BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਹੋਟਲ ਮੈਨੇਜਮੈਂਟ ਵਿਦਿਆਰਥੀਆਂ ਨੇ ਬਣਾਏ ਨਵਰਾਤਰਿਆ ਦੇ ਪੱਕਵਾਨ

ਜਲੰਧਰ 5 ਅਪ੍ਰੈਲ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਐਂਡ ਕੈਟਰਿੰਗ ਟੈਕਨੋਲਾਜੀ ਵਲੋਂ ਨਵਰਾਤਰਿਆਂ ਦੇ ਮੌਕੇ ਵਿੱਚ ਕਈ ਪ੍ਰਕਾਰ ਦੇ ਪੱਕਵਾਨ ਤਿਆਰ ਕੀਤੇ ਗਏ।ਜਿਸ ਵਿੱਚ ਸ਼ੈਫ ਮਨੀਸ਼ ਅਤੇ ਸ਼ੈਫ ਮਨਵੀਰ ਸਿੰਘ ਦੀ ਦੇਖਰੇਖ ਵਿੱਚ ਵਿਦਿਆਰਥੀਆਂ ਨੇ ਵਰਤ ਵਿੱਚ ਖਾਣ ਵਾਲੇ ਕਈ ਪ੍ਰਕਾਰ ਦੇ ਪੱਕਵਾਨ ਜਿਵੇਂ ਸਾਬੂਦਾਨਾ ਖੀਰ, ਅੱਲੂ ਸਿਘਾੜਾ, ਵੜਾ ਪਾਪੜ, ਮੱਖਾਣਾ, ਸਾਬੂਦਾਨਾ ਵੜਾ, ਕੋਕੋਨਟ ਲੱਡੂ, ਪੋਟੈਟੋ ਫਰਾਇਜ, ਤੀਲ ਲੱਡੂ, ਫਰੂਟ ਚਾਰਟ, ਬਨਾਨਾ ਵਾਲਨੂਟ, ਲੱਸੀ ਆਦਿ ਤਿਆਰ ਕੀਤੇ ਗਏ।ਕਾਲਜ ਡਾਇਰੈਕਟਰ ਪ੍ਰੋ.ਸਮੀਰ ਠਾਕੁਰ ਨੇ ਦੱਸਿਆ ਕਿ ਅੱਜ ਸਮੇਂ ਵਿੱਚ ਨਵਰਾਤਰਿਆਂ ਦੇ ਦਿਨਾਂ ਵਿੱਚ ਇਨ੍ਹਾਂ ਪੱਕਵਾਨਾਂ ਦੀ ਬਹੁਤ ਮੰਗ ਹੈ ਅਤੇ ਲੋਕ ਇਨ੍ਹਾਂ ਨੂੰ ਬਹੁਤ ਪਸੰਦ ਕਰਦੇ ਹਨ।ਵਿਦਿਆਰਥੀਆਂ ਰੀਨਾ, ਇੱਛਾ, ਸ਼ੁਭਰਿੰਦਰ, ਅਭਿਨਵ, ਗੁਰਪ੍ਰੀਤ, ਸ਼ਿਵਾਨੀ ਆਦਿ ਨੇ ਕਿਹਾ ਕਿ ਇਸ ਵਰਕਸ਼ਾਪ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਕਿਉਂਕਿ ਪਹਿਲਾਂ ਲੋਕ ਵਰਤ ਵਿੱਚ ਪੂਰੀ ਪਕੋੜਾ, ਮਿਠਾਈਆਂ ਆਦਿ ਖਾਂਦੇ ਸੀ ਪਰ ਅੱਜਕਲ ਘੱਟ ਕੈਲਰੀ ਵਾਲੇ ਪੱਕਵਾਨ ਚਲਦੇ ਹਨ।ਇਸ ਮੌਕੇ ਉੱਤੇ ਵਾਇਸ ਪ੍ਰਿੰਸੀਪਲ ਪ੍ਰੋ.ਸਨਦੀਪ ਲੋਹਾਨੀ, ਰੋਬਿਨ ਮੇਹਿਤਾ, ਮਨੋਜ ਸ਼ਰਮਾ, ਅਨੁਪ ਕਸ਼ਿਅਪ ਅਤੇ ਸਭ ਸਟਾਫ ਮੈਂਬਰਸ ਮੌਜੂਦ ਰਹੇ।

No comments: