BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹਰ ਪਲੇਟਫਾਰਮ 'ਤੇ ਪੰਜਾਬ ਦੇ ਪੱਖ ਨੂੰ ਮਜ਼ਬੂਤੀ ਨਾਲ ਰੱਖਿਆ ਜਾਵੇਗਾ- ਅਤੁਲ ਨੰਦਾ

  • ਵਿਭਾਗੀ ਕੇਸਾਂ ਦੀ  ਨਿਪਟਾਰੇ ਲਈ ਯੋਜਨਾ ਜਲਦ ਲਾਗੂ ਹੋਵੇਗੀ
  • ਜਲੰਧਰ ਬਾਰ ਐਸੋਸੀਏਸ਼ਨ ਵਲੋਂ ਐਡਵੋਕੇਟ ਜਨਰਲ ਦਾ ਸਨਮਾਨ
ਜਲੰਧਰ 29 ਅਪ੍ਰੈਲ (ਜਸਵਿੰਦਰ ਆਜ਼ਾਦ)- ਪੰਜਾਬ ਦੇ ਐਡਵੋਕੇਟ ਜਨਰਲ ਸ੍ਰੀ ਅਤੁਲ ਨੰਦਾ ਨੇ ਕਿਹਾ ਹੈ ਕਿ ਦੇਸ਼ ਦੀਆਂ ਵੱਖ-ਵੱਖ ਅਦਾਲਤਾਂ ਤੇ ਟ੍ਰਿਬਿਊਨਲਾਂ ਵਿਚ ਪੰਜਾਬ ਸਰਕਾਰ ਦੇ ਚੱਲ ਰਹੇ ਕੇਸਾਂ ਵਿਚ ਪੰਜਾਬ ਸਰਕਾਰ ਦਾ ਪੱਖ ਪੂਰੀ ਮਜ਼ਬੂਤੀ ਨਾਲ ਰੱਖਿਆ ਜਾਵੇਗਾ। ਅੱਜ ਇੱਥੇ ਬਾਰ ਐਸੋਸੀਏਸ਼ਨ ਵਲੋਂ ਕਰਵਾਏ ਸਮਾਗਮ ਦੌਰਾਨ, ਜਿਸ ਵਿਚ  ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਸ੍ਰੀ ਰਾਜੇਸ਼ ਬਿੰਦਲ, ਜਿਲ੍ਹਾ ਸੈਸ਼ਨ ਜੱਜ ਸ਼੍ਰੀ ਰਾਜ ਸ਼ੇਖਰ ਅੱਤਰੀ ਵੀ  ਹਾਜ਼ਰ ਸਨ, ਦੌਰਾਨ ਸੰਬੋਧਨ ਕਰਦਿਆਂ  ਸ੍ਰੀ ਨੰਦਾ ਨੇ ਕਿਹਾ  ਕਿ ਪੰਜਾਬ ਸਰਕਾਰ ਵਲੋਂ ਮਹੱਤਵਪੂਰਨ ਕੇਸਾਂ ਵਿਚ ਪੰਜਾਬ ਦੇ ਪੱਖ ਲਈ ਦੇਸ਼ ਦੇ ਪ੍ਰਸਿੱਧ ਵਕੀਲਾਂ ਦੀਆਂ ਸੇਵਾਵਾਂ ਵੀ ਲਈਆਂ ਜਾ ਰਹੀਆਂ ਹਨ। ਉਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨਾਲ ਸਬੰਧਿਤ ਕੇਸਾਂ ਦੇ ਜਲਦ ਨਿਪਟਾਰੇ ਲਈ ਇਕ ਵਿਸਥਾਰਤ ਯੋਜਨਾ ਵੀ ਜਲਦ ਲਾਗੂ ਕੀਤੀ ਜਾ ਰਹੀ ਹੈ, ਤਾਂ ਜੋ  ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਆਪਸ ਵਿਚ ਚੱਲ ਰਹੇ ਕੇਸਾਂ ਨੂੰ ਜਲਦ ਖਤਮ ਕੀਤਾ ਜਾ ਸਕੇ। ਇਸ ਤੋਂ ਪਹਿਲਾਂ ਉਨ੍ਹਾਂ ਵਲੋਂ ਜਿਲ੍ਹਾ ਅਦਾਲਤੀ ਕੰਪਲੈਕਸ ਦਾ ਵੀ ਦੌਰਾ ਕੀਤਾ ਗਿਆ, ਜਿਸ ਦੌਰਾਨ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਬਲਦੇਵ ਪ੍ਰਕਾਸ਼ ਨੇ ਉਨ੍ਹਾਂ ਨੂੰ ਜਲੰਧਰ ਬਾਰ ਐਸੋਸੀਏਸ਼ਨ ਵਿਖੇ ਨਵੇਂ ਕੋਰਟ ਰੂਮਾਂ ਦੀ ਉਸਾਰੀ ਤੇ ਸਾਰੇ ਕੰਪਲੈਕਸ ਦੇ ਨਵੀਨੀਕਰਨ ਦੀ ਮੰਗ ਰੱਖੀ। ਸ੍ਰੀ ਨੰਦਾ ਨੇ ਕਿਹਾ ਕਿ ਉਹ ਇਸ ਸਬੰਧੀ ਤੁਰੰਤ ਪੰਜਾਬ ਸਰਕਾਰ ਨਾਲ ਗੱਲ ਕਰਕੇ ਕੰਪਲੈਕਸ ਦੇ ਨਵੀਨੀਕਰਨ ਤੇ ਹੋਰ ਮੰਗਾਂ ਨੂੰ ਪੂਰਾ ਕਰਵਾਉਣਗੇ। ਇਸ ਮੌਕੇ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ  ਗੁਰਮੀਤ ਟਿਵਾਣਾ , ਜਿਲ੍ਹਾ ਅਟਾਰਨੀ ਸ੍ਰੀ ਸਤਪਾਲ, ਰਾਜ ਕੁਮਾਰ ਭੱਲਾ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ, ਨਵਤੇਜ ਸਿੰਘ ਤੂਰ ਸਾਬਕਾ ਚੇਅਰਮੈਨ ਸਾਬਕਾ ਚੇਅਰਮੈਨ ਬਾਰ ਐਸੋਸੀਏਸ਼ਨ ਪੰਜਾਬ, ਦਿਨੇਸ਼ ਜੱਸੀ ਸੀਨੀਅਰ ਉਪ ਪ੍ਰਧਾਨ, ਸਕੱਤਰ ਅਭਾ ਨਾਗਰ ਤੇ ਬਾਰ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ।

No comments: