BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੰਜਾਬ ਯੂਨੀਵਰਸਿਟੀ ਦੇ ਜੁਰਿਸ ਕਵੇਸਟ ਕੰਪਟੀਸ਼ਨ ਵਿੱਚ ਸੇਂਟ ਸੋਲਜਰ ਵਿਦਿਆਰਥੀ ਪਹਿਲਾਂ ਸਥਾਨ ਉੱਤੇ

ਜਲੰਧਰ 10 ਅਪ੍ਰੈਲ (ਜਸਵਿੰਦਰ ਆਜ਼ਾਦ)- ਪੰਜਾਬ ਯੂਨੀਵਰਸਿਟੀ ਵਲੋਂ ਲੁਧਿਆਣਾ ਕੈਂਪਸ ਵਿੱਚ ਕਰਵਾਏ ਗਏ ਜੁਰਿਸ ਕਵੇਸਟ ਕੰਪਟੀਸ਼ਟ ਵਿੱਚ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਪਹਿਲਾ ਸਥਾਨ ਪ੍ਰਾਪਤ ਕੀਤਾ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਪੂਰੇ ਸਟੇਟ ਦੀਆਂ 11 ਟੀਮਾਂ ਨੇ ਭਾਗ ਲਿਆ ਸੀ ਜਿਸ ਵਿੱਚ ਸੇਂਟ ਸੋਲਜਰ ਲਾਅ ਕਾਲਜ ਦੇ ਵਿਦਿਆਰਥੀਆਂ ਮਨਜੋਤ ਕੌਰ ਅਤੇ ਜਸਮੀਤ ਨੇ ਪਹਿਲਾ ਸਥਾਨ, ਸੁਮੀਤ ਕੁਮਾਰ ਅਤੇ ਅਮਨਪ੍ਰੀਤ ਕੌਰ ਰਨਰ ਅਪ ਰਹੇ। ਵਿਦਿਆਰਥੀਆਂ ਨੇ ਆਪਣੀ ਜਿੱਤ ਦਾ ਸਹਿਰਾ ਉਨਾਂ੍ਹਨੂੰ ਮੁਕਾਬਲੇ ਲਈ ਤਿਆਰੀ ਕਰਵਾਉਣ ਵਾਲੀ ਪ੍ਰੋ.ਸਿੰੰਮੀ ਥਿੰਦ, ਪ੍ਰੋ.ਬਲਵਿੰਦਰ ਕੌਰ ਅਤੇ ਕਾਲਜ ਮੈਨੇਜਮੈਂਟ ਨੂੰ ਦਿੱਤਾ।ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਕਾਲਜ ਡਾਇਰੈਕਟਰ ਡਾ.ਐਸ.ਸੀ ਸ਼ਰਮਾ, ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਇਸੇ ਤਰ੍ਹਾਂ ਹੀ ਮਿਹਨਤ ਕਰ ਸੰਸਥਾ ਅਤੇ ਮਾਤਾ ਪਿਤਾ ਦਾ ਨਾਮ ਚਮਕਾਉਣ ਨੂੰ ਕਿਹਾ।

No comments: