BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਇੰਟਰ ਕਾਲਜ ਨੇ ਮਨਾਇਆ ਵਿਸ਼ਵ ਮਲੇਰੀਆ ਦਿਵਸ

ਵਿਦਿਆਰਥੀਆਂ ਵਿੱਚ ਮਲੇਰੀਆ ਵਿਸ਼ੇ ਉੱਤੇ ਕੁਇਜ਼ ਅਤੇ ਪੋਸਟਰ ਮੈਕਿੰਗ ਮੁਕਾਬਲੇ
ਜਲੰਧਰ 25 ਅਪ੍ਰੈਲ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਇੰਟਰ ਕਾਲਜ ਵਲੋਂ ਹੈਲਥ ਡਿਪਾਰਮੈਂਟ ਪੰਜਾਬ ਅਤੇ ਸਿਵਲ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ ਜਿਸ ਵਿੱਚ ਸਿਵਲ ਸਰਜਨ ਡਾ.ਮਨਿੰਦਰ ਕੌਰ ਮਿਨਹਾਸ, ਐਸ.ਐਚ.ਐਮ.ੳ ਕਮ ਡਿਸਟਰਿਕਟ ਪ੍ਰੋਗਰਾਮ ਅਫਸਰ ਡਾ.ਸੁਰਿੰਦਰ ਕੁਮਾਰ, ਐਮ.ੳ ਕਮ ਸਕੂਲ਼ ਹੈਲਥ ਅਫਸਰ ਡਾ.ਸਿਮਰਨ, ਐਮ.ੳ ਡਾ.ਮਨਦੀਪ, ਐਮ.ੳ ਡਾ.ਸਾਹਿਬ ਸਿੰਘ, ਮਾਸ ਮੀਡਿਆ ਅਫਸਰ, ਹੈਲਥ ਡਿਪਾਰਟਮੈਂਟ ਮਿਸਟਰ ਪ੍ਰਸ਼ੋਤਮ ਅਤੇ ਸੇਂਟ ਸੋਲਜਰ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਪ੍ਰੋ.ਮਨਹਰ ਅਰੋੜਾ ਮੁੱਖ ਰੂਪ ਵਿੱਚ ਮੌਜੂਦ ਹੋਏ।ਜਿਨ੍ਹਾਂ ਦਾ ਸਵਾਗਤ ਪ੍ਰਿੰਸੀਪਲ ਮਨਗਿੰਦਰ ਸਿੰਘ, ਸਟਾਫ ਅਤੇ ਵਿਦਿਆਰਥੀਆਂ ਵਲੋਂ ਕੀਤਾ ਗਿਆ।ਇਸ ਮੌਕੇ ਉੱਤੇ ਵਿਦਿਆਰਥੀਆਂ ਵਿੱਚ ਮਲੇਰੀਆ ਵਿਸ਼ੇ ਉੱਤੇ ਕੁਇਜ਼ ਅਤੇ ਪੋਸਟਰ ਮੈਕਿੰਘ ਮੁਕਾਬਲੇ ਕਰਵਾਏ ਗਏ।ਸਿਵਲ ਸਰਜਨ ਡਾ.ਮਨਿੰਦਰ ਕੌਰ ਮਿਨਾਸ ਨੇ ਦੱਸਿਆ ਕਿ ਇਹ ਦਿਨ ਇਸ ਗੱਲ ਲਈ ਵੀ ਜਾਣਿਆ ਜਾਂਦਾ ਹੈ ਕਿ ਮਲੇਰੀਆਂ ਤੇ ਕਾਬੂ ਹੇਤੂ ਕਿਸ ਪ੍ਰਕਾਤ ਦੀਆ ਸੰਸਾਰਿਕ ਕੋਸ਼ਿਸ਼ਾਂ ਕੀਤੀਆ ਜਾ ਰਹੀਆ ਹਨ ਮੱਛਰਾਂ ਦੇ ਕਾਨ ਫੈਲਣ ਵਾਲੇ ਰੋਗ ਵਿੱਚ ਹਰ ਸਾਲ ਕਈ ਲੱਖ ਲੋਕ ਜਾਨ ਗਵਾ ਦਿੰਦੇ ਹਨ।ਉਨਾਂ੍ਹਨੇ ਮਲੇਰੀਆ ਫੈਲਣ ਦੇ ਕਾਰਣਾਂ, ਉਸਦੇ ਲੱਛਣਾਂ ਅਤੇ ਇਲਾਜ ਦੇ ਬਾਰੇ ਵਿੱਚ ਦੱਸਿਆ।ਡਾ.ਸੁਰਿੰਦਰ ਕੁਮਾਰ ਨੇ ਮਲੇਰੀਆ ਖਤਮ ਕਰਣ ਲਈ ਗੱਲ ਕਰਦੇ ਹੋਏ ਕਿਹਾ ਕਿ ਸਭ ਵਿਦਿਆਰਥੀਆਂ ਨੂੰ “ਫਰਾਇਡੇ ਟਰਾਈਡੇ”ਮਨਾਉਣਾ ਚਾਹੀਦਾ ਹੈ ਜਿਸ ਵਿੱਚ ਘਰ ਅਤੇ ਆਲੇ ਦੁਆਲੇ ਦੀ ਸਫਾਈ ਕਰ ਇਸਨੂੰ ਖਤਮ ਕੀਤਾ ਜਾ ਸਕਦਾ ਹੈ।ਮੈਨੇਜਿੰਗ ਡਾਇਰੈਕਟਰ ਪ੍ਰੋ.ਮਨਹਰ ਅਰੋੜਾ, ਪ੍ਰਿੰਸੀਪਲ ਮਨਗਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਉਨਾਂ੍ਹ ਨੂੰ ਸਨਮਾਨਿਤ ਕੀਤਾ ਅਤੇ ਵਿਦਿਆਰਥੀਆਂ ਨੂੰ ਇਸ ਜਾਗਰੂਕਤਾ ਨੂੰ ਸਭ ਦੇ ਨਾਲ ਵੰਡਣ ਨੂੰ ਕਿਹਾ।ਕੁਇਜ਼ ਅਤੇ ਪੋਸਟਰ ਮੈਕਿੰਗ ਵਿੱਚ ਚੰਗਾ ਪ੍ਰਦਰਸ਼ਨ ਕਰਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।

No comments: