BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੰਜਕ ਪੂਜਨ ਦਿਵਸ ਉੱਤੇ ਦਿੱਤਾ ਬੇਟੀਆਂ ਅਤੇ ਰੁੱਖਾਂ ਨੂੰ ਬਚਾਉਣ ਦਾ ਸੰਦੇਸ਼

ਜਲੰਧਰ 4 ਅਪ੍ਰੈਲ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਨਵਰਾਤਰਿਆਂ ਦੇ ਉਤਸਵ ਦੇ ਆਖਰੀ ਦਿਨ ਕੰਜਕ ਪੂਜਨ ਦਿਵਸ ਉੱਤੇ ਬੇਟੀਆਂ ਅਤੇ ਰੁੱਖਾਂ ਨੂੰ ਬਚਾਉਣ ਦਾ ਸੰਦੇਸ਼ ਦਿੱਤਾ ਗਿਆ।ਜਿਸ ਵਿੱਚ ਸਮਾਜ ਵਿੱਚ ਭਰੂਣ ਹੱਤਿਆਂ ਨੂੰ ਰੋਕਣ ਦੇ ਨਾਲ ਰੁੱਖਾਂ ਨੂੰ ਬਚਾਉਣ ਅਤੇ ਉਨਾਂ੍ਹ ਦੀ ਰੱਖਿਆ ਕਰਣ ਦੀ ਅਪੀਲ ਨੰਨ੍ਹੀਂ ਕੰਜਕਾਂ ਦੇ ਨਾਲ ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ, ਸ਼੍ਰੀਮਤੀ ਪ੍ਰੀਤਿਕਾ ਚੋਪੜਾ ਵਲੋਂ ਕੀਤੀ ਗਈ।ਚੇਅਰਮੈਨ ਸ਼੍ਰੀ ਚੋਪੜਾ, ਸ਼੍ਰੀਮਤੀ ਸੰਗੀਤਾ ਚੋਪੜਾ, ਪ੍ਰਿੰਸ ਚੋਪੜਾ ਵਲੋਂ ਨੰਨ੍ਹੀਂ ਬੱਚਿਆਂ ਦੇ ਪੈਰ ਧੋਹ ਕੇ ਉਨਾਂ੍ਹ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਦੀ ਪੂਜਾ ਕੀਤੀ ਅਤੇ ਉਨ੍ਹਾਂਨੂੰ ਤੋਹਫੇ ਅਤੇ ਇੱਕ ਇੱਕ ਬੂਟਾ ਦਿੰਦੇ ਹੋਏ ਉਨ੍ਹਾਂ ਦਾ ਆਸ਼ਰੀਵਾਦ ਪ੍ਰਾਪਤ ਕੀਤਾ।ਸ਼੍ਰੀਮਤੀ ਚੋਪੜਾ ਨੇ ਸਭ ਨੂੰ ਕੰਜਕ ਪੂਜਨ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਮੁੰਡੇ ਕੁੜੀ ਨੂੰ ਇੱਕ ਬਰਾਬਰ ਸਮਝਣਾ ਚਾਹੀਦਾ ਹੈ ਅਤੇ ਭਰੂਣ ਹੱਤਿਆ ਵਰਗਾ ਪਾਪ ਨੂੰ ਰੋਕਣਾ ਚਾਹੀਦਾ ਹੈ ਅਤੇ ਵਾਤਾਵਰਣ ਨੂੰ ਸਾਫ, ਸੁੰਦਰ ਰੱਖਣ ਲਈ ਰੁੱਖਾਂ ਨੂੰ ਲਗਾਉਣਾ ਚਾਹੀਦਾ ਹੈ।

No comments: