BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਜਦੂਰ ਦਿਵਸ

ਮਿੰਨੀ ਕਹਾਣੀ
ਬਲਬੀਰ ਦਾ ਪੁੱਤਰ ਸਤੱਵੀਂ ਕਲਾਸ ਵਿੱਚ ਪੜ੍ਹਦਾ ਸੀ ਅਤੇ ਜੱਦ ਕਦੀ ਸਕੂਲ ਤੋਂ ਛੁੱਟੀ ਹੁੰਦੀ ਤਾਂ ਆਪਣੇ ਪਿਤਾ ਨਾਲ ਦਿਹਾੜੀ ਤੇ ਕੰਮ ਵਿੱਚ ਹੱਥ ਵੰਡਾਉਣ ਲਈ ਚਲਾ ਜਾਂਦਾ ਸੀ।ਅੱਜ ਵੀ ਮਜਦੂਰ ਦਿਵਸ ਦੇ ਮੌਕੇ ਤੇ ਹਰ ਸਾਲ ਦੀ ਤਰ੍ਹਾਂ ਸਾਰੇ ਮਜਦੂਰਾਂ ਅਤੇ ਮਾਲਕਾਂ ਵੱਲੋਂ ਸਮਾਗਮ ਮਨਾਉਣ ਦਾ ਪ੍ਰਬੰਧ ਕੀਤਾ ਗਿਆ। ਬਲਬੀਰ ਵੀ ਆਪਣੇ ਪੁੱਤਰ ਨੂੰ ਸਕੂਲ ਤੋਂ ਛੁੱਟੀ ਹੋਣ ਕਰਕੇ ਨਾਲ ਹੀ ਲੈ ਗਿਆ ਕਿ ਚੱਲੋ ਬੱਚਾ ਵੀ ਪ੍ਰੋਗਰਾਮ ਵੇਖ ਲਵੇਗਾ। ਮੌਕੇ ਅਨੁਸਾਰ ਸਾਰੇ ਮੁੱਖ ਮਹਿਮਾਨ ਸਮਾਰੋਹ ਵਿੱਚ ਸ਼ਾਮਲ ਹੋਏ ਅਤੇ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ ਗਏ ਕਿ ਕਿਸ ਤਰ੍ਹਾਂ ਮਜਦੂਰਾਂ ਤੋਂ ਬਾਰਾਂਬਾਰਾਂ ਘੰਟੇ ਕੰਮ ਲਿਆ ਜਾਂਦਾ ਸੀ ਅਤੇ ਛੁੱਟੀ ਵੀ ਨਹੀਂ ਦਿੱਤੀ ਜਾਂਦੀ ਸੀ ਜਿਸ ਲਈ ਮਜਦੂਰਾਂ ਵੱਲੋਂ ਸੰਘਰਸ਼ ਕਰਕੇ ਹਫ਼ਤੇ ਵਿੱਚ ਇੱਕ ਛੁੱਟੀ ਅਤੇ ਅੱਠ ਘੰਟੇ ਕੰਮ ਕਰਨ ਲਈ ਕਿੰਨੀਆਂ ਕੁਰਬਾਨੀ ਦੇ ਕੇ ਅੱਜ ਇਹ ਹੱਕ ਹਾਸ਼ਲ ਕੀਤਾ ਜਿਸ ਲਈ ਪਹਿਲੀ ਮਈ ਨੂੰ ਵਿਸ਼ਵ ਪੱਧਰ ਤੇ ਲੇਬਰ ਡੇ ਦੇ ਤੋਰ ਤੇ ਇਹ ਦਿਨ ਮਨਾਇਆ ਜਾਂਦਾ ਹੈ। ਇਹ ਗੱਲਾਂ ਸੁਣ ਕੇ ਮਜਦੂਰਾਂ ਵਿੱਚ ਹੋਸਲੇ ਦੀ ਲਹਿਰ ਸੀ।
ਪ੍ਰੋਗਰਾਮ ਦੀ ਸਮਾਪਤੀ ਉਪਰੰਤ ਸਾਰੇ ਆਏ ਮਹਿਮਾਨ ਚਾਹ ਪਾਣੀ ਪੀਣ ਉਪਰੰਤ ਚੱਲੇ ਗਏ ਅਤੇ ਉਸ ਜਗ੍ਹਾ ਤੇ ਖਿਲਾਰਾ ਪਿਆ ਰਿਹ ਗਿਆ ਅਤੇ ਆਏ ਹੋਏ ਸਾਰੇ ਮਜਦੂਰ ਵੀ ਆਪੋ ਆਪਣੇ ਘਰਾਂ ਨੂੰ ਜਾਣ ਲੱਗ ਪਏ ਸਨ। ਬਲਬੀਰ ਨੂੰ ਜਾਂਦੇ ਵੇਖਕੇ ਉਸ ਦੇ ਮਾਲਕ ਨੇ ਪਿਛੋਂ ਅਵਾਜ ਮਾਰੀ ਤੇ ਆਖਿਆ ਆਪਣੇ ਲੜਕੇ ਨੂੰ ਵੀ ਨਾਲ ਹੀ ਲੈ ਕੇ ਆ ਜਾ ਜਦੋਂ ਪਿਉ ਪੁੱਤਰ ਮਾਲਕ ਕੋਲ ਪੁੱਜੇ ਤਾਂ ਮਾਲਕ ਨੇ ਹੁਕਮਰਾਨਾ ਅੰਦਾਜਵਿੱਚ ਆਖਿਆ ''ਇਹ ਜਿਨ੍ਹਾਂ ਵੀ ਖਿਲਾਰਾ ਪਿਆ ਹੈ ਇਸ ਨੂੰ ਸੋਧ ਕੇ ਜਾਣਾ ਹੈ'' ਬਲਬੀਰ ''ਠੀਕ ਹੈ ਜੀ'' ਕਿਹ ਕੇ ਆਪਣੇ ਪੁੱਤਰ ਨਾਲ ਮਿਲ ਕੇ ਖਾਲੀ ਕੱਪ ਪਲੇਟਾਂ ਚੁੱਕਣ ਦੇ ਸਾਫ਼ ਸਫ਼ਾਈ ਕਰਨ ਵਿੱਚ ਲੱਗ ਗਏ। ਉਨ੍ਹਾਂ ਨੂੰ ਕੰਮ ਕਰਦੇ ਹੋਏ ਕਰੀਬ ਸ਼ਾਮ ਦੇ ਚਾਰ ਕੁ ਵਜ ਗਏ ਸਨ। ਬਲਬੀਰ ਦਾ ਪੁੱਤਰ ਆਖਣ ਲੱਗਾ ''ਪਿਤਾ ਜੀ ਆਪਾਂ ਨੂੰ ਤਾਂ ਉਹੀ ਸਮਾਂ ਹੋਣ ਲੱਗਾ ਹੈ ਛੁੱਟੀ ਵਾਲਾ ਸਾਨੂੰ ਕੰਮ ਤੇ ਹਾਲੇ ਵੀ ਲਾਇਆ ਹੋਇਆ ਹੈ ਆਪਣੀ ਕਾਹਦੀ ਅੱਜ ਮਜਦੂਰ ਦਿਵਸ ਦੀ ਛੁੱਟੀ ਹੋਈ'' ਆਪਣੇ ਪੁੱਤਰ ਦੀ ਗੱਲ ਸੁਣ ਕੇ ਬਲਬੀਰ ਸੋਚਣ ਲੱਗਾ ਕਿ ਮਾਲਕ ਕੋਲੋਂ ਹੁਣ ਘਰ ਜਾਣ ਦੀ ਆਗਿਆ ਮੰਗਾਂ ਕਿਤੇ ਨਾਂਹ ਹੀ ਨਾ ਕਰ ਦੇਵੇ ਇਹ ਸੋਚ ਕੇ ਕਹਿਣ ਲੱਗਾ ''ਕੋਈ ਨਹੀਂ ਪੁੱਤਰਾ ਥੋੜਾ ਜਿਹਾ ਕੰਮ ਹੋਰ ਕਰ ਲਈਏ ਫਿਰ ਬਾਬੂ ਜੀ ਨੂੰ ਪੱਛ ਕੇ ਘਰੇ ਜਾਂਦੇ ਹਾਂ'' ਆਖਦੇ ਹੋਏ ਮੁੜ ਤੋਂ ਕੰਮ ਵਿੱਚ ਜੁੱਟ ਗਏ।
-ਵਿਨੋਦ ਫ਼ਕੀਰਾ, ਸਟੇਟ ਐਵਾਰਡੀ, ਆਰੀਆ ਨਗਰ, ਕਰਤਾਰਪੁਰ, ਜਲੰਧਰ, ਮੋ. 098721 97326

No comments: