BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬੇਰੁਜ਼ਗਾਰ ਲਾਈਨਮੈਨਾਂ ਨੇ ਵਿਧਾਇਕ ਘੁਬਾਇਆ ਨੂੰ ਸੋਪਿਆ ਮੰਗ-ਪੱਤਰ

ਜਲਾਲਾਬਾਦ , 10 ਅਪ੍ਰੈਲ (ਬਬਲੂ ਨਾਗਪਾਲ) : ਪਾਵਰ ਕਾਮ ਵਿਚ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਲਾਈਨਮੈਨਾਂ ਨੇ ਸੂਬਾ ਸਲਾਹਕਾਰ ਸੁਰਿੰਦਰ ਕੁਮਾਰ ਧਰਾਂਗਵਾਲਾ ਦੀ ਅਗਵਾਈ ਹੇਠ ਇਕ ਮੰਗ ਪੱਤਰ ਪੰਜਾਬ ਸਰਕਾਰ ਦੇ ਨਾਂਅ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੂੰ ਸੋਪਿਆ। ਇਸ ਮੌਕੇ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਬੇਰੁਗਜਾਰ ਪਿਛਲੇ 16 ਸਾਲਾਂ ਤੋਂ ਰੁਜ਼ਗਾਰ ਲੈਣ ਲਈ ਸੰਘਰਸ਼ ਕਰ ਰਹੇ ਹਨ। ਉਨਾਂ ਕਿਹਾ ਕਿ ਲਾਈਨਮੈਨਾਂ ਦੇ ਸੰਘਰਸ਼ ਦੇ ਦਬਾਅ ਹੇਠ ਆ ਕੇ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ 2011 ਵਿਚ ਪੰਜ ਹਾਜ਼ਰ ਲਾਈਨਮੈਨਾਂ ਦੀ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਸੀ ਪਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ 1 ਹਜ਼ਾਰ ਲਾਈਨਮੈਨਾਂ ਨੂੰ ਹੀ ਨੌਕਰੀ ਮਿਲ ਸਕੀ ਸੀ ਜਦੋਂ ਕਿ ਬਾਕੀ 4 ਹਜ਼ਾਰ ਸੜਕਾਂ 'ਤੇ ਰੁਲਨ ਲਈ ਮਜ਼ਬੂਰ ਹਨ। ਉਨਾਂ ਕਿਹਾ ਕਿ ਨੌਕਰੀਆਂ ਦੇਣ ਦੇ ਵਾਅਦੇ ਨਾਲ ਬਣੀ ਕੈਪਟਨ ਸਰਕਾਰ 'ਤੇ ਬੇਰੁਜ਼ਗਾਰ ਲਾਈਨਮੈਨ ਆਸ ਲਗਾਈ ਬੈਠੇ ਹਨ। ਉਨਾਂ ਮੰਗ ਕੀਤੀ ਕਿ ਕੈਪਟਨ ਸਰਕਾਰ ਆਪਣਾ ਵਾਅਦਾ ਪੁਗਾਉਂਦੀ ਹੋਈ ਲਾਈਨਮੈਨਾਂ ਨੂੰ ਨੌਕਰੀਆਂ ਦੇਵੇ।

No comments: