BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿਦਿਆਰਥੀਆਂ ਨੇ ਸਿੱਖੇ ਸਵੈਰੱਖਿਆ ਦੇ ਗੁਰ

ਜਲੰਧਰ 21 ਅਪ੍ਰੈਲ (ਜਸਵਿੰਦਰ ਆਜ਼ਾਦ)- ਵੱਧਦੇ ਹੋਏ ਕਰਾਇਮ ਲੜਕੀਆਂ ਨਾਲ ਵੱਧ ਰਹੀ ਛੇੜਖਾਨੀ ਦੀਆਂ ਘਟਨਾਵਾਂ, ਫਿਟਨੈਸ ਨੂੰ ਧਿਆਨ ਵਿੱਚ ਰੱਖਦੇ ਹੋਏ ਸੇਂਟ ਸੋਲਜਰ ਇੰਟਰ ਕਾਲਜ ਫ੍ਰੈਂਡਸ ਕਲੋਨੀ ਵਲੋਂ ਵਿਦਿਆਰਥੀਆਂ ਲਈ ਕਰਾਟੇ ਕਲਾਸਿਸ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਨੂੰ ਕੋਚ ਵਲੋਂ ਬੈਸਿਕ ਕਰਾਟੇ, ਫਿਟਨੈਸ਼, ਫਾਇਟ, ਸੈਲਫ ਡਿਫੈਂਸ ਆਦਿ ਟੈਕਨੀਕਸ ਸਿਖਈਆਂ ਗਈਆਂ। ਪ੍ਰਿੰਸੀਪਲ ਮਨਗਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਵਿਦਿਆਰਥੀਆਂ ਮੁਸਕਾਨ, ਅੰਸ਼ਪ੍ਰੀਤ, ਜਸਵਿੰਦਰ, ਵੰਸ਼ਿਕਾ, ਗੀਤਿਕਾ, ਕਰਤਿਕ, ਮਨੋਜ, ਸ਼ਿਵਮ, ਅੰਕਿਤ, ਆਦਿ ਨੇ ਭਾਗ ਲਿਆ। ਇਸਦੇ ਇਲਾਵਾ ਵਿਦਿਆਰਥੀਆਂ ਨੇ ਲੜਕੀਆਂ ਦੇ ਨਾਲ ਛੇੜਖਾਨੀ ਕਰਣ ਵਾਲਿਆਂ ਨਾਲ ਸੈਲਫ ਡਿਫੈਂਸ ਉੱਤੇ ਇੱਕ ਲ਼ਘੂ ਨਾਟਿਕਾ ਵੀ ਪੇਸ਼ ਕੀਤੀ ਗਈ। ਪ੍ਰਿੰਸੀਪਲ ਮਨਗਿੰਦਰ ਸਿੰਘ ਨੇ ਕਿਹਾ ਕਿ ਲੜਕੀਆਂ ਈਵ ਟੀਸਿੰਗ ਦਾ ਸ਼ਿਕਾਰ ਹੁੰਦੀਆਂ ਹਨ ਲੜਕੀਆਂ ਨੂੰ ਮਾਨਸਿਖ ਦੇ ਨਾਲ ਨਾਲ ਸਰੀਰਿਕ ਰੂਪ ਤੋਂ ਵੀ ਸ਼ਕਤੀਸ਼ਾਲੀ ਬਣਾਉਣ ਲਈ ਕਰਾਟੇ ਕਲਾਸਿਸ ਕਰਵਾਈਆਂ ਜਾਂਦੀਆਂ ਹਨ।

No comments: