BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰਾਸ਼ਟਰੀ ਪੱਧਰ ਉੱਤੇ ਨਾਮ ਚਮਕਾਉਣ ਵਾਲੇ ਖਿਡਾਰੀਆਂ ਨੂੰ ਸੇਂਟ ਸੋਲਜਰ ਨੇ ਕੀਤਾ ਸਨਮਾਨਿਤ

ਜਲੰਧਰ 19 ਅਪ੍ਰੈਲ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਸਿੱਖਿਆ ਦੇ ਨਾਲ ਨਾਲ ਖੇਡਾਂ ਵਿੱਚ ਸੰਸਥਾ ਦਾ ਮਾਨ ਸਨਮਾਨ ਵਧਾਉਣ ਵਾਲੇ ਖਿਡਾਰੀਆਂ ਨੂੰ ਹਮੇਸ਼ਾ ਸਨਮਾਨਿਤ ਕਰ ਉਤਸ਼ਾਹਿਤ ਕੀਤਾ ਜਾਂਦਾ ਹੈ ਤਾਂਕਿ ਉਹ ਹੋਰ ਖਿਡਾਰੀਆਂ ਲਈ ਪ੍ਰੇਰਨਾ ਬਣ ਸਕਣ।ਇਸਦੇ ਤਹਿਤ ਖਿਡਾਰੀਆਂ ਲਈ ਸਨਮਾਨ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਸੇਂਟ ਸੋਲਜਰ ਬੀ.ਐਡ ਕਾਲਜ ਦੇ ਬਾਲਸਿੰਗ, ਬੈਡਮਿੰਟਨ, ਕਰਾਟੇ, ਫੁਟਬਾਲ ਵਿੱਚ ਰਾਸ਼ਟਰੀ ਪੱਧਰ'ਤੇ ਨਾਮ ਚਮਕਾਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਗਰਵ ਨੇ ਨਾਲ ਦੱਸਿਆ ਕਿ ਇਹ ਖਿਡਾਰੀ ਖੇਡਾਂ ਵਿੱਚ ਮੈਡਲ ਪ੍ਰਾਪਤ ਕਰ ਚੁੱਕੇ ਹਨ ਜਿਸ ਵਿੱਚ ਬੈਡਮਿੰਟਨ ਵਿੱਚ ਦੀਪਿਕਾ ਜੋਸ਼ੀ ਨੇ ਜੂਨਿਅਰ ਸਟੇਟ, ਨਾਰਥ ਜ਼ੋਨ, ਸੀਨਿਅਰ ਸਟੇਟ, ਪੰਜਾਬ ਗੈਮਸ, ਜੂਨਿਅਰ ਸਟੇਟ ਵਿੱਚ ਗੋਲਡ, ਜੂਨਿਅਰ ਸਟੇਟ ਵਿੱਚ ਸਿਲਵਰ, ਨਾਰਥ ਜ਼ੋਨ ਵਿੱਚ ਬਰੋਂਜ ਮੈਡਲ, ਗਗਨਦੀਪ ਸਿੰਗ ਨੇ ਸਟੇਟ ਲੇਵਲ ਉੱਤੇ ਗੋਲਡ, ਇੰਟਰ ਕਾਲਜ ਵਿੱਚ ਤੀਸਰਾ ਸਥਾਨ ਅਤੇ ਆਲ ਇੰਡੀਆ ਯੂਨੀਵਰਸਿਟੀ, ਨੈਸ਼ਨਲ ਵਿੱਚ ਭਾਗ ਲੈ ਚੁੱਕਿਆ ਹੈ, ਬਾਕਸਿੰਗ ਵਿੱਚ ਪਿ੍ਰੰਅਕਾ ਠਾਕੁਰ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ, ਇੰਟਰ ਕਾਲਜ, ਸੀਨਿਅਰ ਸਟੇਟ, ਪੰਜਾਬ ਗੇਮਸ ਵਿੱਚ ਗੋਲਡ ਮੈਡਲ, ਨੈਸ਼ਨਲ ਵਿੱਚ ਭਾਗ, ਕਰਾਟੇ ਵਿੱਚ ਵਿਸ਼ਾਲ ਖਾਨ ਨੇ ਨੈਸ਼ਨਲ ਵਿੱਚ 2 ਵਾਰ ਗੋਲਡ, ਬਾਸਕੇਟਬਾਲ  ਵਿੱਚ ਹਰਕਮਲਜੀਤ ਸਿੰਘ ਸਟੇਟ ਵਿੱਚ ਦੂਸਰਾ ਅਤੇ ਤੀਸਰਾ ਸਥਾਨ, ਫੁਟਬਾਲ ਵਿੱਚ ਦਵਿੰਦਰ ਸਿੰਘ ਨੇ ਨੈਸ਼ਨਲ ਵਿੱਚ ਗੋਲਡ ਮੈਡਲ, ਸ਼ੁਭਮ ਨੇ ਸਟੇਟ ਵਿੱਚ ਗੋਲਡ ਅਤੇ ਨੈਸ਼ਨਲ ਖੇਡ ਚੁੱਕਿਆ ਹੈ। ਚੇਅਰਮੈਨ ਸ਼੍ਰੀ ਚੋਪੜਾ ਨੇ ਪ੍ਰਿੰਸੀਪਲ ਡਾ.ਅਲਕਾ ਗੁਪਤਾ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਮਨ ਲਗਾਕੇ ਖੇਡਣ ਅਤੇ ਇੰਟਰਨੈਸ਼ਨਲ ਪੱਧਰ ਉੱਤੇ ਖੇਡ ਦੇਸ਼ ਦਾ ਨਾਮ ਰੌਸ਼ਨ ਕਰਣ ਨੂੰ ਕਿਹਾ।

No comments: