BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਨੇ 87% ਅੰਕ ਪ੍ਰਾਪਤ ਕਰਣ ਵਾਲੀ ਵਿਦਿਆਰਥਣ ਨੂੰ ਦਿੱਤੀ 10000 ਦੀ ਸਕਾਲਰਸ਼ਿਪ

ਜਲੰਧਰ 18 ਅਪ੍ਰੈਲ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਨੌਜਵਾਨਾਂ ਵਿੱਚ ਸਿੱਖਿਆ ਦੇ ਪ੍ਰਤੀ ਲਗਨ ਅਤੇ ਉਨ੍ਹਾਂ ਨੂੰ ਅੱਗੇ ਵੱਧਣ ਦਾ ਹੌਂਸਲਾ ਦੇਣ ਲਈ ਹਰ ਸਾਲ ਮਾਸਟਰ ਰਾਜਕੰਵਰ ਚੋਪੜਾ 1 ਕਰੋੜ ਸਕਾਲਰਸ਼ਿਫ ਦਿੱਤੀ ਜਾਂਦੀ ਹੈ ਤਾਂਕਿ ਕੋਈ ਵੀ ਵਿਦਿਆਰਥੀ ਆਰਥਿਕ ਰੂਪ ਤੋਂ ਕਮਜੋਰ ਹੋਣ ਦੇ ਕਾਰਨ ਸਿੱਖਿਆ ਤੋਂ ਅਸਮਰਥ ਨਾ ਹੋਵੇ।ਇਸੇ ਦੇ ਚਲਦੇ ਪੜਾਈ ਵਿੱਚ ਹੋਣਹਾਰ ਪਰ ਆਰਥਿਕ ਰੂਪ ਤੋਂ ਕਮਜੋਰ ਸੇਂਟ ਸੋਲਜਰ ਇੰਸਟੀਚਿਊਟ ਆਫ ਇੰਜੀਨਿਅਰਿੰਗ ਟੈਕਨੋਲਾਜੀ ਐਂਡ ਮੈਨੇਜਮੈਂਟ ਦੀ ਐਮ.ਬੀ.ਏ ਦੂਸਰੇ ਸੈਮੇਸਟਰ ਦੀ ਵਿਦਿਆਰਥਣ ਰੁਚਿਕਾ ਨੂੰ 10000 ਦੀ ਸਕਾਲਰਸ਼ਿਫ ਪ੍ਰਦਾਨ ਕੀਤੀ ਗਈ। ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਵਿਦਿਆਰਥਣ ਨੂੰ ਚੈਕ ਭੇਂਟ ਕਰਦੇ ਹੋਏ ਦੱਸਿਆ ਕਿ ਵਿਦਿਆਰਥਣ ਰੁਚਿਕਾ ਪੜਣ ਵਿੱਚ ਬਹੁਤ ਹੋਣਹਾਰ ਹੈ ਅਤੇ ਪਹਿਲੇ ਸੈਮੇਸਟਰ ਵਿੱਚ 87% ਅੰਕ ਪ੍ਰਾਪਤ ਕੀਤੇ ਹਨ ਪਰ ਆਰਥਿਕ ਰੂਪ ਤੋਂ ਕਮਜੋਰ ਹੋਣ ਦੇ ਕਾਰਨ ਪੂਰੀ ਫੀਸ ਨਹੀਂ ਦੇ ਸਕਦੀ ਜਿਸਨੂੰ ਦੇਖਦੇ ਹੋਏ ਇਹ ਸਕਾਲਰਸ਼ਿਪ ਦਿੱਤੀ ਗਈ ਹੈ। ਵਿਦਿਆਰਥਣ ਨੇ ਵਾਇਸ ਚੇਅਰਪਰਸਨ ਸ਼੍ਰੀਮਤੀ ਚੋਪੜਾ ਦਾ ਧੰਨਵਾਦ ਕੀਤਾ।

No comments: