BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਲਾਅ ਕਾਲਜ ਵਿੱਚ ਰੁਕਸਤ-ਏ-ਖੁਸ਼ਬੂ ਫੇਅਰਵੈਲ ਪਾਰਟੀ, ਅਕਬਰਜੀਤ ਮਿਸਟਰ ਅਤੇ ਸਨਪ੍ਰੀਤ ਕੌਰ ਬਣੀ ਮਿਸ ਫੇਅਰਵੈਲ

ਜਲੰਧਰ 24 ਅਪ੍ਰੈਲ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਲਾਅ ਕਾਲਜ ਵਿੱਚ ਐਲ.ਐਲ.ਬੀ, ਬੀ.ਏ ਐਲ.ਐਲ.ਬੀ ਆਦਿ ਕਲਾਸਿਸ ਦੇ ਸੀਨਿਅਰ ਵਿਦਿਆਰਥੀਆਂ ਲਈ ਰੁਕਸਤ-ਏ-ਖੁਸ਼ਬੂ ਫੇਅਰਵੈਲ ਪਾਰਟੀ ਦਾ ਪ੍ਰਬੰਧ ਕੀਤਾ ਗਿਆ।ਜਿਸ ਵਿੱਚ ਮੈਨੇਜਿੰਗ ਡਾਇਰੈਕਟਰ ਪ੍ਰੋ.ਮਨਹਰ ਅਰੋੜਾ, ਕਾਲਜ ਡਾਇਰੈਕਟਰ ਡਾ.ਸੁਭਾਸ਼ ਸ਼ਰਮਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਸਟਾਫ ਅਤੇ ਵਿਦਿਆਰਥੀਆਂ ਵਲੋਂ ਕੀਤਾ ਗਿਆ।ਇਸ ਮੌਕੇ ਉੱਤੇ ਵਿਦਿਆਰਥੀਆਂ ਨੇ ਭੰਗੜਾ, ਗਿੱਧਾ, ਡਾਂਸ, ਗੀਤ ਅਤੇ ਮਾਡਲਿੰਗ ਪੇਸ਼ ਕੀਤੀ। ਇਸਦੇ ਨਾਲ ਹੀ ਵਿਦਿਆਰਥੀਆਂ ਨੇ ਕਾਲਜ ਦੇ ਯਾਦਗਾਰ ਪਲਾਂ ਨੂੰ ਇੱਕ ਲਘੂ ਨਾਟਿਕਾ ਦੇ ਰੂਪ ਵਿੱਚ ਪੇਸ਼ ਕੀਤਾ ਗਿਆ।ਇਸ ਮੌਕੇ ਉੱਤੇ ਅਕਬਰਜੀਤ ਮਿਸਟਰ ਫੇਅਰਵੈਲ, ਸਨਪ੍ਰੀਤ ਕੌਰ ਨੂੰ ਮਿਸ ਫੇਅਰਵੈਲ ਚੁਣਿਆ ਗਿਆ।ਐਮ.ਡੀ ਪ੍ਰੋ.ਮਨਹਰ ਅਰੋੜਾ, ਡਾਇਰੈਕਟਰ ਡਾ.ਸੁਭਾਸ਼ ਸ਼ਰਮਾ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਕਾਨੂੰਨ ਦੇ ਖੇਤਰ ਵਿੱਚ ਸਚਾਈ ਅਤੇ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਣ ਨੂੰ ਕਿਹਾ।

No comments: