BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੰਟਰੈਕਟ ਵਰਕਰਜ਼ ਯੂਨੀਅਨ ਬ੍ਰਾਂਚ ਜਲਾਲਾਬਾਦ ਦੀ ਮੀਟਿੰਗ ਹੋਈ

ਰੁਕੀਆਂ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਅਣਮਿੱਥੇ ਸਮੇਂ ਲਈ ਸੰਘਰਸ਼ ਵਿੱਢਣ ਦੀ ਦਿੱਤੀ ਚੇਤਾਵਨੀ
ਜਲਾਲਾਬਾਦ ਵਿਖੇ ਕੰਟਰੈਕਟ ਵਰਕਰ ਮੀਟਿੰਗ ਦੇ ਦੌਰਾਨ।
ਜਲਾਲਾਬਾਦ,  30 ਅਪ੍ਰੈਲ (ਬਬਲੂ ਨਾਗਪਾਲ): ਸਥਾਨਕ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜ਼ਿ.) ਦੀ ਇਕਾਈ ਜਲਾਲਾਬਾਦ ਦੀ ਮੀਟਿੰਗ ਬਲਾਕ ਪ੍ਰਧਾਨ ਗੁਰਮੀਤ ਸਿੰਘ ਆਲਮਕੇ ਦੀ ਅਗੁਵਾਈ ਵਿੱਚ ਆਯੋਜਿਤ ਹੋਈ। ਜਿਸ ਵਿੱਚ ਜਿਲਾ  ਉਪ ਪ੍ਰਧਾਨ ਮਹਿੰਦਰ ਸਿੰਘ ਮੰਨੇਵਾਲਾ, ਦਫਤਰੀ ਸਕੱਤਰ ਸੁਖਚੈਨ ਸਿੰਘ ਸੋਢੀ,ਪ੍ਰੈਸ ਸਕੱਤਰ ਸਤਨਾਮ ਸਿੰਘ ਫਲੀਆਂਵਾਲਾ, ਮਿੱਠਨ ਸਿੰਘ ਟਾਹਲੀਵਾਲਾ, ਬਲਦੇਵ ਰਾਜ, ਸਲਾਹਕਾਰ ਗੌਰਵ ਕਲਸੀ, ਗੁਰਮੀਤ ਹਾਂਡਾ, ਹਰਬੰਸ ਸਿੰਘ, ਬਲਵਿੰਦਰ ਸਿੰਘ, ਨਾਨਕ ਚੰਦ, ਰਮੇਸ਼ ਲਮੋਚੜ, ਹਰਨੇਕ ਸਿੰਘ, ਕੁੰਦਨ ਸਿੰਘ, ਬਲਵਿੰਦਰ ਸਿੰਘ, ਗੁਰਮੀਤ ਹਾਂਡਾ, ਰਵੀ ਕਿਰਨ ਆਦਿ ਨੇ ਸ਼ਿਰਕਤ ਕੀਤੀ। ਮੀਟਿੰਗ ਦੇ ਦੌਰਾਨ ਪੁੱਜੇ ਵਰਕਰਾਂ ਵਲੋਂ ਉਨਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ ਉਥੇ ਇਸਦੇ ਨਾਲ ਹੀ ਵਰਕਰਾਂ ਦੀਆਂ ਰੁਕੀਆ ਤਨਖਾਹਾਂ ਨਾ ਮਿਲਣ ਦੇ ਰੋਸ ਪਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬ੍ਰਾਂਚ ਪ੍ਰਧਾਨ ਗੁਰਮੀਤ ਸਿੰਘ ਆਲਮਕੇ ਅਤੇ ਦਫਤਰੀ ਸਕੱਤਰ ਸੁਖਚੈਨ ਸਿੰਘ ਸੋਢੀ ਨੇ ਦੱਸਿਆ ਕਿ ਕੰਟਰੈਕਟ ਵਰਕਰਾਂ ਵਲੋਂ ਤਨਖਾਹਾਂ ਨਾ ਮਿਲਣ ਕਰਕੇ ਅਤੇ ਲੰਮੇ ਸਮੇਂ ਤੋਂ ਵਾਰ ਵਾਰ ਕਾਰਜਕਾਰੀ ਇੰਜੀਨੀਅਰ ਵਲੋਂ ਜੱਥੇਬੰਦੀ ਨੂੰ ਮੀਟਿੰਗ ਦਾ ਸਮਾਂ ਦੇਣ ਦੇ ਬਾਵਜੂਦ ਵੀ ਮੀਟਿੰਗ ਨਹੀਂ ਕੀਤੀ ਜਾ ਰਹੀ ਹੈ। ਜਿਸਦੇ ਕਾਰਨ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨਾਂ ਮੰਗ ਕੀਤੀਆਂ ਕਿ ਰੁਕੀਆਂ ਤਨਖਾਹਾਂ ਜਲਦੀ ਨਾ ਰਲੀਜ ਕੀਤੀਆਂ ਗਈਆਂ ਨਹੀਂ ਤਾਂ ਮਜਬੂਰਨ ਜੱਥੇਬੰਦੀ ਵਲੋਂ ਅਣਮਿੱਥੇ ਸਮੇਂ ਲਈ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਉਨਾਂ ਇਹ ਵੀ ਕਿਹਾ ਕਿ ਜੱਥੇਬੰਦੀ ਵਲੋਂ 1 ਮਈ ਨੂੰ ਮਜਦੂਰ ਦਿਵਸ ਦੇ ਮੌਕੇ 'ਤੇ ਉਪ ਮੰਡਲ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਮੰਡਲ ਜਲਾਲਾਬਾਦ ਵਿਖੇ ਜੱਥੇਬੰਦੀ ਦਾ ਝੰਡਾ ਲਹਿਰਾਇਆ ਜਾਵੇਗਾ। ਉਨਾਂ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਸਵੇਰੇ ਵੱਧ ਚੱੜ ਕੇ ਪੁੱਜਣ ਤਾਂ ਜੋ ਇਸ ਪ੍ਰੋਗਰਾਮ ਨੂੰ ਨੇਪੜੇ ਚਾੜਿਆ ਜਾ ਸਕੇ।

No comments: