BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿਦਿਆਰਥੀਆਂ ਨੇ ਚਿਹਰੇ ਉੱਤੇ "ਸੇਵ ਅਰਥ" ਲਿਖ ਮਨਾਇਆ ਵਿਸ਼ਵ ਧਰਤੀ ਦਿਵਸ

ਜਲੰਧਰ 22 ਅਪ੍ਰੈਲ (ਜਸਵਿੰਦਰ ਆਜ਼ਾਦ)- ਵਾਤਾਵਰਣ ਦੀ ਸੁਰੱਖਿਆ ਅਤੇ ਵਾਤਾਵਰਣ ਵਿੱਚ ਵੱਧਦੀ ਸਮੱਸਿਆ ਦੇ ਬਾਰੇ ਵਿੱਚ ਲੋਕਾਂ ਦੇ ਵਿੱਚ ਜਾਗਰੂਕਤਾ ਫੈਲਾਉਣ ਦੇ ਲਈ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਦੇ ਵਿਦਿਆਰਥੀਆਂ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਵਲੋਂ ਮਨੁੱਖ ਦੇ ਲਈ, ਰੁੱਖਾਂ ਬੂਟਿਆਂ, ਜੀਵ ਜੰਤੂਆ ਆਦਿ ਲਈ ਧਰਤੀ ਨੂੰ ਸਾਫ ਰੱਖਣਾ, ਸੰਭਾਲ ਕਰਣਾ, ਕੁਦਰਤੀ ਵਸਤੂਆਂ ਨੂੰ ਬਚਾਉਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਉੱਤੇ ਵਿਦਿਆਰਥੀਆਂ ਨੇ ਚਿਹਰੇ ਉੱਤੇ ਧਰਤੀ ਬਣਾ “ਸੇਵ ਅਰਥ ਲਿਖ ਅਤੇ ਸਿਰ ਉੱਤੇ “ਗ੍ਰੋ ਮੌਰ ਟ੍ਰੀ“, ਸਟਾਪ ਪੋਲੁਸ਼ਨ, “ਹੱਥਾਂ ਵਿੱਚ ਕਲੀਨ ਗਰੀਨ ਅਰਥ“,“ਡਰੇਸਅਪ ਦੀ ਅਰਥਗ੍ਰੀਨ, “ਪਲਾਂਟ ਮੌਰ ਟ੍ਰੀ“ ਆਦਿ ਸੰਦੇਸ਼ ਫੜ ਧਰਤੀ ਦੀ ਸਾਫ ਸਫਾਈ, ਸੰਦੁਰਤਾ, ਰੁੱਖਾਂ ਦੀ ਕਟਾਈ ਨਾ ਕਰਣਾ, ਜੰਗਲੀ ਜੀਵਾਂ ਦੀ ਸੁਰੱਖਿਆ ਦੇ ਬਾਰੇ ਵਿੱਚ ਜਾਗਰੂਕ ਕੀਤਾ। ਵਿਦਿਆਰਥੀਆਂ ਨੇ ਕਿਹਾ ਕਿ ਅਸੀ ਸਭ ਧਰਤੀ ਉੱਤੇ ਨਿਰਭਰ ਕਰਦੇ ਹਾਂ ਚਾਹੇ ਉਹ ਭੋਜਨ ਦੀ ਗੱਲ ਹੋਵੇ ਜਾ ਪਾਣੀ ਦੀ, ਸਭ ਜਰੂਰਤਾਂ ਕਿਸੇ ਨਾ ਕਿਸੇ ਤਰ੍ਹਾਂ ਧਰਤੀ ਉੱਤੇ ਨਿਰਭਰ ਕਰਦੀਆਂ ਹਨ ਇਸ ਲਈ ਸਾਨੂੰ ਸਭ ਨੂੰ ਇਸਦੀ ਮਿਲਕੇ ਸੰਭਾਲ ਕਰਣੀ ਚਾਹੀਦੀ ਹੈ। ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਵਿਦਿਆਰਥੀਆਂ ਦੀ ਕੋਸ਼ਿਸ਼ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਚੰਗੇ ਨਾਗਰਿਕ ਹੋਣ ਦੇ ਨਾਤੇ, ਸਾਡੀ ਜਿੰਮੇਦਾਰੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਗਾਏ ਜਾਣ, ਇਸਦੇ ਲਈ ਸਾਨੂੰ ਆਪਣੇ ਵਾਤਾਵਰਣ ਦੀ ਰੱਖਿਆ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ।

No comments: