BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਭਾਰਤ ਦੇ ਸਾਬਕਾ ਕਾਨੂੰਨ ਅਤੇ ਨਿਆ ਮੰਤਰੀ ਡਾ. ਅਸ਼ਵਨੀ ਕੁਮਾਰ ਦੀ ਕਿਤਾਬ 'ਹੋਪ' ਐਲ ਪੀ ਯੂ ਵਿੱਚ ਰੀਲੀਜ਼

ਜਲੰਧਰ 25 ਅਪ੍ਰੈਲ (ਜਸਵਿੰਦਰ ਆਜ਼ਾਦ)- ਭਾਰਤ ਦੇ ਸਾਬਕਾ ਕਾਨੂੰਨ ਅਤੇ ਨਿਆ ਮੰਤਰੀ, ਸਾਂਸਦ (ਰਾਜਸਭਾ) ਅਤੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਜਾਪਾਨ ਵਿੱਚ ਖਾਸ ਦੂਤ ਰਹੇ ਡਾ. ਅਸ਼ਵਨੀ ਕੁਮਾਰ ਦੀ ਕਿਤਾਬ 'ਹੋਪ' ਅਜ ਐਲ ਪੀ ਯੂ ਵਿੱਚ ਰੀਲੀਜ਼ ਹੋਈ। ਇਸ ਮੌਕੇ ਤੇ ਡਾ. ਕੁਮਾਰ ਨੇ ਭਾਰਤ ਦੀ ਮਹਾਨ ਲੋਕਤੰਤਰ ਪ੍ਰਣਾਲੀ ਸੰਬੰਧਿਤ ਵਖਰੇ ਮੁਦਿਆਂ ਤੇ ਐਲ ਪੀ ਯੂ ਦੇ ਵਿਦਿਆਰਥੀਆਂ ਨਾਲ ਵਾਰਤਾਲਾਪ ਕੀਤਾ। ਡਾ. ਕੁਮਾਰ ਦੀ ਇਸ ਪੁਸਤਕ ਦਾ ਪੂਰਾ ਨਾਮ 'ਹੋਪ ਇਨ ਏ ਚੈਲੇਂਜਡ ਡੇਮੋਕ੍ਰੇਸੀ-ਇਨ ਇੰਡਿਅਨ ਨੈਰੇਟਿਵ' ਹੈ। ਬਹੁਮੁਖੀ ਪਰਸਨੇਲਿਟੀ ਦੇ ਮਾਲਕ ਡਾ. ਕੁਮਾਰ ਨੇ ਇਸ ਮੌਕੇ ਤੇ ਐਲ ਪੀ ਯੂ ਦੇ ਵਿਦਿਆਰਥੀਆਂ ਨਾਲ ਆਪਣੇ ਮੰਤਰੀ, ਸਾਂਸਦ, ਰਾਜਪਾਲ, ਪੁਲਿਸ ਅਧਿਕਾਰੀ, ਸੀ ਬੀ ਆਈ ਡਾਯਰੈਕਟਰ, ਸੀਨਿਅਰ ਏਡਵੋਕੇਟ ਹੋਣ ਦੇ ਨਾਤੇ ਅਤੇ 30 ਦੇਸ਼ਾਂ ਦੀ ਯਾਤਰਾ ਸੰਬੰਧੀ ਅਨੁਭਵ ਸਾਂਝੇ ਕੀਤੇ।
ਐਲ ਪੀ ਯੂ ਕੈਂਪਸ ਵਿੱਚ ਉਹਨਾੰ ਦੇ ਪਹੁੰਚਨ ਤੇ ਚਾਂਸਲਰ ਸ਼੍ਰੀ ਅਸ਼ੋਕ ਮਿਤਲ ਨੇ ਉਹਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਉਹਨਾਂ ਦੀ ਵਿਸ਼ੇਸ਼ ਪਰਸਨੇਲੀਟੀ ਬਾਰੇ ਵਿਦਿਆਰਥੀਆਂ ਨੂੰ ਵਿਸਥਾਰ ਨਾਲ ਦਸਿਆ। ਉਹਨਾਂ ਭਾਰਤ ਦੀ ਮਹਾਨ ਲੋਕਤੰਤਰ ਪ੍ਰਣਾਲੀ ਦੀ ਸ਼ਕਤੀ ਬਾਰੇ ਵੀ ਵਿਦਿਆਰਥੀਆਂ ਨੂੰ ਸੂਚਿਤ ਕੀਤਾ।
ਕਿਤਾਬ ਦੇ ਵਿਮੋਚਨ ਦੇ ਬਾਦ ਵਿਦਿਆਰਥੀਆਂ ਨਾਲ ਗਲਬਾਤ ਕਰਦੇ ਡਾ ਅਸ਼ਵਨੀ ਨੇ ਕਿਹਾ- ''ਇਹ ਮੇਰੀ ਦਿਲੀ ਇੱਛਾ ਸੀ ਕਿ ਮੈਂ ਅਪਣਾ ਇਸ ਨਵੀਂ ਪੁਸਤਕ ਨੂੰ ਐਲ ਪੀ ਯੂ ਕੈਂਪਸ ਵਿੱਚ ਇਕ ਵੱਡੇ ਅਤੇ ਡਾਯਵਰਸਿਟੀ ਦੇ ਪ੍ਰਤੀਕ ਵਿਦਿਆਰਥੀ ਸਮੁਦਾਇ ਵਿਚਕਾਰ ਰਿਲੀਜ਼ ਕਰਾਂ ਤਾਂ ਜੋ ਇਸ ਦਾ ਸੰਦੇਸ਼ ਨ ਕੇਵਲ ਦੇਸ਼ ਸਗੋ ਵਿਦੇਸ਼ ਦੇ ਵੀ ਹਰ ਕੋਨੇ ਵਿੱਚ ਆਸਾਨੀ ਨਾਲ ਪਹੁੰਚ ਜਾਏ। ਮੈਂ ਚਾਹੁੰਦਾ ਕਿ ਭਾਰਤ ਦੀ ਰਾਜਨੀਤੀ ਸਾਫ ਹੋਨੀ ਚਾਹਿਦੀ ਹੈ ਤਾਂ ਜੋ ਸਾਨੂੰ ਚੰਗਾ ਪ੍ਰਸ਼ਾਸਨ, ਜਸਟਿਸ ਅਤੇ ਵਿਕਾਸ ਮਿਲੇ। ਲੋਕਤੰਤਰ ਨੂੰ ਮਜਬੂਤੀ ਦੇਣ ਲਈ ਸਹੀ ਲੀਡਰਸ਼ਿਪ ਹੋਣੀ ਚਾਹੀਦੀ ਹੈ ਅਤੇ ਹਰ ਪਾਰਟੀ ਵਿੱਚ ਇਹੋ ਜਿਹੇ ਲੋਕ ਸਾਹਮਣੇ ਆਉਣੇ ਚਾਹੀਦੇ ਹਨ ਜੋ ਸਹੀ ਅਰਥਾਂ ਵਿੱਚ ਸੇਵਾ ਕਰਨ ਵਾਲੇ ਹੋਣ। ਮੈਂ ਸਮਝਦਾ ਹਾਂ ਕਿ ਸਾਡਾ ਲੋਕਤੰਤਰ ਡਗਮਗਾ ਰਿਹਾ ਹੈ ਅਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਨੂੰ ਸੰਭਾਲਨਾ ਹੈ ਤਾਂ ਜੋ ਅਸੀਂ ਚੰਗੇ ਲੀਡਰ ਸਾਹਮਣੇ ਲਿਆ ਸਕੀਏ।

No comments: