BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਐਨ. ਸੀ. ਸੀ. ਗਰੁਪ ਜਲੰਧਰ ਦੁਆਰਾ ਸਰਵੋਤਮ ਸੰਸਥਾ ਦੇ ਐਵਾਰਡ ਨਾਲ ਸਨਮਾਨਿਤ

ਜਲੰਧਰ 25 ਅਪ੍ਰੈਲ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ, ਜਲੰਧਰ ਨੂੰ ਐਨ. ਸੀ. ਸੀ. ਗਰੁਪ ਹੈਡਕਵਾਟਰ, ਜਲਧੰਰ ਦੁਆਰਾ ਸਰਵੋਤਮ ਸੰਸਥਾ ਦੇ ਪੁਰੁਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਕਾਲਜ ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੂੰ ਐਨ. ਸੀ. ਸੀ. ਗਰੁਪ ਹੈਡਕਵਾਟਰ ਜਲੰਧਰ ਦੇ ਕਮਾਡਿੰਗ ਅਫਸਰ ਬਰਗੇਡੀਅਰ ਇੰਦਰ ਮੋਹਨ ਸਿੰਘ ਪਰਮਾਰ ਵਲੋਂ ਦਿੱਤਾ ਗਿਆ। ਇਹ ਪੁਰੁਸਕਾਰ ਕਾਲਜ ਨੂੰ ਐਨ. ਸੀ. ਸੀ. ਕੈਡੇਟਸ ਦੀ ਅਧਿਕਤਮ ਹਿੱਸੇਦਾਰੀ ਅਤੇ ਉਪਲਬਧੀਆਂ ਲਈ ਦਿੱਤਾ ਗਿਆ। ਐਨ. ਸੀ. ਸੀ. ਜਲੰਧਰ ਗਰੁਪ ਦੇ ਅੰਤਰਗਤ ਆਉਣ ਵਾਲਿਆਂ 166 ਸੰਸਥਾਵਾਂ ਵਿਚੋਂ ਐਸ. ਡੀ. ਕਾਲਜ, ਜਲੰਧਰ ਨੂੰ ਹੀ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਐਨ. ਸੀ. ਸੀ. ਅਫਸਰ ਲੈਫਟੀਨੈਂਟ ਪ੍ਰਿਆ ਮਹਾਜਨ ਨੂੰ ਵੀ ਬੈਸਟ ਏ. ਐਨ. ਉ (ਐਸੋਸੀਏਟ ਐਨ. ਸੀ. ਸੀ. ਅਫਸਰ) ਪੁਰਸਕਾਰ ਉਹਨਾਂ ਦੇ ਐਨ. ਸੀ. ਸੀ. ਦੇ ਖੇਤਰ ਵਿਚ ਯੋਗਦਾਨ ਲਈ ਦਿੱਤਾ ਗਿਆ। ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਜਲੰਧਰ ਗਰੁਪ ਹੈਡਕਵਾਟਰ ਦੇ ਕਮਾਂਡਰ ਅਫਸਰ ਇੰਦਰ ਮੋਹਨ ਸਿੰਘ ਪਰਮਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਲਜ ਨੂਂ ਇਸ ਪ੍ਰਾਪਤੀ ਤੇ ਮਾਣ ਹੈ।

No comments: