਈ ਵਾਧਾ ਨਹੀਂ ਕੀਤਾ ਗਿਆ। ਹੁਣ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੋਂਦ ਵਿੱਚ ਆਈ ਹੈ। ਇਸ ਸਰਕਾਰ ਤੋਂ ਅਤੇ ਸਿੱਖਿਆ ਮੰਤਰੀ ਅਰੂਣਾ ਚੌਧਰੀ ਤੋਂ ਉਪਰੋਕਤ ਅਧਿਆਪਕ ਵਰਗ ਵੱਡਾ ਆਸਵੰਦ ਹੈ ਕਿਉਂਕਿ ਕਾਂਗਰਸ ਨੇ ਆਪਣੇ ਚੋਣ ਮਨੋਰਥ ਵਿੱਚ ਉਨਾਂ ਦੇ ਮੁਲਾਜਮਾਂ ਨੂੰ ਰੈਗੂਲਰ ਕਰਨ ਦੀ ਗੱਲ ਕਹੀ ਹੈ ਅਤੇ ਐਸ.ਐਸ.ਏ/ਰਮਸਾ ਅਧਿਆਪਕਾਂ ਦੇ ਪੈਨਲ ਨਾਲ ਚੋਣਾਂ ਤੋਂ ਪਹਿਲਾਂ ਇਹ  ਵਾਦਾ ਕੀਤਾ ਸੀ ਕਿ ਜੇਕਰ ਉਸ ਦੀ ਸਰਕਾਰ ਆਉਂਦੀ ਹੈ  ਤਾਂ ਪਹਿਲ ਦੇ ਆਧਾਰ ਤੇ ਐਸ.ਐਸ.ਏ/ ਰਮਸਾ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਵੇਗਾ।

No comments: