BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਕੂਟਰ/ਕਾਰ ਪਾਰਕਿੰਗ ਤੇ ਕੰਟੀਨ ਦੇ ਠੇਕੇ ਦੀ ਨਿਲਾਮੀ 11 ਅਪ੍ਰੈਲ ਨੂੰ

ਜਲੰਧਰ 7 ਅਪ੍ਰੈਲ (ਜਸਵਿੰਦਰ ਆਜ਼ਾਦ)- ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਓਪਰੇਸ਼ਨ ਐਂਡ ਮੇਨਟੀਨੈਂਸ ਸੁਸਾਇਟੀ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਕੀ ਕੰਪਲੈਕਸ ਜਲੰਧਰ ਦੇ ਅਹਾਤੇ ਵਿੱਚ ਸਕੂਟਰ/ ਕਾਰ ਪਾਰਕਿੰਗ ਦੀ ਨਿਲਾਮੀ 12.04.2017 ਤੋਂ 31.03.2018 ਅਤੇ ਕੰਟੀਨ ਦੀ ਨਿਲਾਮੀ 1.05.2017 ਤੋਂ 31.03.2018 ਤੱਕ ਲਈ ਖੁੱਲੀ ਬੋਲੀ ਮਿਤੀ 11.04.2017 ਨੂੰ ਬਾਅਦ ਦੁਪਹਿਰ 2.00 ਵਜੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਦੀ ਪ੍ਰਧਾਨਗੀ ਹੇਠ ਉਨਾਂ ਦੀ ਅਦਾਲਤ ਦੇ ਕਮਰਾ ਨੰ : 18 ਜਮੀਨੀ ਮੰਜ਼ਿਲ ( ਦਫ਼ਤਰ ਡਿਪਟੀ ਕਮਿਸ਼ਨਰ ) ਜਲੰਧਰ ਵਿਖੇ ਹੋਵੇਗੀ। ਸ੍ਰੀ ਸ਼ਰਮਾਂ ਨੇ ਅੱਗੇ ਦੱਸਿਆ ਕਿ ਇਸ ਬੋਲੀ ਵਿਚ ਸ਼ਾਮਿਲ ਹੋਣ ਦੇ ਚਾਹਵਾਨ ਹਰ ਬੋਲੀਕਾਰ ਨੂੰ ਆਪਣੀ ਦਰਖਾਸਤ ਸਮੇਤ ਸਵੈ ਤਸਦੀਕਸ਼ੁਦਾ ਆਈ.ਪੀ.ਪਰੂਫ ਸਕਿਉਰਟੀ ਰਕਮ ਦਾ ਬੈਂਕ ਡਰਾਫਟ ਡੀ.ਸੀ.-ਕਮ-ਚੇਅਰਮੈਨ ਓ ਐਂਡ ਐਮ ਸੋਸਾਇਟੀ ਦੇ ਪੱਖ ਵਿਚ ਹੋਵੇ ਦਫ਼ਤਰ ਡਿਪਟੀ ਕਮਿਸ਼ਨਰ ਜਲੰਧਰ  ਨਜ਼ਾਰਤ ਸ਼ਾਖਾ ਕਮਰਾ ਨੰ. 123 ਪਹਿਲੀ ਮੰਜ਼ਿਲ ਜਲੰਧਰ ਵਿਖੇ ਮਿਤੀ 11.04.2017 ਨੂੰ ਬਾਅਦ ਦੁਪਹਿਰ 1.00 ਵਜੇ ਤੱਕ ਜਮਾਂ ਕਰਵਾਉਣਾ ਹੋਵੇਗਾ। ਉਨਾਂ ਇਹ ਵੀ ਦੱਸਿਆ ਕਿ ਸਕੂਟਰ/ਕਾਰ ਪਾਰਕਿੰਗ ਦੇ ਠੇਕੇ ਦੀ ਰਾਖਵੀਂ ਬੋਲੀ 40,33,665 ਰੁਪਏ ਅਤੇ ਸਕਿਊਰਟੀ ਦੀ ਰਕਮ 1,00,000 ਰੁਪਏ ਤੇ ਕੰਟੀਨ ਦੇ ਠੇਕੇ ਦੀ ਰਾਖਵੀਂ ਬੋਲੀ 10,63,334 ਅਤੇ ਸਕਿਊਰਟੀ ਦੀ ਰਕਮ 40,000 ਰੁਪਏ ਹੋਵੇਗੀ।

No comments: