BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰਾਮ ਨੋਮੀ ਨੂੰ ਲੈ ਕੇ ਕੱਢੀ ਗਈ ਸ਼ੋਭਾ ਯਾਤਰਾ

ਸ਼ੋਭਾ ਯਾਤਰਾ ਦੀ ਅਗੁਵਾਈ ਕਰਦੇ ਹੋਏ ਪ੍ਰੇਮ ਵਲੇਚਾ ਅਤੇ ਹੋਰ
ਜਲਾਲਾਬਾਦ , 4 ਅਪ੍ਰੈਲ (ਬਬਲੂ ਨਾਗਪਾਲ): ਪਵਿੱਤਰ ਨਰਾਤਿਆਂ, ਦੁਰਗਾਅਸ਼ਟਮੀ ਅਤੇ ਰਾਮ ਨਵਮੀ ਨੂੰ ਲੈ ਕੇ ਆਯੋੇਜਿਤ 5 ਅਪ੍ਰੈਲ ਨੂੰ ਆਯੋਜਿਤ ਹੋਣ ਵਾਲੇ ਧਾਰਮਿਕ ਸਮਾਗਮ ਨੂੰ ਲੈ ਕੇ ਸ਼ਹਿਰ ਵਿੱਚ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਦੀ ਅਗੁਵਾਈ  ਸਨਾਤਨ ਧਰਮ ਸ਼੍ਰੀ ਕ੍ਰਿਸ਼ਨਾ ਮੰਦਿਰ ਦੇ ਪ੍ਰਧਾਨ ਪ੍ਰੇਮ ਵਲੇਚਾ ਨੇ ਕੀਤੀ। ਇਸ ਮੌਕੇ ਉਨਾਂ ਨਾਲ ਮੰਦਿਰ ਦੇ ਐਕਟਿੰਗ ਪ੍ਰਧਾਨ ਅਨਿਲ ਵਲੇਚਾ, ਦਰਸ਼ਨ ਲਾਲ ਵਧਵਾ, ਰਮਨ ਵਲੇਚਾ, ਅਸ਼ੋਕ ਵਾਟਸ, ਬਬਲੂ ਗਿਰਧਰ, ਪ੍ਰਵੇਸ਼ ਜੁਨੇਜਾ, ਰਜਨੀਸ਼ ਦੂਮੜਾ, ਬਿਮਲ ਭਠੇਜਾ, ਰਾਜੂ ਦੂਮੜਾ ਤੋਂ ਇਲਾਵਾ ਹੋਰ ਸ਼ਰਧਾਲੂ  ਵੀ ਮੌਜੂਦ ਸਨ। ਸ਼ੋਭਾ ਯਾਤਰਾ ਦੌਰਾਨ ਵੱਖ-ਵੱਖ ਦੇਵੀ-ਦੇਵਤਿਆਂ ਦੀਆਂ ਸੁੰਦਰ-ਸੁੰਦਰ ਝਾਂਕੀਆਂ ਕੱਢੀਆਂ ਗਈਆਂ। ਇਹ ਸ਼ੋਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਬਜਾਰਾਂ ਵਿੱਚ ਲੰਘੀ ਜਿੱਥੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ  ਗਿਆ। ਜਾਨਕਾਰੀ ਦਿੰਦਿਆਂ ਮੰਦਿਰ ਕਮੇਟੀ ਦੇ ਅਹੁੱਦੇਦਾਰਾਂ ਨੇ ਦੱਸਿਆ ਕਿ 5 ਮਾਰਚ ਨੂੰ ਰਾਤ 9 ਵਜੇ ਭਜਨ ਸੰਧਿਆ ਦਾ ਆਯੋਜਨ ਕੀਤਾ ਜਾਵੇਗਾ। ਇਸ ਮੌਕੇ ਸ਼੍ਰੀ ਮੁਕਤਸਰ ਸਾਹਿਬ ਤੋਂ ਸ਼੍ਰੀ ਕੇ.ਐਸ.ਸੋਨੀ ਜੀ (ਵੀਰਜੀ) ਆਪਣੇ ਭਜਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।

No comments: